ਅੰਮ੍ਰਿਤਸਰ 24 ਨਵੰਬਰ 2021
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਵੱਛਤਾ ਸਰਵੇਖਣ ਗ੍ਰਾਮੀਣ 2021 ਦੀ ਸ਼ੁਰੂਆਤ ਕਰਦੇ ਹੋਏ ਦੱਸਿਆ ਗਿਆ ਕਿ ਪਿੰਡਾਂ ਵਿੱਚ ਸਾਫ ਸਫਾਈ ਦੇ ਪੱਧਰ ਵਿੱਚ ਸੁਧਾਰ ਲਿਆ ਕੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ।
ਹੋਰ ਪੜ੍ਹੋ :-ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ, ਅੱਜ 27 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਉਦਘਾਟਨ ਕਰਨਗੇ
ਇਸ ਮੋਕੇ ਤੇ ਨਿਗਰਾਨ ਇੰਜੀਨੀਅਰ ਸੁਰਿਦੰਰ ਕੁਮਾਰ ਸਰਮਾ ਅਤੇ ਇੰਜੀ. ਸਿਮਰਨਜੀਤ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ ਵੱਲੋ ਪਖਾਨਿਆਂ ਦੀ ਵਰਤੋ, ਕੂੜਾ ਪ੍ਰਬੰਧਨ, ਗੰਦੇ ਪਾਣੀ ਦਾ ਪ੍ਰਬੰਧਨ ਅਤੇ ਪਲਾਸਟਿਕ ਪ੍ਰਬੰਧਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਪਿੰਡਾਂ ਦੀ ਸਵੱਛਤਾ ਦੇ ਆਧਾਰ ਤੇ ਹੀ ਜਿਲ੍ਹੇ ਦੀ ਸਵੱਛਤਾ ਸਬੰਧੀ ਰੈਕਿੰਗ ਹੋਵੇਗੀ।
ਪਿੰਡ ਪੱਧਰ ਤੇ ਗ੍ਰਾਮ ਪੰਚਾਇਤਾਂ ਵੱਲੋ ਪਿੰਡ ਦੇ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕੀਤਾ ਜਾਵੇ। ਜਿਸ ਵਿੱਚ ਲੋਕਾਂ ਨੂੰ ਗਿੱਲੇ ਕੂੜਾ ਪ੍ਰਬੰਧਨ, ਸੁੱਕਾ ਕੂੜਾ ਪ੍ਰਬੰਧਨ, ਗੰਦੇ ਪਾਣੀ ਦੇ ਸਹੀ ਪ੍ਰਬੰਧਾਂ ਅਤੇ ਪਲਾਸਟਿਕ ਦੇ ਸਹੀ ਨਿਪਟਾਰੇ ਬਾਰੇ ਜਾਗਰੂਕ ਕੀਤਾ ਜਾਵੇ। ਪਿੰਡ ਪੱੱਧਰ ਤੇ ਕੰਮ ਕਰ ਰਹੇ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਵਿਭਾਗਾਂ ਵੱਲੋ ਪਿੰਡ ਦੀ ਸਵੱਛਤਾ ਸਬੰਧੀ ਜਾਗਰੂਕਤਾ ਕੀਤੀ ਜਾਵੇ। ਪਿੰਡ ਦੇ ਸਾਰੇ ਸਕੂਲਾਂ, ਆਗਨਵਾੜੀ ਸੈਟਰ ਤੇ ਹੋਰ ਸਾਂਝੀਆਂ ਥਾਵਾਂ ਤੇ ਸਵੱਛਤਾ ਸਬੰਧੀ ਕੈਪ ਲਗਾਏ ਜਾਣ, ਨੁੱਕੜ ਨਾਟਕ ਅਤੇ ਸਵੱਛਤਾ ਰੈਲੀਆਂ ਕੀਤੀਆਂ ਜਾਣ ਤਾਂ ਜੋ ਜਿਲ੍ਹਾ ਅੰਮ੍ਰਿਤਸਰ ਸਵੱਛਤਾ ਸਰਵੇਖਣ ਗ੍ਰਾਮੀਣ 2021 ਵਿੱਚ ਅਵੱਲ ਸਥਾਨ ਪ੍ਰਾਪਤ ਕਰ ਸਕੇ।