ਕੇਜਰੀਵਾਲ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬੀਆਂ ਨੁੰ ਜ਼ਿੰਮੇਵਾਰ ਠਹਿਰਾਉਣ ਲਈ ਉਹਨਾਂ ਤੋਂ ਮੁਆਫੀ ਮੰਗਣ : ਅਕਾਲੀ ਦਲ

Daljit_Singh_Cheema
SAD asks CM to tell Punjabis whether guarantee given by AAP mp to release Punjab’s river waters to Haryana had his blessings
ਕਿਹਾ ਕਿ ਕੇਜਰੀਵਾਲ ਝੁਠ ਬੋਲਣ ਦੇ ਆਦੀ ਜਿਹਨਾਂ ਨੇ ਹਮੇਸ਼ਾ ਪੰਜਾਬ ਦੇ ਮਾਮਲਿਆਂ ’ਤੇ ਦੋਗਲਾ ਸਟੈਂਡ ਲਿਆ
ਡਾ. ਦਲਜੀਤ ਸਿੰਘ ਚੀਮਾ ਨੇ ਕੇਜਰੀਵਾਲ ਦੇ ਰਾਹ ਪੈਣ ਤੇ ਪੰਜਾਬ ਦੇ ਕਿਸਾਨਾਂ ਨੁੰ ਜ਼ੁਰਮਾਨੇ ਲਾਉਣ ’ਤੇ ਕਾਂਗਰਸ ਸਰਕਾਰ ਦੀ ਵੀ ਕੀਤੀ ਨਿਖੇਧੀ
ਚੰਡੀਗੜ੍ਹ, 15 ਨਵੰਬਰ 2021
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬੀਆਂ ਨੂੰ ਜ਼ਿੰਮੇਵਾਰੀ ਠਹਿਰਾ ਕੇ ਉਹਨਾਂ ਦੀ ਬਦਨਾਮੀ ਕਰਨ ਦੀ ਮੁਹਿੰਮ ਚਲਾਉਣ ਵਾਸਤੇ ਪੰਜਾਬੀਆਂ ਤੋਂ ਮੁਆਫੀ ਮੰਗਣ।

ਹੋਰ ਪੜ੍ਹੋ :-ਪੰਜਾਬ ਦਾ ਦਿਲ ਹੈ ਦੋਆਬਾ-ਮੁੱਖ ਮੰਤਰੀ ਚੰਨੀ
ਅਕਾਲੀ ਦਲ ਦੇ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬੀਆਂ ਦੀ ਬਦਨਾਮੀ ਕਰਨੀ ਪੰਜਾਬੀਆਂ ਨੂੰ ਮਹਿੰਗੀ ਪਈ ਹੈ ਕਿਉਂਕਿ ਉਹਨਾਂ ਨੂੰ ਨਾ ਸਿਰਫ ਭਾਰੀ ਜ਼ੁਰਮਾਨੇ ਹੋਏ ਬਲਕਿ ਉਹਨਾਂ ਨੁੰ ਕੇਸਾਂ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਕਾਂਗਰਸ ਸਰਕਾਰ ਪਰਾਲੀ ਸਾੜਨ ਵਿਚ ਕਮੀ ਲਿਆਉਣ ਲਈ ਇਸਦਾ ਕੋਈ ਬਦਲ ਦੇਣ ਦੀ ਥਾਂ ਕੇਜਰੀਵਾਲ ਦੇ ਦਰਸਾਏ ਰਾਹ ਤੁਰੀ ਹੋਈ ਸੀ। 
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਮਾਸੂਸ ਕਿਸਾਨਾਂ ’ਤੇ ਕੇਜਰੀਵਾਲ ਦੀ ਅਗਵਾਈ ਹੇਠ ਹੋਏ ਤੇ ਕਾਂਗਰਸ ਦੀ ਹਮਾਇਤ ਨਾਲ ਹੋਏ ਦੋਹਲੇ ਹਮਲਿਆਂ ਦਾ ਮਕਸਦ ਪੰਜਾਬੀ ਕਿਸਾਨਾਂ ਨੁੰ ਵਿਲੇਨ ਬਣਾ ਕੇ ਪੇਸ਼ ਕਰਨਾ ਸੀ ਜਦੋਂ ਕਿ ਸੱਚਾਈ ਇਸਦੇ ਬਿਲਕੁਲ ਉਲਟ ਸੀ।
ਉਹਨਾਂ ਕਿਹਾ ਕਿ ਹੁਣ ਜਦੋਂ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਦਾ ਪ੍ਰਦੁਸ਼ਣ ਉੁਦਯੋਗਿਕ ਤੇ ਟਰਾਂਸਪੋਰਟ ਸੈਕਟਰ ਦੀ ਦੇਣ ਸੀ ਤੇ ਝੋਨੇ ਦੀ ਪਰਾਲੀ ਨਾਲ ਪ੍ਰਦੂਸ਼ਣ ਵਿਚ 4 ਤੋਂ 10 ਫੀਸਦੀ ਵਾਧਾ ਹੋਇਆ ਹੈ ਤਾਂ ਕੇਜਰੀਵਾਲ ਨੂੰ ਪੰਜਾਬ ਦੇ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਵੀ ਕੇਜਰੀਵਾਲ ਦੇ ਰਾਹ  ਅਤੇ ਹਵਾ ਪ੍ਰਦੂਸ਼ਣ ਵਿਚ ਕਮੀ ਲਿਆਉਣ ਵਾਸਤੇ ਕਿਸਾਨਾਂ ਨੂੰ ਕੋਈ ਬਦਲ ਦੇਣ ਦੀ ਥਾਂ ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ ਉਹਨਾਂ ਤੋਂ ਮੁਆਫੀ ਮੰਗਦੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਸਰਕਾਰ ਨੇ ਕਿਸਾਨਾਂ ਨੁੰ ਕੋਈ ਬਦਲ ਨਹੀਂ ਦਿੱਤਾ। 
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਨੇ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਕੇ ਉਹਨਾਂ ਲਈ ਮਾੜੀ ਭਾਸ਼ਾ ਵਰਤਣ ਵਾਲੇ ਕੇਜਰੀਵਾਲ ਨੁੰ ਚੰਗੀ ਤਰ੍ਹਾਂ ਬੇਨਕਾਬ ਕਰ ਦਿੱਤਾ ਹੈ । ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਸਹੀ ਕਿਹਾ ਹੈ ਕਿ ਪ੍ਰਦੂਸ਼ਣ ਦੇ ਮਾਮਲੇ ’ਤੇ ਕੇਜਰੀਵਾਲ ਵੱਲੋਂ ਰਾਜਨੀਤੀ ਖੇਡੀ ਜਾ ਰਹੀ ਹੈ ਤੇ ਉਸਨੇ ਲੋਕਪ੍ਰਿਅਤਾ ਹਾਸਲ ਕਰਨ ਦੇ ਚੱਕਰ ਵਿਚ ਨਾਅਰਿਆਂ ’ਤੇ ਕਿਵੇਂ ਜਨਤਕ ਪੈਸਾ ਬਰਬਾਦ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਵੀ ਇਕ ਸੱਚਾਈ ਹੈ ਕਿ ਦਿੱਲੀ ਸਰਕਸਾਰ ਦਿੱਲੀ ਵਿਚ ਹਵਾ ਪ੍ਰਦੂਸ਼ਣ ਵਿਚ ਕਮੀ ਲਿਆਉਣ ਲਈ ਚੁੱਕੇ ਕਦਮਾਂ ਦਾ ਬਿਓਰਾ ਨਹੀਂ ਦੇ ਸਕੀ। 
ਡਾ. ਚੀਮਾ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੁੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਏ ਜਾਣ ਨਾਲ ਆਪ ਸਰਕਾਰ ਦਾ ਉਹ ਤਰੀਕਾ ਵੀ ਬੇਨਕਾਬ ਹੋ ਗਿਆ ਹੈ ਜਿਸ ਤਹਿਤ ਉਹ ਬਿਨਾਂ ਡੱਕਾ ਤੋੜਿਆਂ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕਰ ਕੇ ਇਹ ਭ੍ਰਮ ਪੈਦਾ ਕਰ ਰਹੀ ਸੀ ਕਿ ਉਹ ਕੰਮ ਕਰ ਰਹੀ ਹੈ।
 
ਅਕਾਲੀ ਆਗੂ ਨੇ ਕਿਹਾ ਕਿ ਕੇਜਰੀ ਝੁਠ ਬੋਲਣ ਦੇ ਆਦੀ ਹਨ ਜੋ ਹਮੇਸ਼ਾ ਦੋਗਲੀ ਬੋਲੀ ਬੋਲਦੇ ਹਨ। ਉਹਨਾਂ ਕਿਹਾ ਕਿ ਉਹ ਪੰਜਾਬ ਵਿਚ ਕੁਝ ਆਖਦੇ ਹਨ ਤੇ ਦਿੱਲੀ ਵਿਚ ਇਸਦੇ ਉਲਟ ਆਖਦੇ ਹਨ। ਉਹਨਾਂ ਕਿਹਾ ਕਿ ਉਹ ਜਦੋਂ ਵੀ ਪੰਜਾਬ ਆਉਂਦੇ ਹਨ ਤਾਂ ਇਹ ਪ੍ਰਭਾਵ ਦਿੰਦੇ ਹਨ ਕਿ ਉਹ ਕਿਸਾਨ ਹਿਤੈਸ਼ੀ ਹਨ ਪਰ ਜਦੋਂ ਉਹ ਦਿੱਲੀ ਪਰਤ ਜਾਂਦੇ ਹਨ ਤਾਂ ਇਹਨਾਂ ਦੇ ਖਿਲਾਫ ਕੰਮ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਸਤਲੁਜ ਯਮੁਨਾ Çਲੰਕ ਨਹਿਰ ਦੇ ਮਾਮਲੇ ਵਿਚ ਇਹ ਵੇਖ ਲਿਆਹੈ। ਅਸੀਂ ਇਹ ਵੀ ਵੇਖ ਲਿਆ ਹੈ ਕਿ ਕਿਵੇਂ ਕੇਜਰਵਾਲ ਨੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਵਾ ਕੇ ਪੰਜਾਬ ਨੁੰ ਹਨੇਰੇ ਵਿਚ ਧੱਕਣ ਦਾ ਯਤਨ ਪੰਜਾਬ ਦੇ ਲੋਕਾਂ ਖਿਲਾਫ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ। ਉਹਨਾਂ ਕਿਹਾ ਕਿ ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਕੇਜਰੀਵਾਲ ਝੁਠ ਬੋਲ ਕੇ ਪੰਜਾਬ ਦੇ ਕਿਸਾਨਾਂ ਨੁੰ ਦਿੱਲੀ ਵਿਚ ਹਵਾ ਪ੍ਰਦੂਸ਼ਣ ਦਾ ਜ਼ਿੰਮੇਵਾਰ ਠਹਿਰਾ ਕੇ ਵਿਲੇਨ ਬਣਾ ਕੇ ਪੇਸ਼ ਕਰ ਰਹੇ ਸਨ।
ਡਾ. ਚੀਮਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਲਜੀਤ ਸਿੰਘ ਚੰਨੀ ਨੂੰ ਵੀ ਕਿਹਾ ਕਿ ਉਹ  ਪਰਾਲੀ ਸਾੜਨ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਕਾਰਵਾਈ ਦਾ ਨੋਟਿਸ ਲੈਣ ਅਤੇ ਪੰਜਾਬ ਦੇ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਕੇਸ ਤੁਰੰਤ ਵਾਪਸ ਲੈਣ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੁੰ ਭਾਰੀ ਜ਼ੁਰਮਾਨੇ ਲਗਾਉਣ ਦੀ ਥਾਂ ਉਹਨਾਂ ਨੁੰ ਬਦਲ ਪ੍ਰਦਾਨ ਕਰਨ ਦੀ ਨੀਤੀ ਅਪਣਾਵੇ।