ਪੜਤਾਲ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ: ਡਾ. ਸੰਦੀਪ ਗਰਗ
ਰੂਪਨਗਰ, 8 ਅਪ੍ਰੈਲ 2022
ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਖਰੀਦ ਵੇਚ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਪੁਲਿਸ ਨੇ 25 ਸਾਲਾ ਨੋਜੁਆਨ ਤੋਂ 7 ਗੈਰ-ਕਾਨੂੰਨੀ ਹਥਿਆਰਾਂ (ਪਿਸਟਲ/ਦੇਸੀ ਕੱਟੇ)ਨਾਲ ਗਿਫ੍ਰਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਹੋਰ ਪੜ੍ਹੋ :- ਜ਼ਿਲ੍ਹਾ ਪ੍ਰਸ਼ਾਸਨ ਨੇ 9 ਅਪ੍ਰੈਲ ਨੂੰ ਫਾਜ਼ਿਲਕਾ `ਚ `ਨੋ ਫਲਾਈ ਜ਼ੋਨ` ਐਲਾਨਿਆ
ਇਸ ਬਾਰੇ ਪੈ੍ਰੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਐਸ.ਐਸ.ਪੀ. ਰੂਪਨਗਰ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਕਪਤਾਨ ਪੁਲਿਸ (ਡਿਟੈੇਕਟਿਵ) ਹਰਬੀਰ ਸਿੰਘ ਅਟਵਾਲ ਅਤੇ ਉਪ ਕਪਤਾਨ ਪੁਲਿਸ (ਡਿਟੇਕਟਿਵ) ਜਰਨੈਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਇੰਚਾਰਜ ਸੀ ਆਈ. ਏ. ਸਤਨਾਮ ਸਿੰਘ ਅਤੇ ਉਨ੍ਹਾਂ ਦੀ ਟੀਮ ਵਲਂੋ ਗੋਲੂ ਰਾਜਪੂਤ ਪੁੱਤਰ ਨਾਕੁਲ ਸਿੰਘ ਵਾਸੀ ਭਗਤ ਸਿੰਘ ਨਗਰ, ਥਾਣਾ ਦੁੱਗਰੀ ਜਿਲ੍ਹਾ ਲੁਧਿਆਣਾ ਨੂੰ ਕਾਬੂ ਕਰਕੇ ਉਸ ਪਾਸੋਂ 03 ਪਿਸਟਲ 32 ਬੋਰ, 01 ਦੇਸੀ ਕੱਟਾ 32 ਬੋਰ, 01 ਦੇਸੀ ਕੱਟਾ 12 ਬੋਰ, 2 ਦੇਸੀ ਕੱਟੇ 315 ਬੋਰ ਅਤੇ 8 ਕਾਰਤੂਸ ਜਿੰਦਾ 32 ਬੋਰ, 01 ਕਾਰਤੂਸ ਜਿੰਦਾ 12 ਬੋਰ, 02 ਕਾਰਤੂਸ ਜਿੰਦਾ 315 ਬੋਰ ਬਰਾਮਦ ਕੀਤੇ। ਇਹ ਹਥਿਆਰ ਕਾਸਿਮ ਨਾਮ ਦੇ ਵਿਅਕਤੀ ਤੋਂ ਹਾਸਲ ਕੀਤੇ ਹਨ।
ਡਾ. ਗਰਗ ਵਲੋਂ ਅੱਗੇ ਦੱਸਿਆ ਕਿ ਸਬ-ਇੰਸਪੈਕਟਰ ਅਵਤਾਰ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਪਿੰਡ ਅਹਿਮਦਪੁਰ ਦੇ ਸਾਹਮਣੇ ਫਲਾਈ ਓਵਰ ਦੇ ਨਿਚਲੇ ਪਾਸੇ ਤੋਂ ਸ਼ੱਕ ਦੀ ਬਿਨਾਅ ਤੇ ਗੋਲੂ ਰਾਜਪੂਤ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਪਾਸੋਂ ਇਹ ਹਥਿਆਰ ਬਰਾਮਦ ਹੋਏ। ਜਿਸ ਉਪਰੰਤ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 21 ਮਿਤੀ 08.4.2022 ਅ/ਧ 25/54/59 ਐਕਟ ਤਹਿਤ ਥਾਣਾ ਸਦਰ ਰੂਪਨਗਰ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੇੈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀ ਪਾਸੋਂ ਮੁਕੱਦਮਾ ਉਕਤ ਵਿੱਚ ਬਰਾਮਦ ਨਜਾਇਜ਼ ਅਸਲਾ ਤੇ ਐਮੋਨੀਸ਼ਨ ਕਿਥੋਂ, ਕਿਸ ਵਿਅਕਤੀ ਪਾਸੋਂ ਅਤੇ ਕਿਸ ਮਕਸਦ ਲਈ ਲਿਆਦੇਂ ਹਨ ਅਤੇ ਅੱਗੇ ਕਿਸ ਵਿਅਕਤੀ ਨੂੰ ਦੇਣੇ ਸਨ ਜਾਂ ਇਹਨਾਂ ਹਥਿਆਰਾ ਨਾਲ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਬਾਰੇ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਸਬੰਧ ਗੈਂਗਸਟਰ ਬੱਗਾ ਖਾਨ ਜੋ ਫਰੀਦਕੋਟ ਜੇਲ ਵਿਚ ਬੰਦ ਹੈ ਨਾਲ ਹੋਣ ਦੀ ਸੰਭਾਵਨਾ ਹੈ ਅਤੇ ਅੱਗੇ ਪੜਾਤਾਲ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਡਾ. ਗਰਗ ਨੇ ਭਰੋਸਾ ਦਵਾਉਂਦਿਆਂ ਕਿਹਾ ਕਿ ਇਸ ਸਮੇਂ ਜਿਲ੍ਹਾ ਰੂਪਨਗਰ ਵਿਚ ਕੋਈ ਵੀ ਗੈਂਗਸਟਰ ਨਹੀਂ ਹੈ ਅਤੇ ਜਿਆਦਾਤਰ ਅਪਰਾਧਕ ਪਿਛੋਕੜ ਵਾਲੇ ਸ਼ਰਾਰਤੀ ਅਨਸਰ ਜੇਲ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਮਨ-ਸ਼ਾਂਤੀ ਵਿਗਾੜਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।