ਫਾਜ਼ਿਲਕਾ 17 ਨਵੰਬਰ 2021
ਅੱਜ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਨਵੇਂ ਜਨਮੇਂ ਬੱਚਿਆਂ ਦੀ ਸਿਹਤ ਸੰਭਾਲ ਅਤੇ ਸੁਰੱਖਿਆ ਬਾਰੇ ਹਫ਼ਤੇ ਦੀ ਸ਼ੁਰੂਆਤ ਕਰਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾਕਟਰ ਦਵਿੰਦਰ ਢਾਂਡਾ ਨੇ ਕਿਹਾ ਕਿ ਸੁਰੱਖਿਆ ਤੇ ਸਿਹਤ ਬੱਚਿਆਂ ਦਾ ਜਨਮ ਸਿੱਧ ਅਧਿਕਾਰ ਹੈ।ਇਸ ਲਈ ਨਵੇਂ ਜਨਮੇਂ ਬੱਚੇ ਦੀ ਸਿਹਤ ਸੰਭਾਲ ਨੂੰ ਹਰ ਪੱਧਰ ਤੇ ਕਾਇਮ ਰੱਖਣਾ ਸਾਡੇ ਸਾਰੀਆਂ ਦੀ ਨੈਤਿਕ ਜਿੰੇਵਾਰੀ ਹੈ।
ਹੋਰ ਪੜ੍ਹੋ :-ਪੀਣ ਦਾ ਪਾਣੀ ਸਸਤਾ ਹੋਣ ਨਾਲ 30850 ਲੋਕਾਂ ਨੂੰ ਹੋਵੇਗਾ ਫਾਇਦਾ: ਡਿਪਟੀ ਕਮਿਸ਼ਨਰ
ਓਹਨਾਂ ਨੇ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਤੇ ਡਾ ਰਿੰਕੂ ਚਾਵਲਾ ਜੋ ਕਿ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ ਨੇ ਕਿਹਾ ਕੇ 28 ਦਿਨਾਂ ਤੱਕ ਦੇ ਬੱਚਿਆਂ ਨੂੰ ਸਭ ਤੋਂ ਜਿਆਦਾ ਧਿਆਨ ਦੇਣ ਦੀ ਲੋੜ ਹੈ। ਬੱਚੇ ਨੂੰ ਕਦੇ ਵੀ ਗੁੜ੍ਹਤੀ ਸ਼ਹਿਦ ਜਾਂ ਐਸਾ ਕੁਝ ਵੀ ਨਹੀਂ ਦੇਣਾ ਚਾਹੀਦਾ ਸਿਵਾਏ ਮਾਂ ਦੇ ਦੁੱਧ ਤੋਂ। 6 ਮਹੀਨੇ ਤਕ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਲਾਉਣਾ ਚਾਹੀਦਾ ਹੈ। ਨਾਲ ਹੀ ਬੱਚੇ ਨੂੰ ਠੰਡ ਤੋਂ ਬਚਾਉਣਾ ਤਾਂ ਕੇ ਨਿਮੋਨੀਆ ਵਰਗੀ ਬਿਮਾਰੀ ਦੀ ਚਪੇਟ ਵਿੱਚ ਨਾ ਆ ਸਕੇ ਯਾ ਕੋਈ ਹੋਰ ਲਾਗ ਨਾ ਲਗ ਸਕੇ । ਨਾਲ ਹੀ ਬੱਚੇ ਨੂੰ ਮਾਰੂ ਰੋਗਾਂ ਤੋਂ ਬਚਾਉਣ ਲਈ ਟੀਕਾਕਰਨ ਵੀ ਬੇਹੱਦ ਜ਼ਰੂਰੀ ਹੈ। ਸਮੇਂ ਤੇ ਟੀਕਕਰਨ ਬੱਚੇ ਨੂੰ ਸਿਹਤ ਮੰਦ ਅਤੇ ਸੁਰੱਖਿਅਤ ਰੱਖਣ ਵਿਚ ਬਹੁਤ ਸਹਾਈ ਸਿੱਧ ਹੁੰਦਾ ਹੈ। ਜੇ ਬੱਚਾ ਢਿੱਲਾ ਜਾਂ ਰੋਂਦਾ ਨਾ ਹੋਵੇ ਜਾਂ ਬਿਲੁਕਲ ਸੁਸਤ ਹੋਵੇ ਤਾਂ ਵੀ ਨਜ਼ਦੀਕੀ ਸਿਹਤ ਕੇਂਦਰ ਜਾ ਕੇ ਉਸਦਾ ਚੈਕ ਅਪ ਕਰਾਉਣ ਵਿਚ ਬਿਲਕੁਲ ਦੇਰੀ ਨਹੀਂ ਕਰਨੀ ਚਾਹੀਦੀ। ਕਿਉ ਕੇ ਇਹ ਕਿਸੇ ਵੀ ਬਿਮਾਰੀ ਦੀ ਨਿਸ਼ਾਨੀ ਹੋ ਸਕਦੇ ਹਨ।
ਇਸ ਮੌਕੇ ਤੇ ਜ਼ਿਲਾ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਕਿਹਾ ਕਿ ਮੀਡੀਆ ਵਿੰਗ ਪ੍ਰਿੰਟ ਅਤੇ ਇਲੈਟ੍ਰਾਨਿਕ ਮੀਡੀਆ ਦੀ ਸਹਾਇਤਾ ਨਾਲ ਆਮ ਲੋਕਾਂ ਤਕ ਇਹ ਮਹੱਤਵ ਪੂਰਨ ਜਾਣਕਾਰੀ ਪਹੁੰਚਾ ਰਿਹਾ ਹੈ। ਓਹਨਾਂ ਨੇ ਆਪਣੇ ਮੀਡੀਆ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਿਹਤ ਸਬੰਧੀ ਕੋਈ ਵੀ ਜਾਣਕਾਰੀ ਸਾਡੇ ਸਾਰਿਆਂ ਦੀ ਨਿੱਜੀ ਲੋੜ ਹੈ। ਇਸ ਲਈ ਇਸ ਨੂੰ ਜਰੂਰ ਲੋਕਾ ਤਕ ਪਹੁੰਚਾ ਕੇ ਸਮਾਜ ਤੇ ਲੋਕਾ ਪਰਤੀ ਆਪਣੇ ਫਰਜ਼ ਨੂੰ ਪੂਰਾ ਕਰੀਏ। ਇਸ ਮੌਕੇ ਹਰਮੀਤ ਸਿੰਘ ਬੀ ਈ ਈ , ਦੇਵਿੰਦਰ ਕੌਰ, ਸੁਖਜਿੰਦਰ ਸਿੰਘ ਅਤੇ ਹੋਰ ਸਟਾਫ਼ ਮੈਂਬਰ ਹਾਜ਼ਿਰ ਸਨ।