ਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ

Nehru Youth Center Amritsar
ਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ 30 ਮਾਰਚ 2022 

ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰਯੁਵਾ ਮਾਮਲੇ ਅਤੇ ਖੇਡ ਮੰਤਰਾਲਾਭਾਰਤ ਸਰਕਾਰ ਵੱਲੋਂ ਸਰੂਪ ਰਾਣੀ ਮਹਿਲਾ ਮਹਾਵਿਦਿਆਲਿਆ ਵਿਖੇ ਜ਼ਿਲ੍ਹਾ ਪੱਧਰੀ ਗੁਆਂਢੀ ਯੁਵਾ ਸੰਸਦ ਪ੍ਰੋਗਰਾਮ ਦਾ ਆਯੋਜਨ ਕੀਤਾ।

ਹੋਰ ਪੜ੍ਹੋ :-ਪਹਿਲੀ ਅਪਰੈਲ ਨੂੰ ਹੋਵੇਗੀ ‘ਪ੍ਰੀਖਿਆ ਪੇ ਚਰਚਾ’

ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਰੂਪ ਰਾਣੀ ਕਾਲਜ ਦੀ ਵਾਈਸ ਪਿ੍ਰੰਸੀਪਲ ਪਰਮਿੰਦਰ ਕੌਰ ਤੇ ਹੋਰ ਮਹਿਮਾਨਸ੍ਰੀ ਖੁਸਪਾਲ ਜੀਡਾ: ਨੀਰੂ ਬਾਲਾਸੀ.ਏ ਪ੍ਰੀਤੀ ਨਾਗੀ, , ਪ੍ਰੋ. ਪਰਬੋਧ ਕੁਮਾਰ ਐਸ.ਐਸ.ਐਮ ਕਾਲਜਦੀਨਾਨਗਰ ਗੁਰਦਾਸਪੁਰਜ਼ਿਲ੍ਹਾ ਰੋਜਗਾਰ ਦਫਤਰ ਤੋਂ ਗੌਰਵ ਕੁਮਾਰ ਅਤੇ ਜਸਬੀਰ ਸਿੰਘ ਗਿੱਲ ਦੇ ਸਹਿਯੋਗ ਨਾਲ ਆਤਮਾ ਨਿਰਭਰ ਅਭਿਆਨ ਤਹਿਤ ਨੌਜਵਾਨਾਂ ਦੇ ਉੱਨਤ ਭਵਿੱਖ ਲਈ ਕੈਰੀਅਰ ਕੌਂਸਲਿੰਗ ਅਤੇ ਕਰੀਅਰ ਸਲਾਹ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸੁਰੂਆਤ ਐਸ.ਐਸ.ਐਮ ਕਾਲਜ ਦੀਨਾਨਗਰ ਦੀ ਸੰਗੀਤ ਟੀਮ ਵੱਲੋਂ ਦੀਪ ਜਗਾ ਕੇ ਗਾਇਤਰੀ ਮੰਤਰ ਅਤੇ ਗੁਰੂਬਾਣੀ ਸਬਦ ਨਾਲ ਕੀਤੀ ਗਈਜਿਸ ਤੋਂ ਬਾਅਦ ਰਾਸਟਰੀ ਗੀਤ ਗਾਇਆ ਗਿਆਉਪਰੰਤ ਜ਼ਿਲ੍ਹਾ ਯੁਵਾ ਅਫਸਰ ਆਕਾਂਕਸਾ ਮਹਾਵਰੀਆ ਨੇ ਸਮੂਹ ਭਾਗੀਦਾਰਾਂ ਨੂੰ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ।

ਰਾਜ ਪੱਧਰ ਤੇ ਕਰਵਾਏ ਗਏ ਨੈਸਨਲ ਯੂਥ ਪਾਰਲੀਮੈਂਟ ਪ੍ਰੋਗਰਾਮ ਚ ਦੂਜੇ ਸਥਾਨ ਤੇ ਰਹਿਣ ਵਾਲੀ ਸੁਭਨੀਤ ਕੌਰ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਭਾਗੀਦਾਰਾਂ ਨੂੰ ਆਪਣੇ ਵਿਸੇ ਤੇ ਜਾਣਕਾਰੀ ਦਿੱਤੀਇਸ ਕੜੀ ਵਿੱਚ ਡਾ: ਨੀਰੂ ਬਾਲਾ ਵੱਲੋਂ ਨੌਜਵਾਨਾਂ ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂਸੀ.ਏ. ਪ੍ਰੀਤੀ ਨਾਗੀ ਵੱਲੋਂ ਨਵੀਂ ਸਿੱਖਿਆ ਨੀਤੀ,ਖੁਸ਼ਪਾਲ ਜੀ ਆਤਮ -ਨਿਰਭਰ ਭਾਰਤ ਅਤੇ ਸਵੈ-ਰੁਜਗਾਰ ਬਾਰੇ, , ਜਸਬੀਰ ਗਿੱਲ ਅਤੇ  ਗੋਰਵ ਕੁਮਾਰ ਵੱਲੋਂ ਕੈਰੀਅਰ ਕਾਊਂਸਲਿੰਗ ਬਾਰੇ ਪ੍ਰਤੀਭਾਗੀਆਂ ਨਾਲ ਵਿਚਾਰ ਸਾਂਝੇ ਕੀਤੇ ਨੌਜਵਾਨ ਪ੍ਰਤੀਯੋਗੀਆਂ ਨੇ ਪ੍ਰੋਗਰਾਮ ਦੇ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ ਕੀਤੇਜਿਸ ਚ ਸ੍ਰੀਮਤੀ ਸਮਰਿਧੀ ਟੰਡਨ ਨੇ ਬੇਟੀ ਬਚਾਓ ਬੇਟੀ ਪੜ੍ਹਾਓਸ੍ਰੀਮਤੀ ਜਪਜੀਤ ਕੌਰ ਨੇ ਨਵੀਂ ਸਿੱਖਿਆ ਨੀਤੀ ਤੇ ਆਪਣੀ ਸਮੂਲੀਅਤ ਦਰਜ ਕਰਵਾਈ।

ਜੀਂਦ ਥੀਏਟਰ ਗਰੁੱਪਲੋਪੋਕੇਅੰਮ੍ਰਿਤਸਰ ਵੱਲੋਂ ਨਸ਼ਿਆਂ ਅਤੇ ਐਚ.ਆਈ.ਵੀ ਦੇ ਮਾੜੇ ਪ੍ਰਭਾਵਾਂ ਬਾਰੇ ਇੱਕ ਨਾਟਕ ਪੇਸ ਕੀਤਾ ਗਿਆਪ੍ਰੋਗਰਾਮ ਦੌਰਾਨ ਸਟੇਜ ਦਾ ਸੰਚਾਲਨ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਕੀਤਾਇਸ ਪ੍ਰੋਗਰਾਮ ਦੌਰਾਨ 700 ਦੇ ਕਰੀਬ ਨੌਜਵਾਨ ਭਾਗੀਦਾਰਾਂ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਸੀ ਪ੍ਰੋਗਰਾਮ ਦੇ ਅੰਤ ਵਿੱਚ ਲੇਖਾ ਅਤੇ ਪ੍ਰੋਗਰਾਮ ਸਹਾਇਕ ਰੋਹਿਲ ਕੁਮਾਰ ਕੱਟਾ ਨੇ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਅਤੇ ਨੌਜਵਾਨ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।

Spread the love