ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਮੇਲੇ ਕਰਵਾਏ ਗਏ।

Science Fair
ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਮੇਲੇ ਕਰਵਾਏ ਗਏ।

ਰੂਪਨਗਰ 5 ਮਾਰਚ 2022

ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਅੰਗਰੇਜੀ ਅਤੇ ਸਮਾਜਿਕ ਸਿੱਖਿਆ ਮੇਲਾ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਿਹੇ ਹਨ ।

ਹੋਰ ਪੜ੍ਹੋ :-ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਅਤੇ ਮਹਿਲਾਵਾਂ ਪ੍ਰਤੀ ਸਿੱਖਿਆ ਦੇ ਮਹੱਤਵ ਦਾ ਮਿਆਰ ਉੱਚਾ ਚੁੱਕਣ ਸੰਬੰਧੀ ਰੈਲੀ

ਰੂਪਨਗਰ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਦੇ ਡੀ.ਐਮੇ. ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਵਿਦਿਆਰਥੀ ‘ਪੜ੍ਹੋ ਪੰਜਾਬ’ ਪ੍ਰੋਜੈਕਟ ਤਹਿਤ ਭਾਗ ਲੈ ਰਹੇ ਹਨ ਅਤੇ ਹਰ ਸਕੂਲ ਆਪਣੀ ਸਹੂਲਤ ਅਨੁਸਾਰ 2 ਮਾਰਚ ਤੋਂ 7 ਮਾਰਚ ਤੱਕ ਇੱਕ ਦਿਨ ਲਈ ਇਸ ਦਾ ਆਯੋਜਨ ਕਰੇਗਾ। ਸਟੇਟ ਕਾਉਂਸਿਲ ਫਾਰ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐਸਸੀਈਆਰਟੀ) ਨੇ ਅਜਿਹੇ ਮੇਲਿਆਂ ਦੇ ਆਯੋਜਨ ਲਈ ਕੁਝ ਥੀਮ ਦਿੱਤੇ ਹਨ, ਜਿੱਥੇ ਵਿਦਿਆਰਥੀਆਂ ਦੁਆਰਾ ਖੁਦ ਤਿਆਰ ਕੀਤੇ ਗਏ ਐਸਐਸਟੀ ਤੇ ਅੰਗਰੇਜ਼ੀ ਦੇ ਮਾਡਲ ਵਿਸ਼ੇ ਦੇ ਸੰਕਲਪਾਂ ਨੂੰ ਸਮਝਣ ਲਈ ਪ੍ਰਦਰਸ਼ਿਤ ਕੀਤੇ ਜਾ ਰਹੇ ਹਨ।ਇਸ ਮੌਕੇ ਰੂਪਨਗਰ ਦੇ ਬੀ.ਐਮ. ਅਨੀਤਾ ਕੁਮਾਰੀ ਤੇ ਬੀ.ਐਮ. ਨਵਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਵਿਸ਼ਿਆਂ ਨੂੰ ਆਸਾਨ ਬਣਾਉਣ ਲਈ ਕਈ ਗਤੀਵਿਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿਖੇ ਮੇਲੇ ‘ਚ ਲਗਭਗ 400 ਪੋ੍ਰਜੈਕਟ ਰਖੇ

ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿਖੇ ਬੀ.ਐਮ ਅਨੀਤਾ ਕੁਮਾਰੀ ਅਤੇ ਬੀ.ਐਮ ਨਵਜੋਤ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਅੰਗਰੇਜੀ ਅਤੇ ਸਮਾਜਿਕ ਵਿਗਿਆਨ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਯਸਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਸਾਰੇ 326 ਵਿਦਿਆਰਥੀਆਂ ਨੇ ਲਗਭਗ 400 `ਰੇਗਿਸਤਾਨ`, `ਜਵਾਲਾਮੁਖੀ`, `ਸੁਪਰੀਮ ਕੋਰਟ`, `ਵਿੰਡ ਮਿਲ, `ਗਲੋਬ`, ਨਕਸ਼ੇ, ਕੰਮ ਕਰਨ ਵਾਲੇ ਮਾਡਲ, 3ਡੀ ਚਾਰਟ, ਬੁਨਿਆਦੀ ਹੁਨਰ, ਕੁਇਜ਼ ਮੁਕਾਬਲੇ, ਮਨੁੱਖ ਵਿੱਚ ਅਰਥ ਸ਼ਾਸਤਰ ਦੀ ਭੂਮਿਕਾ, ਜੀਵਨ, ਪਾਣੀ ਦਾ ਚੱਕਰ, ਵਾਟਰ ਰੀਚਾਰਜਿੰਗ ਆਦਿ ਦੇ ਪ੍ਰੋਜੈਕਟ ਰੱਖੇ।
ਇਸ ਮੌਕੇ ਰੂਪਨਗਰ ਦੇ ਬੀ.ਐਮ. ਅਨੀਤਾ ਕੁਮਾਰੀ ਤੇ ਬੀ.ਐਮ. ਨਵਜੋਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਵਿਸ਼ਿਆਂ ਨੂੰ ਆਸਾਨ ਬਣਾਉਣ ਲਈ ਕਈ ਗਤੀਵਿਧੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਸਮਾਜਿਕ ਸਿੱਖਿਆ ਅਧਿਆਪਕ ਇੰਦਰਜੀਤ ਕੌਰ, ਗਗਨਦੀਪ ਕੌਰ, ਸੁਖਵਿੰਦਰ ਸਿੰਘ ਤੇ ਮਨਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸਿੱਖਿਆਂ ਵਿਭਾਗ ਵਿੱਦਿਆਰਥੀਆਂ ਦੇ ਸਰਬ ਪੱਖੀ ਵਿਕਾਸ ਲਈ ਅਤੇ ਸਿੱਖਿਆ ਦੇ ਤੁਲਨਾਤਮਕ ਅਧਿਐਨ ਅਤੇ ਗੁਣਾਤਮਕ ਵਿਕਾਸ ਲਈ ਯਤਨਸੀਲ ਹੈ। ਵਿਭਾਗ ਵਲੋਂ ,ਵਿਭਾਗ ਖੇਡ-ਵਿਧੀ ਰਾਹੀਂ ਅਧਿਐਨ ਉੱਪਰ ਜੋਰ ਦੇ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੇ ਮਨਾਂ ਵਿੱਚ ਨਾ ਕੇਵਲ ਵਿਸੇ ਪ੍ਰਤੀ ਪਿਆਰ ਪੈਦਾ ਹੋਵੇ ਬਲ ਕਿ ਇਸ ਦੇ ਮੂਲ ਤੱਤ ਵੀ ਸਮਝ ਵਿੱਚ ਆਉਣ।

ਸਰਕਾਰੀ ਹਾਈ ਸਕੂਲ ਕੋਟਲਾ ਨਿਹੰਗ ਵਿਖੇ ਸਮਾਜਿਕ ਅੰਗਰੇਜ਼ੀ ਵਿਦਿਅਕ ਮੇਲੇ ਵਿੱਚ ਹਾਜਰ ਅਧਿਆਪਕ ਅਤੇ ਵਿਦਿਆਰਥੀ।

Spread the love