ਐੱਸਡੀਐੱਮ ਓਮ ਪ੍ਰਕਾਸ਼ ਵੱਲੋਂ ਗ੍ਰੀਨ ਪੋਲਿੰਗ ਬੂਥ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ 25 ਤੋਂ ਵੱਧ ਨਵੇਂ ਵੋਟਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ 20 ਫਰਵਰੀ 2022
ਕੈਨਾਲ ਕਲੋਨੀ ਫਿਰੋਜ਼ਪੁਰ ਵਿਖੇ 99 ਸਾਲ ਦੇ ਸੀਨੀਅਰ ਸਿਟੀਜ਼ਨ ਜਗਤਾਰ ਸਿੰਘ ਨੇ ਖੁਦ ਵੋਟ ਪਾ ਕੇ ਜ਼ਿਲ੍ਹਾ ਵਾਸੀਆ ਨੂੰ ਵੱਧ ਤੋਂ ਵੱਧ ਵੋਟ ਪਾਉਣ ਲਈ ਜਾਗਰੂਕ ਕੀਤਾ। ਜਗਤਾਰ ਸਿੰਘ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਮੈਂ ਵੀ ਵੋਟ ਪਾਈ ਹੈ ਤੁਸੀਂ ਵੀ ਬਿਨਾਂ ਡਰ, ਭੈਅ ਅਤੇ ਲਾਲਚ ਦੇ ਵੋਟ ਜ਼ਰੂਰ ਪਾਓ ਅਤੇ ਆਪਣੀ ਮਰਜ਼ੀ ਦੀ ਸਰਕਾਰ ਚੁਣੋ।ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਗਿਰਿਸ਼ ਦਿਆਲਨ ਦੇ ਨਿਰਦੇਸ਼ਾ ਹੇਠ ਜਿਲ੍ਹਾ ਸਵੀਪ ਕੁਆਰਡੀਨੇਟਰ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਵੱਲੋਂ ਜਗਤਾਰ ਸਿੰਘ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡੀਸੀ ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਬਣੇ ਗ੍ਰੀਨ ਪੋਲਿੰਗ ਬੂਥ ਤੇ ਐੱਸਡੀਐੱਮ ਫਿਰੋਜ਼ਪੁਰ ਓਮ ਪ੍ਰਕਾਸ਼ ਪਹੁੰਚੇ ਤੇ ਉਨ੍ਹਾਂ ਵੱਲੋਂ ਨਵੇਂ ਬਣੇ 25 ਤੋਂ ਵੱਧ ਨਵੇਂ ਵੋਟਰਾਂ ਨੁੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬੈਜ ਵੀ ਲਗਾਏ ਗਏ। ਉਨ੍ਹਾਂ ਵੱਲੋਂ ਇਨ੍ਹਾਂ ਨਵੇਂ ਬਣੇ ਵੋਟਰਾਂ ਨੂੰ ਪੌਦੇ ਵੀ ਵੰਡੇ ਗਏ ਅਤੇ ਵੋਟਰਾਂ ਨੂੰ ਪ੍ਰਣ ਦਵਾਇਆ ਗਿਆ ਕਿ ਵਾਤਾਵਰਨ ਨੂੰ ਸਾਫ ਸੁੱਥਰਾ ਰੱਖਣ ਲਈ ਪੌਦਿਆਂ ਦੀ ਸਾਭ-ਸੰਭਾਲ ਜ਼ਰੂਰ ਕਰਨ।
ਆਰ.ਐਸ.ਡੀ ਕਾਲਜ ਫਿਰੋਜ਼ਪੁਰ ਸ਼ਹਿਰ ਵਿਖੇ ਬਣੇ ਹੋਮ ਫਾਰ ਬਲਾਈਂਡ/ਪੀਡਬਲਯੂਡੀ/ਪਿੰਕ ਪੋਲਿੰਗ ਬੂਥ ਤੇ ਵੀ ਐੱਸਡੀਐੱਮ ਫਿਰੋਜ਼ਪੁਰ ਓਮ ਪ੍ਰਕਾਸ਼ ਵੱਲੋਂ ਪਿੰਕ ਬੂਥ ਵੋਟਰਾਂ ਨੂੰ ਅਤੇ ਸਕਾਊਟ ਅਤੇ ਐੱਨਸੀਸੀ ਦੇ ਵਲੰਟੀਅਰਜ਼ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਲਲਚੀਆਂ ਗੁਰੂਹਰਸਹਾਏ ਵਿਖੇ ਬਣੇ ਗ੍ਰੀਨ ਪੋਲਿੰਗ ਬੂਥ ਤੇ ਵੀ ਨਵੇਂ ਬਣੇ ਵੋਟਰਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪੌਦੇ ਦੀ ਸੰਭਾਲ ਕਰਨ ਤੇ ਵਾਤਾਵਰਨ ਦੀ ਹਰਿਆਲੀ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ। ਇਸ ਮੌਕੇ ਸਕਾਊਟ ਵਲੰਟੀਅਰਜ਼ ਵੱਲੋਂ ਲੋਕਾਂ ਨੂੰ ਹਰ ਕੰਮ ਵਿੱਚ ਮਦਦ ਕੀਤੀ ਗਈ।
ਚੋਣ ਅਫਸਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਰੀ ਨੂੰ ਉਤਸ਼ਾਹਿਤ ਕਰਨ ਲਈ ਵੱਖਰੇ ਤੌਰ ਤੇ ਹੋਮ ਫਾਰ ਬਲਾਈਂਡ/ਪੀਡਬਲੂਡ/ਪਿੰਕ ਪੋਲਿੰਗ ਬੂਥ, ਬਾਰਡਰ ਪੋਲਿੰਗ ਬੂਥ ਅਤੇ ਗ੍ਰੀਨ ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਡੀਸੀ ਮਾਡਲ ਸਕੂਲ ਫਿਰੋਜ਼ਪੁਰ ਛਾਉਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਲਚੀਆਂ ਗੁਰੂਹਰਸਹਾਏ ਵਿਖੇ ਬਣਾਏ ਗਏ ਗ੍ਰੀਨ ਪੋਲਿੰਗ ਬੂਥ ਵੋਟਰਾਂ ਨੂੰ ਵਾਤਾਵਰਣ ਨੂੰ ਸਾਫ-ਸੁਥਰਾ ਰਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤ ਕਰ ਰਹੇ ਹਨ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ. ਚਾਂਦ ਪ੍ਰਕਾਸ਼, ਡਿਪਟੀ ਡੀਈਓ ਕੋਮਲ ਅਰੋੜਾ ਅਤੇ ਸਵੀਪ ਟੀਮ ਮੈਂਬਰ ਚਰਨਜੀਤ ਸਿੰਘ,ਰਜਿੰਦਰ ਕੁਮਾਰ,ਕਮਲ ਅਤੇ ਲਖਵਿੰਦਰ ਸਿੰਘ, ਵੀ ਹਾਜ਼ਰ ਸਨ।