ਸੀ-ਪਾਈਟ ਕੇਂਦਰ ਵੱਲੋਂ ਕਿੱਤਾ ਮੁੱਖੀ ਕੋਰਸਾਂ ਲਈ ਮੁਫਤ ਸਿਖ਼ਲਾਈ ਸੁਰੂ

NEWS MAKHANI
ਵਧੇਰੇ ਜਾਣਕਾਰੀ ਲਈ 81988-00853 ਤੇ 99143-69376 ਨੰਬਰਾਂ ‘ਤੇ ਵੀ ਕੀਤਾ ਜਾ ਸਕਦਾ ਹੈ ਸੰਪਰਕ

ਲੁਧਿਆਣਾ, 17 ਦਸੰਬਰ 2021

ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਨੌਜਵਾਨਾਂ ਲਈ ਸੀ-ਪਾਈਟ ਕੇਂਦਰ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੀ.ਐਨ.ਸੀ. ਓਪਰੇਟਰ ਅਤੇ ਮਸ਼ੀਨਿੰਗ ਟੈਕਨੀਸ਼ੀਅਨ, ਸਿਲਾਈ ਮਸ਼ੀਨ ਓਪਰੇਟਰ (ਲੜਕੀਆਂ), ਕਸਟਮਰ ਕੇਅਰ ਤੇ ਕਾਰਜਕਾਰੀ ਫਿਟਰ ਮਕੈਨੀਕਲ ਅਸੈਂਬਲੀ ਆਦਿ   ਕਿੱਤਾ ਮੁੱਖੀ ਕੋਰਸਾਂ ਲਈ ਮੁਫਤ ਸਿਖਲਾਈ ਸੁਰੂ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ :-ਜ਼ਿਲੇ੍ ਵਿਚ ਤਿੰਨ ਸਾਲਾਂ ਦੌਰਾਨ 47584 ਕਿਰਤੀਆਂ ਦੇ ਕਾਰਡ ਕੀਤੇ ਗਏ ਰਜਿਸਟਰਡ – ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ

ਸੀ-ਪਾਈਟ ਕੈਂਪ ਲੁਧਿਆਣਾ ਦੇ ਇੰਚਾਰਜ ਸ੍ਰੀ ਹਰਦੀਪ ਸਿੰਘ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਨੌਜਵਾਨ ਆਪਣੇ ਸਰਟੀਫਿਕੇਟਾਂ ਦੇ ਨਾਲ ਇਹ ਕੋਰਸ ਕਰਨ ਲਈ ਕੈਪ ਵਿੱਚ ਆ ਸਕਦੇ ਹਨ। ਉਨ੍ਹਾ ਅੱਗੇ ਦੱਸਿਆ ਕਿ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਅਤੇ ਯੋਗਤਾ 5ਵੀਂ ਤੋਂ 12ਵੀਂ ਪਾਸ ਹੋਣੀ ਚਾਹੀਦੀ ਹੈ।

ਇਨ੍ਹਾਂ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਲੈਣ ਵਾਸਤੇ 81988-00853 ਅਤੇ 99143-69376 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Spread the love