ਬਰਨਾਲਾ, 4 ਨਵੰਬਰ 2022
ਸਾਇੰਸ ਅਤੇ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਅਤੇ ਤਕਨਾਲੋਜੀ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਜਤਿੰਦਰ ਕੌਰ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੇ ਦਿਸ਼ਾ ਨਿਰਦੇਸ਼ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ ਵਿਖੇ ਲਗਾਇਆ ਗਿਆ ਤਿੰਨ ਰੋਜਾ ਰਾਜ ਪੱਧਰੀ ਵਿਗਿਆਨਕ ਜਾਗਰੂਕਤਾ ਮੇਲਾ ਸਫਲਤਾਪੂਰਵਕ ਸੰਪੰਨ ਹੋਇਆ। ਕੌਂਸਲ ਦੇ ਜੁਆਇੰਟ ਡਾਇਰੈਕਟਰ ਕੁਲਬੀਰ ਸਿੰਘ ਬਾਠ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ 115 ਸਕੂਲਾਂ ਦੇ ਵਿਦਿਆਰਥੀ ਇਸ ਵਿਗਿਆਨ ਮੇਲੇ ਦਾ ਹਿੱਸਾ ਬਣੇ।
ਹੋਰ ਪੜ੍ਹੋ – ਆਬਾਦ ਸੁਵਿਧਾ ਕੈਂਪ ਹਲਕੇ ਦੇ ਲੋਕਾਂ ਲਈ ਲਈ ਹੋ ਰਹੇ ਹਨ ਲਾਹੇਵੰਦ ਸਾਬਤ-ਡਿਪਟੀ ਕਮਿਸ਼ਨਰ
ਉਹਨਾਂ ਕਿਹਾ ਕਿ ਮੇਲੇ ਦੇ ਤੀਜੇ ਦਿਨ ਸਕੂਲ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਤ ਮਾਡਲਜ਼ ਦੀ ਪ੍ਰਦਰਸ਼ਨੀ ਲਾਈ ਗਈ ਅਤੇ ਜਜਮੈਂਟ ਟੀਮ ਦੇ ਮੈਬਰਾਂ ਵੱਲੋਂ ਬੇਹਤਰੀਨ ਸਾਇੰਸ ਮਾਡਲਸ ਦੀ ਚੋਣ ਕੀਤੀ ਗਈ। ਇਸ ਮੌਕੇ ਇਸ ਮੌਕੇ ਜਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਹਨਾ ਵੱਲੋਂ ਜੇਤੂ ਵਿਦਿਆਰਥੀਆਂ, ਵੱਖ-ਵੱਖ ਰਾਜਾਂ ਤੋਂ ਆਏ ਹੋਏ ਰਿਸੋਰਸ ਪਰਸਨਜ ਅਤੇ ਸਕੂਲ ਅਧਿਆਪਕਾ ਨੂੰ ਸਰਟੀਫਿਕੇਟ ਅਤੇ ਇਨਾਮ ਦੀ ਵੰਡ ਕੀਤੀ ਗਈ।
ਜ਼ਿਲਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਵੱਲੋਂ ਇਸ ਰਾਜ ਪੱਧਰੀ ਮੇਲੇ ਦੀ ਸਫ਼ਲਤਾ ਲਈ ਕੌਂਸਲ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਦੀ ਸਰਾਹਨਾ ਕੀਤੀ ਗਈ। ਉਹਨਾਂ ਕਿਹਾ ਕਿ ਮਿਸ਼ਨ ਮੈਰਿਟ ਦਾ ਟੀਚਾ ਹਾਸਲ ਕਰਨ ਲਈ ਇਹ ਰਾਜ ਪੱਧਰੀ ਵਿਗਿਆਨ ਮੇਲਾ ਅਧਿਆਪਕਾਂ ਅਤੇ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਡਿਪਟੀ ਡੀਈਓ ਪਠਾਨਕੋਟ ਰਾਜੇਸ਼ਵਰ ਸਿੰਘ ਸਲਾਰੀਆ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਰਾਕੇਸ਼ ਕੁਮਾਰ, ਸਟੇਜ ਸੰਚਾਲਕ ਹਰਜਿੰਦਰ ਗੋਗਨਾ, ਡਾਕਟਰ ਮੰਦਾਕਿਨੀ ਠਾਕੁਰ, ਡਾਕਟਰ ਰੁਪਾਲੀ ਬੱਲ, ਅੰਜੂ ਚੌਧਰੀ, ਡਾਕਟਰ ਕੰਚਨ, ਬਲਦੇਵ ਪਾਹਵਾ, ਡੀਐਮ ਸਾਇੰਸ ਪ੍ਰਿੰਸੀਪਲ ਹਰੀਸ਼ ਬਾਂਸਲ, ਬੀਐਮ ਸੁਖਪਾਲ ਢਿੱਲੋਂ, ਰਾਜੇਸ਼ ਕੁਮਾਰ, ਨਵਦੀਪ ਮਿੱਤਲ, ਹੈਡਮਾਸਟਰ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਕੁਲਦੀਪ ਸਿੰਘ, ਡੀਐਮ ਸਾਇੰਸ ਪ੍ਰਿੰਸੀਪਲ ਹਰੀਸ਼ ਬਾਂਸਲ, ਬੀਐਮ ਸਾਇੰਸ, ਸੁਖਪਾਲ ਢਿੱਲੋਂ, ਰਾਜੇਸ਼ ਕੁਮਾਰ, ਨਵਦੀਪ ਮਿੱਤਲ, ਹੈਡਮਾਸਟਰ ਰਾਜੇਸ਼ ਕੁਮਾਰ, ਰਾਕੇਸ਼ ਕੁਮਾਰ, ਕੁਲਦੀਪ ਸਿੰਘ, ਡੀਐਮ ਕਮਲਦੀਪ, ਅਮਨਿੰਦਰ ਕੁਠਾਲਾ, ਹਰਜੀਤ ਸਿੰਘ, ਸੁਨੀਲ ਸੱਗੀ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਵੱਖ-ਵੱਖ ਜ਼ਿਲਿਆਂ ਦੇ ਜ਼ਿਲ੍ਹਾ ਮੈਂਟਰ ਵਿਗਿਆਨ ਹਾਜ਼ਿਰ ਰਹੇ।