ਗਰੀਬ ਵਰਗਾਂ ਲਈ ਲਗਾਏ ਗਏ ਸਵੈ-ਰੋਜ਼ਗਾਰ ਸਿਖਲਾਈ ਕੈਂਪ

ਗਰੀਬ ਵਰਗਾਂ ਲਈ ਲਗਾਏ ਗਏ ਸਵੈ-ਰੋਜ਼ਗਾਰ ਸਿਖਲਾਈ ਕੈਂਪ
ਗਰੀਬ ਵਰਗਾਂ ਲਈ ਲਗਾਏ ਗਏ ਸਵੈ-ਰੋਜ਼ਗਾਰ ਸਿਖਲਾਈ ਕੈਂਪ
ਰੂਪਨਗਰ, 16 ਮਾਰਚ 2022
ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸਾਂ ਹੇਠ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਯੂਕੋ-ਆਰਸੇਟੀ) ਯੂਕੇ ਬੈਂਕ ਰੋਪੜ ਵੱਲੋਂ ਸਪੋਂਸਰ ਕੀਤੀ ਗਈ ਹੈ। ਯੂਥ ਆਰਸੇਟੀ ਵੱਲੋਂ ਅਤੇ ਗਰੀਬ ਵਰਗਾਂ (ਬੀ.ਪੀ.ਐੱਲ) ਨਾਲ ਸਬੰਧਤ ਸਿੱਖਿਆਥੀਆਂ ਨੂੰ (ਜਨਰਲ ਈ.ਡੀ.ਪੀ. ਦੀ ਟ੍ਰੇਨਿੰਗ) ਲਈ ਸਵੈ ਰੋਜ਼ਗਾਰ ਵਾਸਤੇ ਪਿੰਡ ਝਿੰਜੜੀ, ਕਲਿੱਤਰਾਂ,  ਰਾਮਪੁਰ ਠੰਡਾ, ਲੋਧੀਪੁਰ , ਰਹੀਪੁਰ, ਹਿਰਦਾਪੁਰ ਆਦਿ ਪਿੰਡਾਂ ਤੋਂ ਆਏ ਸਿਖਿਆਰਥੀਆਂ ਨੂੰ ਮਿਤੀ 10  ਮਾਰਚ ਤੋਂ 16 ਮਾਰਚ  ਤੱਕ 6 ਦਿਨਾਂ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਰੋਪੜ ਜ਼ਿਲ੍ਹੇ ਦੇ 19 ਵਿਦਿਆਰਥੀਆਂ ਨੇ ਭਾਗ ਲਿਆ । ਰੋਪੜ ਜਿਲ੍ਹੇ ਦੇ ਵੱਖ – ਵੱਖ ਪਿੰਡਾਂ ਤੋਂ ਸਿਖਿਆਰੀ ਟ੍ਰੇਨਿੰਗ ਲਈ ਇਸ ਸੰਸਥਾ ਵਿਖੇ ਰਜਿਸਟਰ ਕੀਤੇ ਗਏ। ਟ੍ਰੇਨਿੰਗ ਦੇ ਦੌਰਾਨ ਸ੍ਰੀ ਕਰਨ ਭੰਡਾਰੀ ਪ੍ਰਿੰਸੀਪਲ ਟ੍ਰੇਨਰ ਨੇ ਸਿੱਖਿਆਰਥੀਆਂ ਨੂੰ ਵਿੱਤੀ ਸਾਖਰਤਾ ਤੇ ਨੈਤਿਕ ਸਿੱਖਿਆ ਬਾਰੇ ਜਾਣਕਾਰੀ ਦਿੱਤੀ।

ਹੋਰ ਪੜ੍ਹੋ :-ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਅ ਸਬੰਧੀ ਅਗਾਉਂ ਢੁਕਵੇਂ ਹੱਲ ਕਰਨ ਦੀ ਅਪੀਲ

ਸ੍ਰੀ ਦੁਰਗੇਸ਼ ਕਪੂਰ, ਡਾਇਰੈਕਟਰ, ਯੂਕੋ ਆਰਸੇਟੀ ਨੇ ਵੈਕਿੰਗ ਲਈ ਜਮਾ ਖਾਰੇ ਅਤੇ ਕਰਜ਼ੇ ਦੀਆਂ ਸਕੀਮਾਂ ਅਤੇ ਚੰਗਾ ਐਂਟਰਪਵੇਨੂਰ (Entrepreneur) ਬਣਨ ਬਾਰੇ ਜਾਣਕਾਰੀ ਦਿੱਤੀ। ਸਿੱਖਿਆਰਥੀਆਂ ਨੂੰ ਟ੍ਰੇਨਿੰਗ ਸਰਟੀਫੀਕਰ ਸੰਸਥਾ ਦੇ ਡਾਇਰੈਕਟਰ ਸ੍ਰੀ ਦੁਰਗੇਸ਼ ਕਪੂਰ ਜੀ ਵਲੋਂ ਦਿੱਤੇ ਗਏ। ਟ੍ਰੇਨਿੰਗ ਤੇ ਆਉਣ ਵਾਲੇ ਸਿੱਖਿਆਰਥੀਆਂ ਨੂੰ ਚਾਹ ਅਤੇ ਦੁਪਹਿਰ ਦਾ ਖਾਣਾ ਮੁਫ਼ਤ ਦਿੱਤਾ ਜਾਂਦਾ ਸੀ ਅਤੇ ਇਸ ਤੋਂ ਇਲਾਵਾ ਆਉਣ ਜਾਣ ਦਾ ਬਸ ਦਾ ਕਿਰਾਇਆ ਵੀ ਦਿੱਤਾ ਜਾਂਦਾ ਸੀ।
18 ਤੋਂ 45 ਸਾਲ ਉਮਰ ਦੇ ਚਾਹਵਾਨ ਸਿੱਖਿਆਰਥੀ ਜੋ ਕਿ ਬੀ.ਪੀ.ਐੱਲ. ਗਰੁੱਪ ਨਾਲ ਸਬੰਧਤ ਹੋਣ ਆਪਣੇ ਨਾਮ ਮੋਬਾਇਲ ਨੰਬਰ: 01881-295091 750010026 ਤੇ ਦਰਜ ਕਰਵਾ ਸਕਦੇ ਹਨ ਜਾਂ ਦਫਤਰ ਵਿਖੇ ਖੁਦ ਆ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਅਗਲੇ ਟ੍ਰੇਨਿੰਗ ਪ੍ਰੋਗਰਾਮ ਬਿਊਟੀ ਪਾਰਲਰ ਅਤੇ ਡਾਇਰੀ ਫਾਰਮਿੰਗ ਅਤੇ ਸਿਲਾਈ ਦੇ ਹਨ ਜੋ ਜਲਦੀ ਹੀ ਸ਼ੁਰੂ ਹੋ ਰਹੇ ਹਨ । ਇਨ੍ਹਾਂ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਲਈ ਉਪਰੋਕਤ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।
Spread the love