ਸੁਖਮਨੀ ਕਾਲਜ ਵਿੱਚ ਲੀਗਲ ਸਰਵਿਸਜ਼ ਕੈਂਪ ਲਗਾਇਆ

ਸੁਖਮਨੀ ਕਾਲਜ
ਸੁਖਮਨੀ ਕਾਲਜ ਵਿੱਚ ਲੀਗਲ ਸਰਵਿਸਜ਼ ਕੈਂਪ ਲਗਾਇਆ
ਮੋਹਾਲੀੇਡੇਰਾਬੱਸੀ, 13 ਅਕਤੂਬਰ 2021
‘ਪੈਨ ਇੰਡੀਆ ਆਊਟਰੀਚ ਅਤੇ ਅਵੇਰਨੈਸ ਪ੍ਰੋਗਰਾਮ’ ਅਨੁਸਾਰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਸ੍ਰੀ ਆਰ.ਐਸ. ਰਾਏ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਕਾਲਜ ਆਫ਼ ਲਾਅ, ਡੇਰਾਬੱਸੀ ਵਿਖੇ ਜ਼ਿਲ੍ਹਾ ਪੱਧਰੀ ਲੀਗਲ ਸਰਵਿਸਿਜ਼ ਕੈਂਪ ਲਾਇਆ ਗਿਆ, ਇਸ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਆਪ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਸਟਾਲ ਲਗਾਏ ਗਏ। ਕੈਂਪ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਨੂੰ ਉਨ੍ਹਾਂ ਦੇ ਦਰ ਉਤੇ ਮੁਹੱਈਆ ਕਰਵਾਉਣਾ ਸੀ।

ਹੋਰ ਪੜ੍ਹੋ :-ਡਾ. ਰੇਨੂੰ ਕੇਵਲ ਕਿ੍ਰਸਨ ਨੇ ਪੰਜਾਬੀ ਭਾਸਾ ਦੀ ਅਪਣੀ ਪਹਿਲੀ ਕਿਤਾਬ ਬਹੁਤਾ ਰੋਣ੍ਹਗੇ ਦਿਲਾਂ  ਦੇ ਜਾਨੀ … ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਨ ਨੂੰ ਕੀਤੀ ਭੇਂਟ

ਕੈਂਪ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫੂਡ ਸਪਲਾਈ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਕੋਆਪਰੇਟਿਵ ਬੈਂਕ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਕਿਰਤ ਵਿਭਾਗ, ਬੀ.ਡੀ.ਪੀ.ਓ. ਦਫ਼ਤਰ, ਪੰਜਾਬ ਨੈਸ਼ਨਲ ਬੈਂਕ ਅਤੇ ਮਿਊਂਸਪਲ ਕੌਂਸਲ ਡੇਰਾਬੱਸੀ ਆਦਿ ਵਿਭਾਗਾਂ ਵੱਲੋਂ ਸਟਾਲ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਕੈਂਪ ਦੌਰਾਨ 1041 ਦਰਖਾਸਤਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ 2345 ਦਰਖਾਸਤਾਂ ਜੋ ਕੈਂਪ ਤੋਂ ਪਹਿਲਾਂ ਡੋਰ ਟੂ ਡੋਰ ਕੰਪੇਨ ਦੁਆਰਾ ਪ੍ਰਾਪਤ ਹੋਈਆਂ ਸਨ, ਉਨ੍ਹਾਂ ਨੂੰ ਕੈਂਪ ਦੌਰਾਨ ਵਿਚਾਰਿਆ ਗਿਆ। ਮੌਕੇ ਉਤੇ ਕੈਂਪ ਵਿੱਚ 2323 ਦਰਖਾਸਤਾਂ ਦਾ ਨਿਬੇੜਾ ਕੀਤਾ ਗਿਆ ਅਤੇ ਲੰਬਤ ਦਰਖਾਸਤਾਂ ਉਤੇ ਪਹਿਲ ਦੇ ਅਧਾਰ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਸ੍ਰੀ ਆਰ.ਐੱਸ. ਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੀਗਲ ਸਰਵਿਸਿਜ਼ ਐਕਟ ਅਧੀਨ ਆਉਂਦੀਆਂ ਸਕੀਮਾਂ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਵਿਕਟਮ ਕੰਪਨਸੇਸ਼ਨ ਸਕੀਮ ਅਧੀਨ ਪੀੜਤਾਂ ਨੂੰ ਮੁਆਵਜ਼ਾ ਵੀ ਅਦਾ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂਸ੍ਰੀ ਸੁਖਮਨੀ ਕਾਲਜ ਆਫ ਲਾਅ, ਡੇਰਾਬੱਸੀ ਵਿੱਚ ਲੀਗਲ ਏਡ ਕਲੀਨਿਕ ਦਾ ਉਦਘਾਟਨ ਵੀ ਕੀਤਾ।
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਸ੍ਰੀ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਾਰੇ ਜ਼ਿਲੇ੍ਹੇ ਵਿੱਚ ਪਿੰਡ ਪੱਧਰ ਤੱਕ ਆਮ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੰਪੇਨ ਵਿੱਚ ਕਾਨੂੰਨ ਦੇ ਵਿਦਿਆਰਥੀ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀ ਵੀ ਸਹਿਯੋਗ ਕਰ ਰਹੇ ਹਨ। ਇਸ ਮੌਕੇਸ੍ਰੀਮਤੀ ਪਵਲੀਨ ਸਿੰਘ, ਸਬ-ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ, ਡੇਰਾਬਸੀਸ ਸ੍ਰੀ ਗੁਰਜੋਤ ਸਿੰਘ, ਐਸ.ਪੀ.ਸ ਸ੍ਰੀ ਗੁਰਬਖ਼ਸ਼ੀਸ਼ ਸਿੰਘ, ਡੀ.ਐਸ.ਪੀ., ਡੇਰਾਬੱਸੀਸ ਸ੍ਰੀ ਜਗਰੂਪ ਸਿੰਘ, ਸੀ.ਡੀ.ਪੀ.ਓ., ਡੇਰਾਬਸੀਸ ਸ੍ਰੀ ਕੰਵਲਜੀਤ ਸਿੰਘ, ਚੇਅਰਮੈਨ, ਸੁਖਮਨੀ ਇੰਸਟੀਚਿਊਟ ਆਫ ਇੰਜੀਨਅਰਿੰਗ ਅਤੇ ਟੈਕਨਾਲੌਜੀ, ਸ੍ਰੀਮਤੀ ਗੁਰਪ੍ਰੀਤ ਕੌਰ, ਡਾਇਰੈਕਟਰ (ਟੈਕਨੀਕਲ), ਸੁਖਮਨੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਹਾਜ਼ਰ ਸਨ।