ਕਾਰਵਾਈ ਦੌਰਾਨ ਸਬੰਧਤ ਦਸਤਾਵੇਜ ਵੀ ਕਬਜ਼ੇ ‘ਚ ਲਏ
ਲੁਧਿਆਣਾ, 05 ਮਈ 2022
ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.) ਦੀਆਂ ਹਦਾਇਤਾਂ ਤਹਿਤ ਡੀ.ਸੀ.ਐਸ.ਟੀ. ਲੁਧਿਆਣਾ ਡਵੀਜ਼ਨ ਰਣਧੀਰ ਕੌਰ ਅਤੇ ਏ.ਸੀ.ਐਸ.ਟੀ. ਲੁਧਿਆਣਾ-2, ਸ੍ਰੀਮਤੀ ਸ਼ਾਇਨੀ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਜਗਰਾਉਂ ਵਿਖੇ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨੀਰੀਖਣ ਕੀਤਾ ਗਿਆ।
ਹੋਰ ਪੜ੍ਹੋ :-ਨਗਰ ਨਿਗਮ ਚੋਣਾ ਲਈ ਆਮ ਆਦਮੀ ਪਾਰਟੀ ਨੇ ਖਿੱਚੀ ਤਿਆਰੀ
ਨੀਰੀਖਣ ਕਰਨ ਵਾਲੀਆਂ ਇਨ੍ਹਾਂ ਦੋਨਾਂ ਟੀਮਾਂ ਵਿੱਚ ਐਸ.ਟੀ.ਓਜ਼ ਸ੍ਰੀ ਅਸ਼ੋਕ ਬਾਲੀ, ਸ੍ਰੀ ਰੁਦਰਮਣੀ ਸ਼ਰਮਾ, ਸ੍ਰੀ ਧਰਮਿੰਦਰ ਕੁਮਾਰ, ਸ੍ਰੀ ਰਿਤੂਰਾਜ ਸਿੰਘ ਅਤੇ ਐਸ.ਟੀ.ਆਈਜ਼ ਸ੍ਰੀ ਬਿਕਰਮਜੀਤ ਸਿੰਘ, ਸ੍ਰੀ ਰਿਸ਼ੀ ਵਰਮਾ, ਸ੍ਰੀ ਹਰਦੀਪ ਸਿੰਘ ਅਤੇ ਸ੍ਰੀ ਬਲਕਾਰ ਸਿੰਘ ਵੀ ਸ਼ਾਮਲ ਸਨ।
ਅਧਿਕਾਰੀਆਂ ਵੱਲੋਂ ਕਾਰਵਾਈ ਮੌਕੇ ਸਬੰਧਤ ਦਸਤਾਵੇਜ ਵੀ ਕਬਜ਼ੇ ਵਿੱਚ ਲਏ ਗਏੇ। ਇਹ ਸਮੁੱਚੀ ਕਾਰਵਾਈ ਪੰਜਾਬ ਜੀ.ਐਸ.ਟੀ. ਐਕਟ 2017 ਦੇ ਨਿਯਮਾਂ ਅਧੀਨ ਅਮਲ ਵਿੱਚ ਲਿਆਂਦੀ ਗਈ।