ਕੱਲ੍ਹ 15 ਫਰਵਰੀ ਤੇ 17 ਫਰਵਰੀ ਨੂੰ ਸੀਨੀਅਰ ਨਾਗਰਿਕਾਂ ਤੇ ਦਿਵਿਆਂਗ ਵੋਟਰਾਂ ਵਿੱਚ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਰਾਹੀਂ ਘਰ-ਘਰ ਜਾ ਕੇ ਵੋਟਾਂ ਪਵਾਈਆਂ ਜਾਣਗੀਆਂ

MHD ISHFAQ
ਜਿਲ੍ਹੇ ਅੰਦਰ ਚੋਣ ਜਾਬਤੇ ਦੀ ਉਲੰਘਣਾ ਰੋਕਣ ਲਈ ਹਲਕੇਵਾਈਜ ਐਡੀਸ਼ਨਲ ਫਲਾਇੰਗ ਸਕੈਅਡ ਟੀਮਾਂ ਤਾਇਨਾਤ
ਜ਼ਿਲਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋ ਉਮੀਦਵਾਰਾਂ ਨਾਲ ਮੀਟਿੰਗ

ਗੁਰਦਾਸਪੁਰ, 14 ਫਰਵਰੀ 2022

ਕੱਲ੍ਹ 15 ਫਰਵਰੀ ਅਤੇ 17 ਫਰਵਰੀ ਨੂੰ ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ), ਸਾਲ ਤੋਂ ਵੱਧ ਉਮਰ ਵਾਲੇ), ਦਿਵਿਆਂਗ ਵੋਟਰਾਂ ਅਤੇ ਕੋਵਿਡ -19 ਸ਼ੱਕੀ ਜਾਂ ਪ੍ਰਭਾਵਿਤ ਵਿਅਕਤੀਆਂ ਵਿੱਚ ਗੈਰਹਾਜਰ ਵੋਟਰਾਂ ਲਈ ਪੋਸਟਲ ਬੈਲਟ ਰਾਹੀਂ ਕੱਲ੍ਹ 15 ਫਰਵਰੀ ਤੇ 17 ਫਰਵਰੀ ਨੂੰ ਘਰ-ਘਰ ਜਾ ਕੇ ਵੋਟਾਂ ਪਵਾਈਆਂ ਜਾਣਗੀਆਂ। ਜਿਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਚੋਣਾਂ ਲੜ ਰਹੇ ਉਮੀਦਵਾਰਾਂ/ਨੁਮਾਇੰਦਿਆਂ ਨਾਲ ਪੰਚਾਇਤ ਭਵਨ ਵਿਖੇ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਸ੍ਰੀ ਬੁੱਧੀਰਾਜ ਸਿੰਘ ਸੈਕਰਟਰੀ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਅਤੇ ਉਮੀਦਵਾਰ/ਨੁਮਾਇੰਦੇ ਮੋਜਦੂ ਸਨ।

ਹੋਰ ਪੜ੍ਹੋ :- ਕਾਂਗਰਸ ਤੇ ਆਪ ਪਾਰਟੀਆਂ ਦੋਵੇਂ ਝੂਠ ਦਾ ਪੁਲੰਦਾ : ਮਨੋਜ ਤਿਵਾੜੀ

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਉਮੀਦਵਾਰਾਂ ਨੂੰ ਪਹਿਲਾਂ ਹੀ ਵੋਟਰਾਂ ਦੀ ਸੂਚੀ ਅਤੇ ਰੂਟ ਪਲਾਨ ਦੇ ਦਿੱਤਾ ਗਿਆ ਹੈ ਤਾਂ ਜੋ ਵੋਟਰ ਆਪਣੀ ਵੋਟ ਪਾਉਣ ਤੋਂ ਵਾਝਾਂ ਨਾ ਰਹਿ ਜਾਵੇ। ਉਨਾਂ ਅੱਗੇ ਦੱਸਿਆ ਕਿ ਜਿਸ ਸਬੰਧੀ 36406 ਸੀਨੀਅਰ ਨਾਗਰਿਕਾਂ (80 ਸਾਲ ਤੋਂ ਵੱਧ ਉਮਰ ਵਾਲੇ ) ਨੂੰ ਅਤੇ 10398 ਦਿਵਿਆਂਗ ਵੋਟਰਾਂ ਨੂੰ ਫਾਰਮ ਨੰਬਰ 12-ਡੀ ਜਾਰੀ ਕੀਤੇ ਗਏ ਸਨ। ਜਿਸ ਵਿਚੋਂ ਕੁਲ 1740 ਵੋਟਰਾਂ ਦੇ 12-ਡੀ ਫਾਰਮ ਪ੍ਰਾਪਤ ਹੋਏ ਹਨ। ਇਸ ਲਈ ਗੈਰਹਾਜ਼ਰ ਵੋਟਰਾਂ ਲਈ ਪੋਸਟਲ ਬੈਲਟ ਦੇ ਜ਼ਰੀਏ ਮੱਤਦਾਨ 15 ਤੇ 17 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤਕ ਵੱਖ-ਵੱਖ ਪੋਲਿੰਗ ਟੀਮਾਂ ਵਲੋਂ ਵੋਟਰਾਂ ਦੇ ਘਰ-ਘਰ ਜਾ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਵੋਟਾਂ ਪਵਾਈਆਂ ਜਾਣਗੀਆਂ।

ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇੱਕ ਵੱਖਰੀ ਟੀਮ ਜਿਸ ਵਿਚ 2 ਪੋਲਿੰਗ ਅਫਸਰ ਤੇ ਇਕ ਮਾਈਕਰੋ ਆਬਜ਼ਰਵਰ ਹੋਵੇਗਾ, ਤਿਆਰ ਕੀਤੀ ਗਈ ਹੈ। ਇਸ ਟੀਮ ਨੂੰ ਪੋਸਟਲ ਬੈਲਟ ਜਾਰੀ ਕੀਤੇ ਜਾਣਗੇ। ਇਹ ਟੀਮ ਵੋਟਰ ਦੇ ਘਰ ਜਾਵੇਗੀ ਅਤੇ ਵੋਟ ਪੋਸਟਲ ਬੈਲਟ ਪੈਪਰ ਰਾਹੀਂ ਵੋਟ ਪਾਉਣ ਲਈ ਸਹਾਇਤਾ ਕਰੇਗੀ। ਵੋਟਰ ਨੂੰ ਇਸ ਸਬੰਧੀ ਭਾਵ ਵੋਟ ਪਾਉਣ ਬਾਰੇ ਟੀਮ ਵਲੋਂ ਸਮਾਂ ਦੱਸਿਆ ਜਾਵੇਗਾ। ਜੇਕਰ ਵੋਟਰ ਆਪਣੇ ਘਰ ਵਿਚ ਉਪਲਬੱਧ ਨਹੀਂ ਹੋਵੇਗਾ ਤਾਂ ਟੀਮ ਦੁਬਾਰਾ ਵੋਟਰ ਦੇ ਘਰ ਜਾਵੇਗੀ। ਜੇਕਰ ਦੂਜੀ ਵਾਰ ਵੀ ਵੋਟਰ ਆਪਣੇ ਘਰ ਵਿਚ ਉਪਲਬੱਧ ਨਾ ਹੋਇਆ ਤਾਂ ਦੁਬਾਰਾ ਟੀਮ ਘਰ ਨਹੀਂ ਜਾਵੇਗੀ। ਇਸ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਤਾਂ ਜੋ ਪਾਰਦਰਸ਼ਤਾ ਰੱਖੀ ਜਾ ਸਕੇ।

ਜਿਲਾ ਚੋਣ ਅਫਸਰ ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਨਿਰਵਿਘਨ ਢੰਗ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨਾਂ ਉਮੀਦਵਾਰਾਂ ਤੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਅਮਨ-ਸਾਂਤੀ ਨੂੰ ਬਣਾ ਕੇ ਰੱਖਣ ਤਾਂ ਜੋ ਚੋਣ ਪ੍ਰਕਿਰਿਆ ਸੁਖਾਵੇਂ ਮਾਹੋਲ ਵਿਚ ਨੇਪਰੇ ਚਾੜ੍ਹੀ ਜਾ ਸਕੇ।

ਮੀਟਿੰਗ ਦੌਰਾਨ ਇੱਕ ਆਜ਼ਾਦ ਉਮੀਦਵਾਰ ਵਲੋਂ ਈ.ਵੀ.ਐਮ ਦੀ ਨਿਰਪੱਖਤਾ ਤੇ ਸੁਰੱਖਿਅਤ ’ਤੇ ਆਪਣੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਗਿਆ ਕਿ ਉਸਨੇ ਖੁਦ ਆਪਣੇ ਹੱਥੀ ਈ.ਵੀ.ਐਮ ’ਤੇ 1000 ਵੋਟ ਪਾ ਕੇ ਦੇਖੀ ਸੀ, ਇਸ ਲਈ ਈ.ਵੀ.ਐਮ ਮਸ਼ੀਨਾਂ ’ਤੇ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਨਹੀਂ ਰੱਖਣੀ ਚਾਹੀਦੀ ਹੈ।

ਇਸ ਮੌਕੇ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਆਪਣਾ ਮੋਬਾਇਲ ਨੰਬਰ 99154-33786 ਵੀ ਉਮੀਦਵਾਰਾਂ ਨਾਲ ਸਾਂਝਾ ਕੀਤਾ ਅਤੇ ਕਿਹਾ ਕਿ ਮੈਸੇਜ ਜਾਂ ਵੱਟਸਐਪ ਰਾਹੀਂ ਸ਼ਿਕਾਇਤ ਭੇਜ ਸਕਦੇ ਹਨ। ਉਨਾਂ ਅੱਗੇ ਕਿਹਾ ਕਿ ਜਨਰਲ ਆਬਜ਼ਰਵਰ, ਪੁਲਿਸ ਤੇ ਖਰਚਾ ਅਬਾਜਰਵਰ ਵੀ ਜ਼ਿਲ੍ਹੇ ਅੰਦਰ ਪੁਹੰਚੇ ਹੋਏ ਹਨ ਅਤੇ ਉਨਾਂ ਵਲੋਂ ਜਨਤਕ ਕੀਤੇ ਗਏ ਨੰਬਰਾਂ ਉੱਪਰ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਚੋਣਾਂ ਦੇ ਸਬੰਧ ਵਿਚ ਕੋਈ ਸ਼ਿਕਾਇਤ ਹੋਵੇ ਤਾਂ ਉਹ ਸੀ-ਵਿਜਲ ਨਾਗਰਿਕ ਐਪ ਰਾਹੀਂ, ਜ਼ਿਲਾ ਪੱਧਰ ’ਤੇ ਸ਼ਿਕਾਇਤ ਸੈੱਲ ਕਮਰਾ ਨੰਬਰ 101, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਥਾਪਤ ਹੈ ਤੇ ਫੋਨ ਨੰਬਰ 01874-245379 ਉੱਤੇ ਜਾਂ ਈ-ਮੇਲ complaintmccgspvs20220gmail.com ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਟੋਲ ਫ੍ਰੀ ਨੰਬਰ 1950 ਤੇ ਐਨ.ਜੀ.ਆਰ.ਐਸ ਪੋਰਟਲ https://eci.citi੍ਰenservices.eci.gov.in/  ਉੱਪਰ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

ਜਨਾਬ ਮੁਹੰਮਦ ਇਸ਼ਫਾਕ ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਸਥਾਨਕ ਪੰਚਾਇਤ ਭਵਨ ਵਿਖੇ ਉਮੀਦਵਾਰਾਂ ਤੇ ਉਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ।

Spread the love