ਸਿੱਖਿਆ ਵਿਭਾਗ ਵੱਲੋਂ ਚਾਨਣ ਰਿਸ਼ਮਾਂ ਤਹਿਤ ਲਿੰਗੀ ਸਮਾਨਤਾ ਲਈ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ

ਸਿੱਖਿਆ ਵਿਭਾਗ ਵੱਲੋਂ ਚਾਨਣ ਰਿਸ਼ਮਾਂ ਤਹਿਤ ਲਿੰਗੀ ਸਮਾਨਤਾ ਲਈ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ
ਸਿੱਖਿਆ ਵਿਭਾਗ ਵੱਲੋਂ ਚਾਨਣ ਰਿਸ਼ਮਾਂ ਤਹਿਤ ਲਿੰਗੀ ਸਮਾਨਤਾ ਲਈ ਦੋ ਰੋਜ਼ਾ ਟ੍ਰੇਨਿੰਗ ਸ਼ੁਰੂ

ਰੂਪਨਗਰ 24 ਫਰਵਰੀ 2022

ਸਕੂਲ ਸਿੱਖਿਆ ਵਿਭਾਗ ਪੰਜਾਬ ਦੁਆਰਾ ਲਿੰਗੀ ਭੇਦਭਾਵ ਖ਼ਤਮ ਕਰਨ ਲਈ ਚਾਨਣ ਰਿਸ਼ਮਾਂ ਪ੍ਰੋਗਰਾਮ ਤਹਿਤ ਜ਼ਿਲ੍ਹਾ ਦੇ ਵੱਖ-ਵੱਖ ਬਲਾਕਾਂ ਦੇ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ।

ਹੋਰ ਪੜ੍ਹੋ :-ਭਾਰਤ ਸਰਕਾਰ ਵੱਲੋਂ ਪੀ.ਐਮ.ਆਈ.ਡੀ.ਸੀ. ਦੀ ‘ਐਮਸੇਵਾ’ ਪਹਿਲਕਦਮੀ ਲਈ ਪੰਜਾਬ ਸਰਕਾਰ ਦਾ ਗੋਲਡ ਐਵਾਰਡ ਨਾਲ ਸਨਮਾਨ

ਜਿਸ ਤਹਿਤ ਬੀ.ਐਮ. ਅਨੀਤਾ ਕੁਮਾਰੀ ਅਤੇ ਬੀ.ਐਮ. ਸੀਮਾ ਰਾਣੀ ਦੀ ਦੇਖ-ਰੇਖ ਵਿਚ ਇਹ ਟ੍ਰੇਨਿੰਗ ਆਯੋਜਿਤ ਕੀਤੀ ਜਾ ਰਹੀ ਹੈ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਲਿੰਗੀ ਅਸਮਾਨਤਾ ਨੂੰ ਖ਼ਤਮ ਕਰਨਾ ਅਜੋਕੇ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਸਕੂਲੀ ਪਾਠਕ੍ਰਮ ਦੌਰਾਨ ਸਮਾਨਤਾ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਲਿੰਗੀ ਭਿੰਨਤਾ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਨੇ ਵੀ ਅਧਿਆਪਕਾਂ ਨੂੰ 21 ਵੀਂ ਸ਼ਤਾਬਦੀ ਵਿਚ ਔਰਤਾਂ ਅਤੇ ਦਿਵਿਆਂਗਾਂ ਲਈ ਲੋੜੀਂਦੇ ਸਰਬਪੱਖੀ ਵਿਕਾਸ ਹਿਤ ਸਮਾਨਤਾ ਦੀ ਵਕਾਲਤ ਕੀਤੀ।

ਇਸ ਮੌਕੇ ਡੀ.ਐਮ ਸਰਬਜੀਤ ਸਿੰਘ ਨੇ ਵੀ ਹਾਜ਼ਰ ਅਧਿਆਪਕਾਂ ਨੂੰ ਇਸ ਵਿਸ਼ੇ ਦੀ ਮਹੱਤਤਾ ਬਾਰੇ ਵਿਸਤਾਰ-ਪੁਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਮੀਡੀਆ ਕੋਆਰਡੀਨੇਟਰ ਮਨਜਿੰਦਰ ਸਿੰਘ ਚੱਕਲ ਨੇ ਵੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਿਭਾਗੀ ਦਿਸ਼ਾ ਨਿਰਦੇਸ਼ਾਂ ਤਹਿਤ ਹਰੇਕ ਅਧਿਆਪਕ, ਮਾਪੇ ਵਿਦਿਆਰਥੀ ਅਤੇ ਹਰੇਕ ਨਾਗਰਿਕ ਤਕ ਇਸ ਵਿਸ਼ੇ ਦੀ ਮਹੱਤਤਾ ਨੂੰ ਪਹੁੰਚਾਇਆ ਜਾਣਾ ਅਤਿਅੰਤ ਜ਼ਰੂਰੀ ਹੈ।ਇਸ ਮੌਕੇ ਮਨਜੀਤ ਕੌਰ, ਬਲਜਿੰਦਰ ਸਿੰਘ ਸ਼ਾਤਪੁਰੀ,ਜਗਵਿੰਦਰ ਕੌਰ, ਲਖਵਿੰਦਰ ਸਿੰਘ,ਬਲਜਿੰਦਰ ਕੌਰ, ਰਾਜਵੰਤ ਕੌਰ,ਹਰਜੀਤ ਸਿੰਘ, ਕੁਲਵੰਤ ਸਿੰਘ, ਗਗਨਦੀਪ ਕੌਰ,ਮਮਤਾ ਰਾਣੀ, ਬਲਦੇਵ ਕੌਰ,ਪਰਮਜੀਤ ਕੌਰ, ਸਵਰਨ ਸਿੰਘ, ਵਰਿੰਦਰ ਸਿੰਘ, ਭੁਪਿੰਦਰ ਸਿੰਘ,ਬਲਜੀਤ ਕੌਰ,ਅਨਮੋਲਦੀਪ ਕੋਰ,ਪ੍ਰੀਤ ਰਮਨ, ਪ੍ਰਵੀਨ ਕੁਮਾਰੀ, ਅਮਨਦੀਪ ਕੌਰ,ਜਸਬੀਰ ਕੌਰ, ਹਰਪ੍ਰੀਤ ਕੌਰ, ਅਮਨਪ੍ਰੀਤ ਸਿੰਘ, ਪਰਵਿੰਦਰ ਸਿੰਘ, ਤਰਸੇਮ ਸਿੰਘ,ਰਾਕੇਸ਼ ਕੁਮਾਰ, ਗੁਰਜੀਤ ਸਿੰਘ,ਰਣਬੀਰ ਕੌਰ,ਹਰਜਿੰਦਰ ਕੌਰ,ਬਲਵਿੰਦਰ ਕੌਰ,ਅਮਨਦੀਪ ਕੌਰ, ਸਿਮਰਨਜੀਤ ਕੌਰ,ਸਿਮਰਦੀਪ ਕੌਰ, ਮਨਿੰਦਰ ਕੌਰ,ਤੇਜਿੰਦਰ ਕੌਰ,ਪਰਵਿੰਦਰ ਸਿੰਘ, ਬਹਾਦਰ ਸਿੰਘ, ਸੂਧਾ,ਕੋਮਲਦੀਪ ਕੌਰ, ਰਮਨਪ੍ਰੀਤ ਕੌਰ,ਸੁਖਜਿੰਦਰ ਸਿੰਘ, ਦਰਸ਼ਨ ਸਿੰਘ,ਜਸਪ੍ਰੀਤ ਕੌਰ,ਭੁਪਿੰਦਰ ਸਿੰਘ,ਤਗਵਿੰਦਰ ਕੌਰ,ਦੀਪਿੰਦਰਪਾਲ ਕੌਰ, ਜਸਪ੍ਰੀਤ ਕੌਰ,ਗੁਰਪ੍ਰੀਤ ਕੌਰ, ਕੁਲਵਿੰਦਰ ਕੌਰ,ਦਲਜੀਤ ਕੌਰ,ਰੇਖਾ ਸੋਨੀ,ਮਨਪ੍ਰੀਤ ਕੌਰ,ਸੁਨੈਨਾ ਗਰਗ,ਹਰਜਸਪ੍ਰੀਤ ਕੌਰ,ਨਵਜੌਤ ਕੌਰ ਆਦਿ ਹਾਜ਼ਰ ਸਨ।

ਕੈਪਸ਼ਨ- ਚਾਨਣ ਰਿਸ਼ਮਾਂ ਤਹਿਤ ਲਿੰਗੀ ਸਮਾਨਤਾ ਲਈ ਦੋ ਰੋਜ਼ਾ ਟ੍ਰੇਨਿੰਗ ਲੈਂਦੇ ਅਧਿਆਪਕ

 

Spread the love