ਐਸ.ਏ.ਐਸ ਨਗਰ, 3 ਦਸੰਬਰ 2021
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ, ਆਈ.ਏ.ਐਸ. ਜੀ ਦੀ ਸਚੁੱਜੀ ਅਗਵਾਈ ਹੇਠ ਰੈਡ ਕਰਾਸ ਸ਼ਾਖਾ ਵਲੋਂ ਯੁਨਾਈਟਡ ਸਿੱਖ ਸੰਸਥਾ ਅਤੇ ਹੋਰ ਐਨ.ਜੀ.ਓਜ਼ ਦੇੇ ਸਹਿਯੋਗ ਨਾਲ ਮਿਤੀ 04.12.2021 ਨੂੰ ਜਿਲਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐਸ.ਏ.ਐਸ.ਨਗਰ ਵਿਖੇ ਸਵੈ-ਇਛੱਕ ਖੂਨਦਾਨ ਕੈਪ ਅਯੋਜਿਤ ਕੀਤਾ ਜਾਣਾ ਸੀ, ਪ੍ਰੰਤ ਕੁਝ ਅਚਨਚੇਤ ਕਾਰਨਾਂ ਕਰਕੇ ਇਹ ਕੈਂਪ ਹਲੇ ਮੁਲਤਵੀ ਕੀਤੀ ਜਾ ਰਿਹਾ ਹੈ।
ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ 6 ਦਸੰਬਰ ਨੂੰ ਸਵੈ-ਰੋਜ਼ਗਾਰ ਮੇਲਾ ਲੱਗੇਗਾ
ਇਸ ਵਿੱਚ ਮੁੱਖ ਤੌਰ ਤੇ ਅਫਗਾਨ ਵਿਦਿਆਰਥੀਆਂ ਵਲੋਂ ਜ਼ੋ ਕਿ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਕਾਲਜਾਂ ਵਿੱਚ ਪੜ ਰਹੇ ਹਨ, ਵਲੋਂ ਖੂਨਦਾਨ ਕੀਤਾ ਜਾਣਾ ਹੈ।ਅਫਗਾਨੀਸਤਾਨ ਦੇ ਵਿਦਿਆਰਥੀਆਂ ਵਲੋਂ ਖੂਨਦਾਨ ਕਰਨਾ ਅਤਿ ਸਲਾਗਾਯੋਗ ਕਦਮ ਹੈ, ਜ਼ੋ ਕਿ ਆਪਸੀ ਭਾਈ ਚਾਰੇ ਨੂੰ ਵਡਾਵਾ ਦਿੰਦਾ ਹੈ ਅਤੇ ਮਨੁੱਖਤਾ ਦੀ ਬਹੁਤ ਵਧੀਆ ਮਿਸ਼ਾਲ ਹੈ। ਇਸ ਕੈਪ ਦੇ ਆਯੋਜਨ ਸਬੰਧੀ ਅੱਗੇ ਦੱਸੀ ਜਾਵੇਗੀ।