ਐਸ.ਐਸ.ਪੀ. ਵੱਲੋਂ ਤਿਉਹਾਰਾਂ ਦੌਰਾਨ ਟਰੈਫਿਕ ਕੰਟਰੋਲ ਬਾਰੇ ਮਾਰਸ਼ਲਾਂ ਤੇ ਟਰੈਫਿਕ ਪੁਲਿਸ ਨੂੰ ਹਦਾਇਤ

ਐਸ.ਐਸ.ਪੀ.
ਐਸ.ਐਸ.ਪੀ. ਵੱਲੋਂ ਤਿਉਹਾਰਾਂ ਦੌਰਾਨ ਟਰੈਫਿਕ ਕੰਟਰੋਲ ਬਾਰੇ ਮਾਰਸ਼ਲਾਂ ਤੇ ਟਰੈਫਿਕ ਪੁਲਿਸ ਨੂੰ ਹਦਾਇਤ
ਮੋਹਾਲੀ, 1 ਨਵੰਬਰ 2021
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨਵਜੋਤ ਸਿੰਘ ਮਾਹਲ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਇਸ ਵਿੱਚ ਉਪ ਕਪਤਾਨ ਪੁਲਿਸ ਟਰੈਫਿਕ, ਜ਼ਿਲ੍ਹਾ ਐਸ.ਏ.ਐਸ. ਨਗਰ ਸੁਰਿੰਦਰ ਮੋਹਨ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਟਰੈਫਿਕ ਮਾਰਸ਼ਲ ਹਾਜ਼ਰ ਸਨ।

ਹੋਰ ਪੜ੍ਹੋ :-ਪੰਜਾਬ ਦੇ ਬੇਰੁਜ਼ਗਾਰਾਂ ਬਾਰੇ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਨੂੰ ਲਿਖਿਆ ਪੱਤਰ
ਸੀਨੀਅਰ ਕਪਤਾਨ ਪੁਲਿਸ ਸ੍ਰੀ ਮਾਹਲ ਨੇ ਟਰੈਫਿਕ ਮਾਰਸ਼ਲਾਂ ਨੂੰ ਸੁਚੱਜੇ ਢੰਗ ਨਾਲ ਟਰੈਫਿਕ ਕੰਟਰੋਲ ਕਰਨ ਬਾਰੇ ਅਤੇ ਟਰੈਫਿਕ ਪੁਲਿਸ ਐਸ.ਏ.ਐਸ. ਨਗਰ ਨਾਲ ਤਾਲਮੇਲ ਕਰਕੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਦੀਵਾਲੀ ਦੇ ਅਤੇ ਹੋਰ ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਮ ਪਬਲਿਕ ਨੂੰ ਕਿਸੇ ਵੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੋਵਿਡ-19 ਦੀ ਪਾਲਣਾ ਸਬੰਧੀ ਵੀ ਆਮ ਪਬਲਿਕ ਨੂੰ ਸੁਚੇਤ ਕਰਨ ਲਈ ਜਾਣੂੰ ਕਰਾਇਆ ਗਿਆ।
ਇਸ ਸਮੇਂ ਇੰਸਪੈਕਟਰ ਸੁਰਿੰਦਰ ਸਿੰਘ ਟਰੈਫਿਕ ਇੰਚਾਰਜ ਜ਼ੋਨ-1, ਏ.ਐਸ.ਆਈ. ਸ਼ਾਮ ਸੁੰਦਰ ਟਰੈਫਿਕ ਇੰਚਾਰਜ ਜ਼ੋਨ-2, ਐਸ.ਆਈ. ਪਲਵਿੰਦਰ ਸਿੰਘ ਟਰੈਫਿਕ ਇੰਚਾਰਜ ਜ਼ੋਨ-3 ਵੀ ਹਾਜ਼ਰ ਸਨ। ਟਰੈਫਿਕ ਮਾਰਸ਼ਲਾਂ ਨੂੰ ਡਿਊਟੀ ਲਈ ਹਦਾਇਤਾਂ ਜਾਰੀ ਕਰਕੇ ਰਵਾਨਾ ਕੀਤਾ ਗਿਆ।