ਸਵੈ –ਰੋਜਗਾਰ ਸਥਾਪਤ ਕਰਨ ਦੇ ਚਾਹਵਾਨ 09 ਪ੍ਰਾਰਥੀਆਂ ਦੇ ਲੋਨ ਫਾਰਮ ਭਰੇ

ਸਵੈ –ਰੋਜਗਾਰ ਸਥਾਪਤ ਕਰਨ ਦੇ ਚਾਹਵਾਨ 09 ਪ੍ਰਾਰਥੀਆਂ ਦੇ ਲੋਨ ਫਾਰਮ ਭਰੇ
ਸਵੈ –ਰੋਜਗਾਰ ਸਥਾਪਤ ਕਰਨ ਦੇ ਚਾਹਵਾਨ 09 ਪ੍ਰਾਰਥੀਆਂ ਦੇ ਲੋਨ ਫਾਰਮ ਭਰੇ
ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਸਵੈ ਰੋਜਗਾਰ ਕੈਪ ਲੱਗਾ

ਗੁਰਦਾਸਪੁਰ, 30 ਮਾਰਚ 2022

ਪੰਜਾਬ ਸਰਕਾਰ ਦੇ ਘਰ-ਘਰ ਰੋਜਗਰ ਯੋਜਨਾ ਤਹਿਤ ਜਿਥੇ ਨੌਜਵਾਨ ਪ੍ਰਾਰਥੀਆਂ ਨੂੰ ਰੋਜਗਾਰ ਕਰਨ ਦੇ ਲਈ ਮੁਹੱਈਆ ਕਰਵਾਈਆਂ ਜਾ ਰਿਹਾ ਹੈ ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ –ਰੁਜਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ ਉਹਨਾਂ ਨੂੰ ਸਵੈ ਰੋਜਗਾਰ ਦੀਆਂ ਸਕੀਮਾਂ ਜਿਵੇ ਕਿ ਪਸ਼ੂ ਪਾਲਨ , ਬਕਰੀ ਪਾਲਨ ਅਤੇ ਡੇਅਰੀ ਦਾ ਕੰਮ ਸੁਰੂ ਕਰਨ ਲਈ ਲੋਨ ਦਿੱਤੇ ਜਾ ਰਹੇ ਹਨ ।

ਹੋਰ ਪੜ੍ਹੋ :-ਵਜ਼ੀਫੇ ਵਾਸਤੇ ਵਿਦਿਆਰਥੀਆਂ ਦੇ ਸਰਟੀਫਿਕੇਟ ਬਣਾਉਣ ਲਈ 4 ਅਤੇ 5 ਅਪ੍ਰੈਲ ਨੂੰ ਲਾਏ ਜਾਣਗੇ ਕੈਂਪ

ਇਸ ਸਬੰਧ ਵਿੱਚ ਅੱਜ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਗੁਰਦਾਸਪੁਰ ਵਿਖੇ ਸਵੈ ਰੁਜ਼ਗਾਰ ਦਾ ਵਿਸ਼ੇਸ ਕੈਂਪ ਲਗਾਇਆ ਗਿਆ । ਸਵੈ ਰੋਜਗਾਰ ਕਰਨ ਦੇ ਕੁੱਲ 09 ਚਾਹਵਾਨ ਪ੍ਰਾਰਥੀਆਂ ਦੇ ਲੋਨ ਫਾਰਮ ਭਰੇ ਗਏ । ਸਵੈ ਰੋਜਗਾਰ ਕੈਂਪ ਵਿੱਚ ਜੀ ਐਮ ,ਡੀ ਆਈ ਸੀ , ਡੇਅਰੀ ਵਿਭਾਗ , ਪਸ਼ੂ ਪਾਲਣ ਫਿਸ਼ਰੀ ਅਤੇ ਐਸ ਸੀ ਕਾਰਪੋਰੇਸ਼ਨ ਦੇ ਵੱਖ ਵੱਖ ਵਿਭਾਗਾਂ ਵੱਲੋ ਅਧਿਕਾਰੀ ਸਾਮਲ ਹੋਏ । ਸਵੈ ਰੋਜਗਾਰ ਕੈਂਪ ਦੌਰਾਂਨ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟਰੇਨਿੰਗ ਅਫਸਰ ਪਰਸੋਤਮ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ  ਜਿਹੜੇ ਪ੍ਰਾਰਥੀ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਣੇ ਕੰਮ ਦੀ ਸੁਰੂਆਤ ਕਰਨਾ ਚਾਹੁੰਦਾ ਹੈ , ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮਦਰਾ ਸਕੀਮ , ਪ੍ਰਧਾਨ ਮੰਤਰੀ ਰੋਜਗਾਰ ਜਨਰੇਸ਼ਨ ਪ੍ਰੋਗਰਾਮ ਅਤੇ ਸਟੈਂਡ ਅਪ ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ ।

ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਅੱਗੇ ਦੱਸਿਆ ਕਿ  ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਲੜਕੀਆਂ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਣਾ ਸਵੈ ਰੋਜਗਾਰ ਦਾ ਕੰਮ ਸੁਰੂ ਕਰਨਾ ਚਾਹੁੰਦੇ ਹਨ , ਉਹ ਸਟੈਂਡ ਅਪ ਦੇ ਤਹਿਤ ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਦਫਤਰ ਗੁਰਦਾਸਪੁਰ ਵਿਖੇ ਹਾਜਰ ਹੋ ਕੇ ਆਪਣਾ ਲੋਨ ਫਾਰਮ ਭਰ ਸਕਦੇ ਹਨ ਅਤੇ ਇਸ ਸੁਨਹਰੀ ਮੌਕੇ ਦਾ ਲਾਭ ਲੈ ਸਕਦੇ ਹਨ ਤੇ ਭਵਿੱਖ ਵਿੱਚ ਸਵੈ ਰੋਜਗਾਰ ਦਾ ਕੰਮ ਸੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ । ਸਟੈਂਡ ਅਪ ਇੰਡੀਆ ਦੇ ਤਹਿਤ ਜਿਹੜੇ ਲੜਕੇ ਲੜਕੀਆਂ 18 ਸਾਲ ਤੋ ਉਪਰ ਹਨ , ਪ੍ਰਾਰਥੀ 10 ਲੱਖ ਤੋ 1 ਕਰੋੜ ਰੁਪਏ ਦਾ ਲੋਨ ਲੈ ਕੇ ਮੈਨੂਫੈਕਚਰਿੰਗ , ਟਰੇਡਿੰਗ ਅਤੇ ਸਰਵਿਸ ਸੈਕਟਰ ਵਿੱਚ ਸਵੈ ਰੋਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ ।

ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਸਵੈ ਰੋਜਗਾਰ ਕੈਪ ।

Spread the love