ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 10 ਨੂੰ

HARISH NAYER
 ਫੋਟੋ ਵੋਟਰ ਸੂਚੀਆਂ ਸਬੰਧੀ ਦਾਅਵੇ / ਇਤਰਾਜ਼ 9 ਨਵੰਬਰ ਤੋਂ 8 ਦਸੰਬਰ ਤੱਕ ਦਾਇਰ ਕੀਤੇ ਜਾ ਸਕਦੇ ਹਨ, ਜ਼ਿਲ੍ਹਾ ਚੋਣ ਅਫਸਰ

ਬਰਨਾਲਾ, 5 ਮਈ 2022

ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਸਾਲ 2022-23 ਲਈ (ਮਿਤੀ 10-05-2022 ਤੋਂ 30-04-2023 ਤੱਕ) ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਅੰਦਰ ਸਕੂਟਰ/ਕਾਰ ਪਾਰਕਿੰਗ ਦੇ ਠੇਕੇ ਦੀ ਬੋਲੀ 10 ਮਈ ਨੂੰ ਦੁਪਹਿਰ 12 ਵਜੇ ਰੱਖੀ ਗਈ ਹੈ।

ਹੋਰ ਪੜ੍ਹੋ :-ਭਾਸ਼ਾ ਵਿਭਾਗ ਤੇ ਕਾਲਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਸਮਾਗਮ ਆਯੋਜਿਤ

ਇਹ ਬੋਲੀ ਸਹਾਇਕ ਕਮਿਸ਼ਨਰ (ਜਨਰਲ), ਬਰਨਾਲਾ ਦੇ ਦਫ਼ਤਰ ਦੇ ਕਮਰਾ ਨੰਬਰ 23 ਵਿਖੇ ਕੀਤੀ ਜਾਵੇਗੀ, ਜਿਸ ਸਬੰਧੀ ਚਾਹਵਾਨ ਵਿਅਕਤੀ ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 45,000/- ਰੁਪਏ (ਸਿਰਫ ਪੰਤਾਲੀ ਹਜ਼ਾਰ ਰੁਪਏ) ਕੈਸ਼/ਡਰਾਫਟ (ਓਪਰੇਸ਼ਨ ਐਂਡ ਮੈਨਟੀਨੈਂਸ ਸੋਸਾਇਟੀ ਬਰਨਾਲਾ ਦੇ ਨਾਮ ਪਰ) ਦੇ ਰੂਪ ਵਿੱਚ ਪੇਸ਼ਗੀ ਰਕਮ ਜਮਾਂ ਕਰਵਾਉਣ ਉਪਰੰਤ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ। ਪੇਸ਼ਗੀ ਰਕਮ ਜ਼ਿਲਾ ਨਾਜ਼ਰ (ਡੀ.ਸੀ.ਦਫ਼ਤਰ) ਪਾਸ ਕਮਰਾ ਨੰ.78, ਪਹਿਲੀ ਮੰਜਿਲ ਵਿਖੇ ਮਿਤੀ 10-05-2022 ਨੂੰ ਦੁਪਿਹਰ 11:00 ਵਜੇ ਤੱਕ ਜਮਾ ਕਰਵਾਈ ਜਾਵੇਗੀ। ਸ਼ਰਤਾਂ ਸਬੰਧੀ ਨਜ਼ਾਰਤ ਸ਼ਾਖਾ (ਡੀ.ਸੀ.ਦਫ਼ਤਰ) ਵਿਖੇ ਤਾਲਮੇਲ ਕੀਤਾ ਜਾਵੇ।

ਠੇਕੇ ਵਾਲੀ ਪਾਰਕਿੰਗ ਵਿਚ ਸਕੂਟਰ/ਕਾਰ ਪਾਰਕਿੰਗ ਦਾ ਗੇਟ ਨੰ. 2 ਦੇ ਸੱਜੇ ਪਾਸੇ ਤੋਂ ਗੇਟ ਨੰ: 03 ਤੱਕ ਅਤੇ ਇਸ ਤੋਂ ਇਲਾਵਾ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਬੇਸਮੈਂਟ ਸੱਜਾ ਪਾਸਾ ਸ਼ਾਮਲ ਹੈ।
ਬੋਲੀ ਵਾਸਤੇ ਰਾਖਵੀਂ ਰਕਮ 3,64,500 ਰੁਪਏ ਹੈ।

Spread the love