ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਦਿੱਤੀਆਂ ਗਈਆਂ ਸ਼ਿਕਾਇਤਾਂ
ਪੀੜ੍ਹਤ ਵਿਅਕਤੀ ਕਿਸੇ ਵੀ ਤਰ੍ਹਾ ਦੀ ਵਧੀਕੀ ਹੋਣ ਦੀ ਸੂਰਤ ‘ਚ ਕਮਿਸ਼ਨ ਨਾਲ ਕਰ ਸਕਦਾ ਹੈ ਸੰਪਰਕ – ਗਿਆਨ ਚੰਦ
ਐਸ.ਸੀ. ਲੋਕਾਂ ਨੂੰ ਸੰਵਿਧਾਨ ਦੁਆਰਾ ਦਿੱਤੀਆਂ ਹੋਈਆਂ ਸਹੂਲਤਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ – ਪ੍ਰਭਦਿਆਲ
ਲੁਧਿਆਣਾ, 15 ਜੁਲਾਈ 2021 ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਵੱਲੋਂ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਸਰਕਟ ਹਾਊਸ ਲੁਧਿਆਣਾ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਸੈਮੀਨਾਰ ਦਾ ਆਯੋਜਨ ਸਟੇਟ ਮੀਡੀਆ ਕਲੱਬ ਅਤੇ ਪੰਜਾਬ ਲੀਗਲ ਸੈੱਲ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਨੂੰ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਵੱਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ।
ਸ਼੍ਰੀ ਗਿਆਨ ਚੰਦ ਨੇ ਦੱਸਿਆ ਕਿ ਜੇਕਰ ਕਿਸੇ ਵੀ ਅਨੁਸੂਚਿਤ ਜਾਤੀ ਦੀ ਲੜਕੀ ਜਾਂ ਔਰਤ ਨਾਲ ਬਲਾਤਕਾਰ ਵਰਗੀ ਘਿਨੌਣੀ ਘਟਨਾ ਵਾਪਰਦੀ ਹੈ ਤਾਂ ਉਸ ਲਈ ਉਸ ਦੇ ਕਾਨੂੰਨੀ ਅਧਿਕਾਰ ਕੀ ਹਨ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰੀ ਅਦਾਰਿਆਂ ਵਿੱਚ ਕਿਸੇ ਵੀ ਅਨੁਸੂਚਿਤ ਜਾਤੀ ਦੇ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਹੁੰਦੀ ਹੈ ਤਾਂ ਅਨੁਸੂਚਿਤ ਜਾਤੀ ਕਮਿਸ਼ਨ ਨਾਲ ਸੰਪਰਕ ਕਰ ਸਕਦੇ ਹਨ।
ਸ਼੍ਰੀ ਪ੍ਰਭਦਿਆਲ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ਦੇ ਕਾਨੂੰਨ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਬੈਠੇ ਰਹਿੰਦੇ ਹਨ ਅਤੇ ਜੁਰਮ ਸਹਿਂੰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੇ ਜਿੱਥੇ ਅਨੁਸੂਚਿਤ ਜਾਤੀ ਦੇ ਨਾਲ-ਨਾਲ ਹੋਰ ਕਬੀਲਿਆਂ ਬਾਰੇ ਵੀ ਸੰਵਿਧਾਨ ਦੁਆਰਾ ਦਿੱਤੀਆਂ ਗਈਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ।
ਮੀਡੀਆ ਸਟੇਟ ਕਲੱਬ ਅਤੇ ਪੰਜਾਬ ਲੀਗਲ ਸੈੱਲ ਦੇ ਅਹੁੱਦੇਦਾਰਾਂ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਜ਼ ਸ਼੍ਰੀ ਗਿਆਨ ਚੰਦ ਅਤੇ ਸ਼੍ਰੀ ਪ੍ਰਭਦਿਆਲ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਟੇਟ ਮੀਡੀਆ ਕਲੱਬ ਦੇ ਅਹੁੱਦੇਦਾਰ ਅਤੇ ਪੰਜਾਬ ਲੀਗਲ ਸੈੱਲ ਦੇ ਨੁਮਾਇੰਦਿਆਂ ਨੇ ਇਸ ਸੈਮੀਨਾਰ ਦੇ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਸ਼੍ਰੀ ਜਤਿੰਦਰ ਟੰਡਨ ਸਟੇਟ ਮੀਡੀਆ ਕਲੱਬ, ਸ਼੍ਰੀ ਨਿਤਿਨ ਕੁਮਾਰ, ਸਮਾਜ ਸੇਵੀ ਸ੍ਰ੍ਰੀ ਅਸ਼ੋਕ ਮਹਿੰਦਰਾ, ਪੰਜਾਬ ਲੀਗਲ ਸੈੱਲ ਵੱਲੋਂ ਆਰ.ਐਲ. ਸੁਮਨ ਐਡਵੋਕੇਟ, ਸ਼੍ਰੀ ਦੀਪਕ ਕੁਮਾਰ ਐਡਵੋਕੇਟ, ਸ਼੍ਰੀ ਰਾਹੁਲ ਪੁਹਾਰ, ਵੀ.ਕੇ. ਸੱਭਰਵਾਲ ਅਤੇ ਹੋਰ ਐਡਵੋਕੇਟ ਸਾਥੀਆਂ ਨੇ ਵੀ ਭਾਗ ਲਿਆ।