ਭਾਰਤ ਸਰਕਾਰ ਦੇ 100 ਕਰੋੜ ਕੋਵਿਡ ਟੀਕਾਕਰਨ ਮੌਕੇ, ਸਿਹਤ ਵਿਭਾਗ ਵੱਲੋਂ ਸੈਮੀਨਾਰ ਆਯੋਜਿਤ

100 ਕਰੋੜ ਕੋਵਿਡ
ਭਾਰਤ ਸਰਕਾਰ ਦੇ 100 ਕਰੋੜ ਕੋਵਿਡ ਟੀਕਾਕਰਨ ਮੌਕੇ, ਸਿਹਤ ਵਿਭਾਗ ਵੱਲੋਂ ਸੈਮੀਨਾਰ ਆਯੋਜਿਤ

ਲੁਧਿਆਣਾ, 14 ਅਕਤੂਬਰ  2021

ਭਾਰਤ ਸਰਕਾਰ ਵੱਲੋ 100 ਕਰੋੜ ਕੋਵਿਡ ਵੈਕਸੀਨ ਦਾ ਟੀਕਾ ਪੂਰਾ ਹੋਣ ‘ਤੇ ਅੱਜ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਦੇ ਨਾਲ-ਨਾਲ  ਸਿਵਲ ਹਸਪਤਾਲ ਵਿਖੇ ਇਕ ਵਿਸ਼ੇਸ ਸੈਮੀਨਾਰ ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ :-ਸ਼੍ਰੋਮਣੀ ਅਕਾਲੀ ਦਲ ਨੂੰ ਹੁਲਾਰਾ, ਲੇਬਰਫੈਡ ਦੇ ਸਾਬਕਾ  ਐਮ ਡੀ ਪਰਵਿੰਦ ਸਿੰਘ ਸੋਹਾਣਾ ਮੁੜ ਪਾਰਟੀ ਵਿਚ ਹੋਏ ਸ਼ਾਮਲ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਗਰਾਊਂ  ਡਾ. ਨਯਨ ਜੱਸਲ ਅਤੇ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਕੋਵਿਡ ਵੈਕਸੀਨ ਦਾ 100 ਕਰੋੜ ਟੀਕਾ ਪੂਰਾ ਹੋਣ ਤੇ ਖੁਸ਼ੀ ਜਾਹਰ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵਿਅਕਤੀ ਇਸ ਵੈਕਸੀਨ ਤੋ ਅਜੇ ਵੀ ਵਾਂਝੇ ਹਨ, ਉਹ ਆਪਣੇ ਨੇੜੇ ਦੇ ਸਿਹਤ ਕੇਦਰ ਵਿਚ ਜਾ ਕਿ ਕੋਵਿਡ ਵੈਕਸੀਨ ਜਰੂਰ ਲਗਵਾਉਣ।

ਸਿਵਲ ਸਰਜਨ ਨੇ ਜਿਲ੍ਹਾ ਪ੍ਰਸਾਸਨ ਦਾ ਧੰਨਵਾਦ ਕਰਦੇ ਹੋਵੇ ਵਿਸਵਾਸ ਦਿਵਾਇਆ ਕਿ ਆਉਣ ਵਾਲੇ ਸਮੇ ਵਿਚ ਟੀਕਾਕਰਨ ਉਪਰਾਲੇ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਉਨਾਂ ਨਾਲ ਹੀ ਲੁਧਿਆਣਾ ਦੀ ਸੁਮੱਚੀ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ, ਜਿੰਨਾਂ ਵਲੋ ਲਗਤਾਰ ਹਰ ਸਮੇ ਹਰ ਤਰਾਂ ਦਾ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਏ.ਡੀ.ਸੀ. ਡਾ. ਜੱਸਲ ਨੇ ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਜਿੱਥੇ ਜ਼ਿਲ੍ਹਾ ਪ੍ਰਸਾਸਨ ਨੇ ਆਪਣਾ ਬਣਦਾ ਯੋਗਦਾਨ ਪਾਇਆ ਹੈ ਉਥੇ ਸਿਹਤ ਵਿਭਾਗ ਨੇ ਮੋਹਰੀ ਰੋਲ ਅਦਾ ਕੀਤਾ ਅਤੇ  ਉਨ੍ਹਾਂ ਸਮੂਹ ਜਿਲਾ ਵਾਸੀਆਂ ਨੂੰ ਵਧਾਈ ਦਿੱਤੀ।

ਇਸ ਮੌਕੇ ਸਮੂਹ ਪ੍ਰੋਗਰਾਮ ਅਸਫਰ ਅਤੇ ਐਸ ਐਮ ਓ ਵੀ ਮੌਜੂਦ ਸਨ।

Spread the love