ਫਾਜਿ਼ਲਕਾ, 18 ਨਵੰਬਰ 2021
ਐਸਡੀਐਮ ਅਬੋਹਰ ਅਤੇ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਿਤ ਗੁਪਤਾ ਨੇ ਅੱਜ ਇੱਥੇ ਸਿੱਖਿਆ ਵਿਭਾਗ ਦੇ ਕਲੱਸਟਰ ਇੰਚਾਰਜ ਪ੍ਰਿੰਸੀਪਲਾਂ ਨਾਲ ਬੈਠਕ ਕੀਤੀ ਅਤੇ ਕਿਹਾ ਕਿ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀਆਂ ਵੋਟਾਂ ਬਣਾਈਆਂ ਜਾਣ।
ਹੋਰ ਪੜ੍ਹੋ :-‘ਬ੍ਰਾਹਮਣ ਮੰਡਲ ਖਾਟੀ ਧਾਮ’ ਫਗਵਾੜਾ ਦੇ ਵਫਦ ਨੇ ਕੀਤੀ ਕੈਬਨਿਟ ਮੰਤਰੀ ਆਸ਼ੂ ਨਾਲ ਮੁਲਾਕਾਤ
ਸ੍ਰੀ ਅਮਿਤ ਗੁਪਤਾ ਨੇ ਇਸ ਮੌਕੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਨਵੀਂਆਂ ਵੋਟਾਂ ਬਣਾਉਣ ਦੀ ਪ੍ਰਕ੍ਰਿਆ ਜਾਰੀ ਹੈ ਅਤੇ ਇਸ 20 ਅਤੇ 21 ਤਾਰੀਖ ਨੂੰ ਸਾਰੇ ਬੀਐਲਓ ਆਪਣੇ ਬੂਥਾਂ ਤੇ ਹਾਜਰ ਰਹਿਣਗੇ। ਇਸ ਮੌਕੇ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੈ ਉਹ ਫਾਰਮ 6 ਭਰ ਕੇ ਆਪਣੀ ਵੋਟ ਬਣਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਇਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਇਸ ਸਬੰਧੀ ਰਿਪੋਰਟ ਵੀ ਭੇਜਣ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ https://www.nvsp.in/ ਪੋਰਟਲ ਤੇ ਆਨਲਾਈਨ ਵੀ ਅਪਲਾਈ ਕਰਕੇ ਵੋਟ ਬਣਵਾਈ ਜਾ ਸਕਦੀ ਹੈ।
ਸ੍ਰੀ ਅਮਿਤ ਗੁਪਤਾ ਨੇ ਸਕੂਲਾਂ ਵਿਚ ਸਵੀਪ ਗਤੀਵਿਧੀਆਂ ਕਰਨ ਲਈ ਵੀ ਪ੍ਰਿੰਸੀਪਲਾਂ ਨੂੰ ਕਿਹਾ ਤਾਂ ਜ਼ੋ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰਮਤੀ ਅੰਜੂ ਸੇਠੀ, ਤਹਿਸੀਲਦਾਰ ਚੋਣਾ ਸ੍ਰੀ ਬਲਵਿੰਦਰ ਸਿੰਘ, ਸਵੀਪ ਆਇਕਨ ਪ੍ਰਿੰਸੀਪਲ ਰਾਜਿੰਦਰ ਕੁਮਾਰ, ਸ੍ਰੀ ਵਿਜੈ ਪਾਲ ਵੀ ਹਾਜਰ ਸਨ।