ਫਿਰੋਜ਼ਪੁਰ, 24 ਜਨਵਰੀ 2022
ਕਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਵੱਧ ਤੋਂ ਵੱਧ ਸੈਂਪਲਿੰਗ ਅਤੇ ਵੈਕਸੀਨੇਸ਼ਨ ਦੀ ਸਮੀਖਿੱਆ ਕਰਨ ਲਈ ਅੱਜ ਜਰੂਰੀ ਮੀਟਿੰਗ ਸ੍ਰੀ ਓਮ ਪ੍ਰਕਾਸ਼, ਪੀ.ਸੀ.ਐੱਸ. ਉਪ ਮੰਡਲ ਮੈਜਿਸਟਰੇਟ, ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁੱਖ ਕਾਰਜਕਾਰੀ ਅਫਸਰ, ਕੈਂਟੋਨਮੈਂਟ ਬੋਰਡ, ਫਿਰੋਜਪੁਰ ਕੈਂਟ ਦਾ ਨੁਮਾਇੰਦਾ, ਸੀਨੀਅਰ ਮੈਡੀਕਲ ਅਫਸਰ, ਫਿਰੋਜਪੁਰ, ਮਮਦੋਟ ਅਤੇ ਫਿਰੋਜਸ਼ਾਹ, ਬੀ.ਡੀ.ਪੀ.ਓ. ਮਮਦੋਟ, ਫਿਰੋਜਪੁਰ ਅਤੇ ਘੱਲ ਖੁਰਦ ਦੇ ਨੁਮਾਇੰਦੇ, ਕਾਰਜਸਾਧਕ ਅਫਸਰ ਨਗਰ ਕੌਂਸਲ/ਨਗਰ ਪੰਚਾਇਤ ਫਿਰੋਜਪੁਰ, ਮੁੱਦਕੀ, ਮਮਦੋਟ ਅਤੇ ਤਲਵੰਡੀ ਭਾਈ, ਸਕੱਤਰ, ਰੈੱਡ ਕਰਾਸ ਸੋਸਾਇਟੀ, ਫਿਰੋਜਪੁਰ, ਸਹਾਇਕ ਜਿਲ੍ਹਾ ਮੈਨੇਜਰ, ਸੇਵਾ ਕੇਂਦਰ, ਫਿਰੋਜਪੁਰ ਆਦਿ ਹਾਜਰ ਆਏ।
ਹੋਰ ਪੜ੍ਹੋ :- ਤੀਸਰੇ ਦਿਨ ਦਾਖ਼ਲ ਹੋਈਆਂ 176 ਨਾਮਜ਼ਦਗੀਆਂ
ਮੀਟਿੰਗ ਵਿੱਚ ਸਕੱਤਰ ਰੈੱਡ ਕਰਾਸ ਸੋਸਾਇਟੀ, ਫਿਰੋਜਪੁਰ ਨੂੰ ਹਦਾਇਤ ਕੀਤੀ ਗਈ ਕਿ ਕਰੋਨਾ ਵੈਕਸੀਨੇਸ਼ਨ ਕਰਨ ਲਈ ਇੱਕ ਹਫਤੇ ਦਾ ਸ਼ਡਿਊਲ ਜਾਰੀ ਕਰਨਗੇ ਅਤੇ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਨਾਲ ਤਾਲਮੇਲ ਕਰਨ ਉਪਰੰਤ ਵੈਕਸੀਨੇਸ਼ਨ ਕਰਵਾਉਣ ਲਈ ਕੈਂਪ ਲਗਵਾਉਣਾ ਯਕੀਨੀ ਬਣਾਉਣਗੇ। ਸੀਨੀਅਰ ਮੈਡੀਕਲ ਅਫਸਰ ਸਬੰਧਤ ਬੀ.ਡੀ.ਪੀ.ਓਜ਼ ਅਤੇ ਕਾਰਜਸਾਧਕ ਅਫਸਰਾਂ ਨੂੰ ਜਾਰੀ ਸ਼ਡਿਊਲ ਅਨੁਸਾਰ ਮੈਡੀਕਲ ਟੀਮਾਂ ਪ੍ਰੋਵਾਈਡ ਕਰਵਾਉਣਗੇ। ਇਸ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਇੱਕ ਮੈਡੀਕਲ ਟੀਮ ਪੱਕੇ ਤੌਰ ਤੇ ਪਿੰਡਾਂ ਵਿੱਚ ਬੀ.ਡੀ.ਪੀ.ਓਜ਼ ਨਾਲ ਅਤੇ ਸ਼ਹਿਰਾਂ ਵਿੱਚ ਕਾਰਜਸਾਧਕ ਅਫਸਰਾਂ ਨਾਲ ਤਾਇਨਾਤ ਕਰਨਗੇ।
ਕਾਰਜਸਾਧਕ ਅਫਸਰਾਂ ਅਤੇ ਬੀ.ਡੀ.ਪੀ.ਓਜ਼. ਨੂੰ ਹਦਾਇਤ ਕੀਤੀ ਗਈ ਕਿ ਵੈਕਸੀਨੇਸ਼ਨ ਕੈਂਪ ਲਗਾਉਣ ਲਈ ਜਗ੍ਹਾ ਦੀ ਚੋਣ ਕਰਨ ਉਪਰੰਤ ਸੱਕਤਰ, ਰੈੱਡ ਕਰਾਸ ਸੋਸਾਇਟੀ, ਫਿਰੋਜਪੁਰ ਨਾਲ ਤਾਲਮੇਲ ਕਰਕੇ ਸ਼ਡਿਊਲ ਜਾਰੀ ਕਰਵਾਉਣਗੇ ਅਤੇ ਸੀਨੀਅਰ ਮੈਡੀਕਲ ਅਫਸਰ ਸ਼ਡਿਊਲ ਅਨੁਸਾਰ ਕੈਂਪ ਲਗਾ ਕੇ ਵੱਧ ਤੋ ਵੱਧ ਵੈਕਸੀਨੇਸ਼ਨ ਕਰਨਾ ਯਕੀਨੀ ਬਣਾਉਣਗੇ। ਮੀਟਿੰਗ ਵਿੱਚ ਹਾਜਰ ਆਏ ਸੇਵਾ ਕੇਂਦਰ ਦੇ ਨੁਮਾਇੰਦੇ ਨੂੰ ਹਦਾਇਤ ਕੀਤੀ ਗਈ ਕਿ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਸੇਵਾ ਕੇਂਦਰ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਵਿਸ ਲੈਣ ਆਉਣ ਵਾਲੇ ਵਿਅਕਤੀ ਦੀ ਕਰੋਨਾ ਵੈਕਸੀਨੇਸ਼ਨ ਹੋਈ ਹੋਵੇ।
ਜੇਕਰ ਕਿਸੇ ਵਿਅਕਤੀ ਦੀ ਕਰੋਨਾ ਵੈਕਸੀਨੇਸ਼ਨ ਨਹੀਂ ਹੋਈ ਤਾਂ ਉਸਦੀ ਵੈਕਸੀਨੇਸ਼ਨ ਕਰਵਾਉਣ ਉਪਰੰਤ ਹੀ ਉਸਨੂੰ ਸਰਵਿਸ ਮੁਹੱਈਆ ਕਰਵਾਈ ਜਾਵੇ। ਸਕੱਤਰ, ਰੈਂਡ ਕਰਾਸ ਸੋਸਾਇਟੀ, ਫਿਰੋਜਪੁਰ ਨੂੰ ਹਦਾਇਤ ਕੀਤੀ ਗਈ ਕਿ ਸਥਾਨਕ ਐਨ.ਜੀ.ਓਜ਼. ਨਾਲ ਤਾਲਮੇਲ ਕਰਕੇ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਜਿਆਦਾ ਤੋਂ ਜਿਆਦਾ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜੀ ਲਿਆਈ ਜਾ ਸਕੇ। ਇਸ ਮੌਕੇ ਸ੍ਰੀ ਜੈ ਅਮਨਦੀਪ ਗੋਇਲ, ਨਾਇਬ ਤਹਿਸੀਲਦਾਰ, ਤਲਵੰਡੀ ਭਾਈ ਅਤੇ ਸ੍ਰੀਮਤੀ ਜਸਵਿੰਦਰ ਕੌਰ, ਨਾਇਬ ਤਹਿਸੀਲਦਾਰ, ਮਮਦੋਟ ਆਦਿ ਹਾਜ਼ਰ ਸਨ।