ਧੁੰਦ ਅਤੇ ਸਰਦੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ

SEWA KENDRE
ਧੁੰਦ ਅਤੇ ਸਰਦੀ ਕਾਰਨ ਸੇਵਾ ਕੇਂਦਰਾਂ ਦਾ ਸਮਾਂ ਬਦਲਿਆ
ਹੁਣ ਪੌਣੇ ਦਸ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ ਸੇਵਾ ਕੇਂਦਰ

ਅੰਮ੍ਰਿਤਸਰ3 ਜਨਵਰੀ 2023

ਰਾਜ ਵਿਚ ਪੈ ਰਹੀ ਸਖਤ ਠੰਡ ਅਤੇ ਸੰਘਣੀ ਧੁੰਦ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਆਦੇਸ਼ ਉਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਨੇ ਜਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਬਦਲ ਦਿੱਤਾ ਹੈ।

ਹੋਰ ਪੜ੍ਹੋ – ਪੰਜਾਬ ਵਿਧਾਨ ਸਭਾ ਦੀ ਅਨੁਸੂਚਿਤ ਜਾਤੀਆਂ ਭਲਾਈ ਕਮੇਟੀ ਨੇ ਕੀਤੀ ਕੰਮਾਂ ਦੀ ਪੜਚੋਲ

ਹੁਣ ਇਹ ਸੇਵਾ ਕੇਂਦਰ ਸਵੇਰੇ ਪੌਣੇ ਦਸ ਵਜੇ ਖੁੱਲਣਗੇ ਤੇ ਸ਼ਾਮ 5 ਵਜੇ ਤੱਕ ਕੰਮ ਕਰਨਗੇ। ਜਾਰੀ ਕੀਤੇ ਹੁਕਮਾਂ ਵਿਚ ਉਨਾਂ ਦੱਸਿਆ ਕਿ ਫਿਲਹਾਲ ਇਹ ਸਮਾਂ 15 ਜਨਵਰੀ ਤੱਕ ਬਦਲਿਆ ਗਿਆ ਹੈ ਅਤੇ ਅੱਗੇ ਦਾ ਫੈਸਲਾ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਜਾਵੇਗਾ। ਉਨਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਸੇਵਾ ਕੇਂਦਰ ਵਿਚ ਆਉਣ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਿਕਲ ਪੇਸ਼ ਆ ਰਹੀ ਹੈਜਿਸ ਕਾਰਨ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

Spread the love