ਐਸ:ਸੀ ਭਾਈਚਾਰੇ  ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇਗਾ ਨਿਪਟਾਰਾ -ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ

ਐਸ:ਸੀ ਭਾਈਚਾਰੇ  ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇਗਾ ਨਿਪਟਾਰਾ -ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ
ਐਸ:ਸੀ ਭਾਈਚਾਰੇ  ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਕੀਤਾ ਜਾਵੇਗਾ ਨਿਪਟਾਰਾ -ਸੀਨੀਅਰ ਵਾਇਸ ਚੇਅਰਮੈਨ ਐਸ:ਸੀ ਕਮਿਸ਼ਨ
ਬੱਚਤ ਭਵਨ ਦੇ ਮੀਟਿੰਗ ਹਾਲ ਵਿੱਚ 6 ਕੇਸਾਂ ਦੀ ਕੀਤੀ ਸੁਣਵਾਈ
ਪੁਲਿਸ ਅਧਿਕਾਰੀਆਂ  ਨੂੰ 27 ਮਈ ਤੱਕ ਰਿਪੋਰਟ ਪੇਸ਼ ਕਰਨ ਦੀਆਂ ਦਿੱਤੀਆਂ ਹਦਾਇਤਾਂ

ਅੰਮ੍ਰਿਤਸਰ13 ਮਈ 2022

ਐਸ:ਸੀ ਭਾਈਚਾਰੇ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇਗਾ ਅਤੇ ਜਿਹੜੇ ਪੁਲਿਸ ਕਰਮਚਾਰੀ ਵੱਲੋਂ ਐਸ:ਸੀ ਕੇਸਾਂ ਵਿੱਚ ਲਾਪਰਵਾਹੀ ਵਰਤੀ ਜਾਵੇਗੀ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।  ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ  ਬੱਚਤ ਭਵਨ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਸ਼ਿਕਾਇਤਾਂ ਦੀ ਪੜਤਾਲ ਕਰਨ ਸਮੇਂ ਕੀਤਾ।

ਹੋਰ ਪੜ੍ਹੋ :-ਐਸ.ਟੀ.ਐਫ ਵੱਲੋਂ ਸਮੈਕ ਸਮੇਤ ਪਤੀ ਪਤਨੀ ਗ੍ਰਿਫ਼ਤਾਰ

ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੱਖ ਵੱਖ 6 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿੰਨਾਂ ਵਿਚੋਂ ਇਕ ਦਰਸ਼ਨ ਕੋਰ ਪਿੰਡ ਭੈਣੀ ਲਿੱਧੜ ਥਾਣਾ ਮਜੀਠਾ ਦੀ ਸੀ ਜਿਸ ਸ਼ਿਕਾਇਤ ਵਿੱਚ ਉਸ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਉਸ ਨਾਲ ਧੱਕਾ ਕੀਤਾ ਗਿਆ ਹੈ ਅਤੇ ਉਸ ਦੇ ਬੱਚਿਆਂ ਦੀ ਜਾਨ ਨੂੰ ਖਤਰਾ ਹੈ ਤੇ ਪੁਲਿਸ ਵੱਲੋਂ  ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ ਦੂਜੀ ਸ਼ਿਕਾਇਤਾ ਰਜਵੰਤ ਕੌਰ ਪਿੰਡ ਫੱਤੋਵਾਲ ਵੱਲੋਂ ਕੀਤੀ ਗਈ ਸੀ ਕਿ ਸਾਡੇ ਪਿੰਡ ਦੀ ਪੰਚਾਇਤੀ ਜਮੀਨ ਤੇ ਕੁਝ ਲੋਕਾਂ ਵੱਲੋਂ ਨਜਾਇਜ ਕਬਜਾ ਕੀਤਾ ਗਿਆ ਹੈ ਅਤੇ ਇਕ ਹੋਰ ਸ਼ਿਕਾਇਤ ਅੰਗਰੇਜ ਸਿੰਘ ਪਿੰਡ ਸੁਲਤਾਨਵਿੰਡ ਨੇ ਕੀਤੀ ਜਿਸ ਵਿੱਚ ਦੋਸ਼ ਲਗਾਇਆ ਕਿ ਉਸ ਦੇ ਲੜਕੇ ਨੂੰ ਤੇਲ ਪਾ ਕੇ ਜਿੰਦਾ ਸਾੜ ਦਿੱਤਾ ਗਿਆ ਸੀਪੁਲਿਸ ਵੱਲੋਂ ਕਤਲ ਦਾ ਮੁਕਦਮਾ ਦਰਜ ਕੀਤਾ ਗਿਆ ਪ੍ਰੰਤੂ ਐਸ:ਸੀ ਐਕਟ ਧਾਰਾ ਨਹੀਂ ਲਗਾਈ ਗਈ ਅਤੇ ਮੇਰੇ ਨਾਲ ਧੱਕੇਸ਼ਾਹੀ ਵੀ ਕੀਤੀ ਜਾ ਰਹੀ ਹੈ ਜਿਸ ਤੇ ਕਮਿਸ਼ਨ ਨੇ ਸਖਤ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜੁਰਮ ਦੀ ਧਾਰਾ ਵਿੱਚ ਵਾਧਾ ਕੀਤਾ ਜਾਵੇ ਅਤੇ ਬਾਕੀ ਦੋਸ਼ੀਆਂ ਨੂੰ ਵੀ ਫੜਿਆ ਜਾਵੇ। ਇਕ ਹੋਰ ਸ਼ਿਕਾਇਤ ਜਤਿੰਦਰਪਾਲ ਸਿੰਘ ਵਾਸੀ ਪਿੰਡ ਕੋਟਲਾ ਸੈਂਦਾਂ ਤਹਿਸੀਲ ਮਜੀਠਾ ਨੇ ਕੀਤੀ ਕਿ ਪਿੰਡ ਦੇ ਕੁਝ ਲੋਕਾਂ ਵੱਲੋਂ ਪੰਚਾਇਤੀ ਜਮੀਨ ਦੇ ਕਬਜਾ ਕਰ ਲਿਆ ਗਿਆ ਹੈਜਮੀਨ ਨੂੰ ਇਸ ਕਬਜੇ ਤੋਂ ਮੁਕਤ ਕੀਤਾ ਜਾਵੇ।

ਕਮਿਸ਼ਨ ਨੂੰ ਇਕ ਹੋਰ ਸ਼ਿਕਾਇਤ ਮੋਨਾਲੀਸਾ ਪਤਨੀ ਸ੍ਰੀ ਯੋਗੇਸ਼ ਸ਼ਰਮਾ ਰੇਲਵੇ ਬੀ ਬਲਾਕ ਕਲੋਨੀ ਅੰਮ੍ਰਿਤਸਰ ਵੱਲੋਂ ਕੀਤੀ ਗਈ ਕਿ ਉਸ ਨੇ ਲਵ-ਕਮ-ਅਰੇਂਜ ਇੰਟਰਕਾਸਟ ਸ਼ਾਦੀ ਕਰਵਾਈ ਸੀ ਪ੍ਰੰਤੂ ਉਸ ਦੇ ਸਹੁਰੇ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੇਰੇ ਪਤੀ ਨੂੰ ਵੀ ਕਿਤੇ ਛੁਪਾ ਲਿਆ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਸ਼ਿਕਾਇਤ ਦਵਿੰਦਰ ਸਿੰਘ ਵਾਸੀ ਭਿੱਟੇਵੱਢ ਚੌਂਕੀ ਸ੍ਰੀ ਰਾਮਤੀਰਥ ਵੱਲੋਂ ਕੀਤੀ ਗਈ ਕਿ ਉਹ ਮਜਬੀ ਸਿੱਖ ਹੋਣ ਦੇ ਨਾਲ ਨਾਲ ਦਿਵਆਂਗ ਵੀ ਹੈ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਸ ਦੀ ਦੁਕਾਨ ਤੇ ਆ ਕੇ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਮਾਰ ਕੁਟਾਈ ਵੀ ਕੀਤੀ ਗਈ ਜਿਸ ਤਹਿਤ ਪੁਲਿਸ ਦੇ ਸ਼ਿਕਾਇਤ ਦਰਜ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਤੇ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 27 ਮਈ ਤੱਕ ਇਨ੍ਹਾਂ ਸ਼ਿਕਾਇਤਾਂ ਦੀ ਸਟੇਟਸ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨ ਸ੍ਰੀ ਰਣਬੀਰ ਸਿੰਘ ਮੁੱਧਲਨਾਹਿਬ ਤਹਿਸੀਲਦਾਰ ਮੈਡਮ ਅਕਵਿੰਦਰ ਕੌਰਐਸ:ਪੀ:ਡੀ ਸ੍ਰੀ ਮਨੋਜ ਠਾਕੁਰਡੀ:ਐਸ:ਪੀ ਬਲਬੀਰ ਸਿੰਘ ਅਜਨਾਲਾਡੀ:ਐਸ:ਪੀ ਜਸਬੀਰ ਸਿੰਘ ਲੋਪੋਕੇਸ੍ਰੀ ਸੰਜੀਵ ਮੰਨਣ ਜਿਲ੍ਹਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਅਫਸਰ ਤੋਂ ਇਲਾਵਾ  ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।

ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਬੱਚਤ ਭਵਨ ਵਿਖੇ ਸ਼ਿਕਾਇਤਾਂ ਸੁਣਦੇ ਹੋਏ।

Spread the love