ਬਰਨਾਲਾ, 29 ਅਕਤੂਬਰ 2021
ਵੱਖ ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਾਈਆਂ ਜਾ ਰਹੀਆਂ ਸੇਵਾਵਾਂ ਅਤੇ ਲੋਕ ਭਲਾਈ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਅਗਵਾਈ ਹੇਠ ਸਥਾਨਕ ਬਾਬਾ ਕਾਲਾ ਮਹਿਰ ਸਟੇਡੀਅਮ ਅਤੇ ਤਹਿਸੀਲ ਕੰਪਲੈਕਸ ਤਪਾ ਵਿਚ ਸੁਵਿਧਾ ਕੈਂਪਾਂ ਦੂਜੇ ਦਿਨ ਵੀ ਜਾਰੀ ਰਹੇ।
ਹੋਰ ਪੜ੍ਹੋ :-ਜ਼ਿਲ੍ਹੇ ਦੀਆਂ ਮੰਡੀਆਂ ਵਿਚ 517869 ਮੀਟਰਕ ਟਨ ਝੋਨੇ ਦੀ ਹੋਈ ਖਰੀਦ
ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਕੁਲਵਿੰਦਰ ਸਿੰਘ ਸਰਾਏ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸੁਵਿਧਾ ਕੈਂਪਾਂ ਵਿਚ ਜਾਗਰੂਕਤਾ ਸਟਾਲ ਅਤੇ ਕਨੌਪੀਆਂ ਲਗਾਈਆਂ ਗਈਆਂ। ਇਸ ਮੌਕੇ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ, ਸਰਕਾਰੀ ਸਕੂਲਾਂ ਦੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ, ਮੁਫਤ ਵਰਦੀਆਂ ਤੇ ਵਜ਼ੀਫਾ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ।
ਹਰਕੰਵਲਜੀਤ ਕੌਰ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਦੱਸਿਆ ਕਿ ਇਸ ਮੌਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਲਦੀ ਪ੍ਰੀ-ਮੈਟਿ੍ਰਕ (ਐਸ.ਸੀ), ਪ੍ਰੀ- ਮੈਟਿ੍ਰਕ(ਓ.ਬੀ.ਸੀ), ਪ੍ਰੀ- ਮੈਟਿ੍ਰਕ (ਘੱਟ ਗਿਣਤੀ), ਪੋਸਟ ਮੈਟਿ੍ਰਕ (ਘੱਟ ਗਿਣਤੀ), ਪੋਸਟ ਮੈਟਿ੍ਰਕ (ਐਸ.ਸੀ), ਪੋਸਟ ਮੈਟਿ੍ਰਕ (ਓ.ਬੀ.ਸੀ) ਤੇ ਡਾ. ਹਰਗੋਬਿੰਦ ਖੁਰਾਣਾ ਆਦਿ ਵਜ਼ੀਫੇ ਦੀ ਸਹੂਲਤ ਬਾਰੇ ਜਾਗਰੂਕ ਕੀਤਾ ਗਿਆ।
ਬਰਨਾਲਾ ’ਚ ਲਗਾਏ ਜ਼ਿਲਾ ਪੱਧਰੀ ਸਟਾਲ ਅਤੇ ਕਨੌਪੀ ਦੇ ਇੰਚਾਰਜ ਡਾ. ਰਵਿੰਦਰਪਾਲ ਸਿੰਘ ਪਿ੍ਰੰਸੀਪਲ ਅਤੇ ਤਪਾ ’ਚ ਲੱਗੇ ਸਬ ਡਿਵੀਜ਼ਨ ਪੱਧਰੀ ਸਟਾਲ ਅਤੇ ਕਨੌਪੀ ਦੇ ਇੰਚਾਰਜ ਮੈਡਮ ਨੀਰਜਾ ਪਿ੍ਰੰਸੀਪਲ ਨੇ ਦੱਸਿਆ ਕਿ ਕੈਂਪ ਦੇ ਦੋਵੇਂ ਦਿਨ ਮਾਪਿਆਂ ਨੂੰ ਸਰਕਾਰ ਦੀਆਂ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਹਿੰਦਰਪਾਲ, ਵਿਕਾਸ ਕੁਮਾਰ, ਤਜਿੰਦਰ ਸ਼ਰਮਾ, ਵਿਕਾਸ ਗੋਇਲ, ਦਲਜੀਤ ਸਿੰਘ, ਮੱਲ ਸਿੰਘ, ਅਮਨਦੀਪ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਦਿਨੇਸ਼ ਕੁਮਾਰ ,ਨਿਰਮਲ ਸਿੰਘ, ਸਤਪਾਲ ਸ਼ਰਮਾ, ਕਿ੍ਰਸ਼ਨ ਕੁਮਾਰ ਤੇ ਅੰਕੁਰ ਕੁਮਾਰ ਹਾਜ਼ਰ ਸਨ।
ਕੈਪਸ਼ਨ: ਜ਼ਿਲਾ ਪੱਧਰੀ ਸੁਵਿਧਾ ਕੈਂਪ ’ਚ ਸਕੂਲ ਸਿੱਖਿਆ ਵਿਭਾਗ ਦੇ ਕਾਊਂਟਰ ਤੋਂ ਜਾਣਕਾਰੀ ਹਾਸਿਲ ਕਰਦੇ ਹੋਏ ਮਾਪੇ।