ਸਰਦ ਰੁੱਤ ਅਤੇ ਸੰਘਣੀ ਧੁੰਦ ਹੋਣ ਕਾਰਨ ਬਦਲਿਆ ਸਮਾਂ
ਰੂਪਨਗਰ, 2 ਜਨਵਰੀ 2023
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦ ਰੁੱਤ ਅਤੇ ਸੰਘਣੀ ਧੁੰਦ ਹੋਣ ਕਾਰਨ ਜ਼ਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦਾ ਸਮਾਂ 3 ਜਨਵਰੀ 2023 ਤੋਂ ਲੈ ਕੇ 18 ਜਨਵਰੀ 2023 ਤੱਕ ਸਵੇਰੇ 10 ਵਜੇ ਤੋਂ ਸ਼ਾਮ 4.30 ਤੱਕ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸੇਵਾ ਕੇਂਦਰ ਪਹਿਲਾ ਵਾਂਗ ਹੀ ਪੂਰਾ ਹਫਤਾ ਸਵੇਰੇ 10.00 ਵਜੇ ਤੋਂ ਸ਼ਾਮ 4.30 ਤੱਕ ਆਪਣੀਆਂ ਸੇਵਾਵਾਂ ਪ੍ਰਧਾਨ ਕਰਨਗੇ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਆਮ ਜਨਤਾ ਨੂੰ ਮਿਆਰੀ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਰੂਪਨਗਰ ਵਿੱਚ ਕੁੱਲ 23 ਸੇਵਾ ਕੇਂਦਰ ਚੱਲ ਰਹੇ ਹਨ, ਜਿਹਨਾਂ ਵਿੱਚ ਸ਼ਹਿਰੀ ਸੇਵਾ ਕੇਂਦਰ ਤਹਿਸੀਲ ਪੱਧਰ ਤੇ 09 ਅਤੇ ਪਿੰਡਾਂ ਵਿੱਚ 14 ਸੇਵਾ ਕੇਂਦਰ ਹਨ। ਸੇਵਾ ਕੇਂਦਰਾਂ ਵਲੋ 24 ਵਿਭਾਗਾਂ ਦੀਆਂ 375 ਤੋਂ ਵੱਧ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।