ਅੰਮ੍ਰਿਤਸਰ 1 ਦਸੰਬਰ 2021
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤਾ ਗਿਆ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਜਿਲ੍ਹੇ ਦੇ ਨੌਜ਼ਵਾਨਾਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਇਸ ਲੜੀ ਅਧੀਨ ਰੋਜ਼ਗਾਰ ਬਿਊਰੋ ਵੱਲੋਂ 07-12-2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਵਿਖੇ ਹਾਈਐਂਡ ਜੌਬ ਅਤੇ ਸਵੈ-ਰੋਜ਼ਗਾਰ ਲੋਨ ਮੇਲਾ ਲਗਾਇਆ ਜਾ ਰਿਹਾ ਹੈ।
ਹੋਰ ਪੜ੍ਹੋ :-ਮੰਤਰੀ ਮੰਡਲ ਵੱਲੋਂ ਸਰਕਾਰੀ ਕਾਲਜਾਂ ਲਈ ‘ਮੁੱਖ ਮੰਤਰੀ ਵਜ਼ੀਫਾ ਸਕੀਮ’ ਲਾਗੂ ਕਰਨ ਦੀ ਪ੍ਰਵਾਨਗੀ
ਇਸ ਹਾਈਐਂਡ ਜੌਬ ਮੇਲੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਵੱਲੋਂ ਪ੍ਰਾਰਥੀਆਂ ਨੂੰ ਘੱਟੋ-ਘੱਟ 2.40 ਲੱਖ ਰੁਪਏ ਸਲਾਨਾ ਤਨਖ਼ਾਹ ਦਾ ਪੈਕੇਜ਼ ਆਫ਼ਰ ਕੀਤਾ ਜਾਵੇਗਾ। ਇਸ ਹਾਈਐਂਡ ਜੌਬ ਮੇਲੇ ਵਿੱਚ ਜਿਲ੍ਹੇ ਦੀਆਂ ਮਸ਼ਹੂਰ ਕੰਪਨੀਆਂ ਜਿਵੇਂ ਕਿ ਬਾਇਜ਼ੂਸ ਆਈ.ਸੀ.ਆਈ ਬੈਂਕ,ਐੱਨ.ਆਈ.ਆਈ.ਟੀ ਸੈਮਸੰਗ,ਜ਼ਸਟ ਡਾਇਲ, ਐੱਸ.ਜੀ.ਐੱਨ.ਆਈ, ਆਈ.ਸੀ.ਆਈ ਲੌਬਾਂਡ ਅਤੇ ਐੱਸ.ਬੀ.ਆਈ ਲਾਈਫ਼ ਇੰਸੋਰੈਂਸ ਵੱਲੋਂ ਭਾਗ ਲਿਆ ਜਾਵੇਗਾ।ਇਸ ਜੌਬ ਮੇਲੇ ਵਿੱਚ ਘੱਟੋ-ਘੱਟ 20000 ਰੁ. ਪ੍ਰਤੀ ਮਹੀਨਾ ਤੋਂ ਲੈ ਕੇ 45000 ਤੱਕ ਤਨਖ਼ਾਹ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਸਵੈਂ-ਰੋਜ਼ਗਾਰ ਨਾਲ ਸਬੰਧਿਤ ਵਿਭਾਗ ਜਿਵੇਂ ਕਿ ਲੀਡ ਬੈਂਕ ਮੈਨੇਜਰ,ਜਿਲ੍ਹਾ ਉਦਯੋਗ ਕੇਂਦਰ,ਡੇਅਰੀ ਡਿਵੈੱਲਪਮੈਂਟ,ਮੱਛੀ ਪਾਲਣ,ਐਸ.ਸੀ ਕਾਰਪੋਰੇਸ਼ਨ,ਬੈਂਕਫਿੰਕੋ,ਗ੍ਰਾਮੀਣ ਬੈਂਕ,ਵੇਰਕਾ ਮਿਲਕ ਪਲਾਂਟ ਅਤੇ ਕਾਮਨ ਸਰਵਿਸ ਸੈਂਟਰ ਦੇ ਨੁਮਾਇੰਦਿਆਂ ਵੱਲੋਂ ਵੀ ਭਾਗ ਲਿਆ ਜਾਵੇਗਾ।ਸਵੈਂ-ਰੋਜ਼ਗਾਰ ਸਬੰਧੀ ਲੋਨ ਲੈਣ ਦੇ ਚਾਹਵਾਨ ਪ੍ਰਾਰਥੀਆਂ ਤੋਂ ਅਰਜੀਆਂ ਮੌਕੇ ਤੇ ਵਿਭਾਗਾਂ ਵੱਲੋਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਸੈਕਸ਼ਨ ਹੋਏ ਲੋਨ ਲਾਭਪਾਤਰੀਆਂ ਨੂੰ ਸੇੈਕਸ਼ਨ ਲੇੈਟਰ ਮੌਕੇ ਤੇ ਮੁਹੱਈਆ ਕਰਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹੇ ਦੇ ਨੌਜ਼ਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਜ਼ਗਾਰ ਮੇਲੇ ਵਿੱਚ ਭਾਗ ਲੈ ਕੇ ਵੱਧ ਤੋਂ ਵੱਧ ਲਾਭ ਉਠਾਉਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,ਅੰਮ੍ਰਿਤਸਰ ਦੇ ਹੇੈਲਪਲਾਈਨ ਨੰ: 9915789068 ਤੇ ਸੰਪਰਕ ਕਰ ਸਕਦੇ ਹਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ