ਫਾਜ਼ਿਲਕਾ, 23 ਸਤੰਬਰ 2022
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਵੇਖੇ ਗਏ ਸੁਪਨੇ ਨੂੰ ਬੁਰ ਪੈਣਾ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਨੋਜਵਾਨਾਂ ਨੂੰ ਰੋਜਗਾਰ ਦੇਣ ਦੇ ਕਾਰਜ ਵਿਚ ਸਫਲ ਸਾਬਿਤ ਹੋ ਰਹੀ ਹੈ। ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੋਜਗਾਰ ਵਿਭਾਗ ਵੱਲੋਂ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ ਜਿਸ ਤੋਂ ਲਾਹਾ ਲੈ ਕੇ ਬੇਰੋਜਗਾਰ ਨੌਜਵਾਨ ਰੋਜਗਾਰ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਰੋਜਗਾਰ ਅਫਸਰ ਸ. ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਕੀਤਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾ `ਤੇ ਲਗਾਏ ਜਾ ਰਹੇ ਰੋਜਗਾਰ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫਸਰ ਸ੍ਰੀ ਰਾਜ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ-ਸਮੇਂ `ਤੇ ਵਿਭਾਗ ਵੱਲੋਂ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਬੇਰੋਜਗਾਰ ਨੌਜਵਾਨਾਂ ਦੇ ਨਾਮ ਦਰਜ ਕੀਤੇ ਜਾਂਦੇ ਹਨ ਤੇ ਵਿਭਾਗ ਦੇ ਯਤਨਾਂ ਸਦਕਾ ਉਨ੍ਹਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਂਦਾ ਹੈ।ਸੇਜਲ ਨਾਮ ਦੀ ਪ੍ਰਾਰਥਣ ਜਿਸ ਨੇ ਰੋਜਗਾਰ ਵਿਭਾਗ ਵੱਲੋਂ ਲਗਾਏ ਜਾਂਦੇ ਪਲੇਸਮੈਂਟ ਕੈਂਪਾਂ ਵਿਚ ਸ਼ਿਰਕਤ ਕਰਕੇ ਕੇਵਲ ਰੋਜਗਾਰ ਹੀ ਹਾਸਲ ਨਹੀਂ ਕੀਤਾ ਬਲਕਿ ਅੱਜ ਉਹ ਆਪਣੇ ਪੈਰਾਂ `ਤੇ ਆਪ ਖੜੀ ਹੋ ਗਈ ਹੈ।
ਸੇਜਲ ਆਪਣੇ ਰੋਜਗਾਰ ਪ੍ਰਾਪਤੀ ਦਾ ਤਜਰਬਾ ਸਾਂਝਾ ਕਰਦੀ ਦੱਸਦੀ ਹੈ ਕਿ ਉਹ ਪਿੰਡ ਰਾਮਕੋਟ ਜ਼ਿਲ੍ਹਾ ਫਾਜ਼ਿਲਕਾ ਦੀ ਰਹਿਣ ਵਾਲੀ ਹੈ ਉਸਨੇ ਜ਼ਿਲ੍ਹਾ ਰੋਜਗਾਰ ਦਫਤਰ ਵਿਚ ਨਾਮ ਦਰਜ ਕਰਵਾਇਆ ਸੀ। ਉਹ ਆਖਦੀ ਹੈ ਕਿ ਰੋਜਗਾਰ ਦਫਤਰ ਵੱਲੋਂ ਉਸਨੂੰ ਰੋਜਗਾਰ ਮੇਲੇ ਬਾਰੇ ਫੋਨ ਆਇਆ ਜਿਸ ਤੋਂ ਬਾਅਦ ਉਸਨੇ ਕੈਂਪ ਵਿਚ ਹਿਸਾ ਲਿਆ ਤੇ ਦੋ ਤਿੰਨ ਕੰਪਨੀਆਂ ਵਿਚ ਇੰਟਰਵਿਉ ਦਿੱਤਾ ਜਿਸ ਵਿਚੋਂ ਅਜਾਈਲ ਹਰਬਲ ਕੰਪਨੀਆਂ ਵੱਲੋਂ ਵੈਲਨੈਸ ਅਡਵਾਈਜਰ ਜ਼ੋਬ ਲਈ ਆਫਰ ਕੀਤੀ।
ਪ੍ਰਾਰਥਣ ਆਖਦੀ ਹੈ ਕਿ ਕੰਪਨੀ ਵਧੀਆ ਲਗਣ `ਤੇ ਉਸਨੇ ਜੁਆਇਨ ਕੀਤੀ। ਉਹ ਆਖਦੀ ਹੈ ਕਿ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਉਸਦਾ ਕੰਮ ਕਰਨ ਦਾ ਤਜਰਬਾ ਬਹੁਤ ਵਧੀਆ ਰਿਹਾ। ਕੰਪਨੀਆਂ ਵੱਲੋਂ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਪ੍ਰਬੰਧ ਬਿਲਕੁਲ ਮੁਫਤ ਹੈ।ਉਸਨੂੰ ਕੰਪਨੀ ਵੱਲੋਂ ਚੰਗੀ ਤਨਖਾਹ ਵੀ ਦਿੱਤੀ ਜਾ ਰਹੀ ਹੈ ਜਿਸ `ਤੇ ਉਹ ਆਪਦੇ-ਆਪ `ਤੇ ਮਾਣ ਮਹਿਸੂਸ ਕਰ ਰਹੀ ਹੈ। ਉਹ ਜ਼ਿਲ੍ਹਾ ਰੋਜਗਾਰ ਦਫਤਰ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹੈ ਜਿਸ ਕਰਕੇ ਅੱਜ ਉਹ ਆਪਣੇ ਪੈਰਾਂ `ਤੇ ਆਪ ਖੜ੍ਹੀ ਹੋ ਸਕੀ ਹੈ।