–ਟੀਮਾਂ ਵਲੋਂ ਵੱਖ ਵੱਖ ਥਾਵਾਂ ‘ਤੇ ਕੀਤੀ ਜਾਵੇਗੀ ਅਚਨਚੇਤ ਚੈਕਿੰਗ
ਬਰਨਾਲਾ, 4 ਅਕਤੂਬਰ :-
ਦੀਵਾਲੀ ਦੇ ਤਿਓਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਵੱਖ-ਵੱਖ ਥਾਵਾਂ ਉੱਤੇ ਪਟਾਕਿਆਂ ਸਬੰਧੀ ਚੈਕਿੰਗ ਕਰਨ ਲਈ ਸੱਤ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਜਾਰੀ ਕੀਤੇ ਗਏ ਆਦੇਸ਼ ‘ਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਹ ਟੀਮਾਂ ਪਟਾਕਿਆਂ ਦੀ ਵਿਕਰੀ, ਭੰਡਾਰਣ ਅਤੇ ਖਰੀਦ ਸਬੰਧੀ ਅਚਨਚੇਤ ਚੈਕਿੰਗ ਆਪਣੇ ਦਿੱਤੇ ਗਏ ਸ਼ਹਿਰਾਂ ਅਤੇ ਕਸਬਿਆਂ ‘ਚ ਕਰਨਗੀਆਂ।
ਬਰਨਾਲਾ ‘ਚ ਗਠਿਤ ਕੀਤੀ ਗਈ ਟੀਮ ਦੇ ਮੈਂਬਰ ਤਹਿਸੀਲਦਾਰ ਬਰਨਾਲਾ, ਮੁੱਖ ਥਾਣਾ ਅਫਸਰ ਸਿਟੀ 1 ਬਰਨਾਲਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਬਰਨਾਲਾ ਹਨ। ਇਸੇ ਤਰ੍ਹਾਂ ਧਨੌਲਾ ਵਿਖੇ ਬਣੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਧਨੌਲਾ, ਮੁੱਖ ਥਾਣਾ ਅਫਸਰ ਧਨੌਲਾ ਅਤੇ ਕਾਰਜ ਸਾਧਕ ਅਫਸਰ ਨਗਰ ਕਾਉਂਸਿਲ ਧਨੌਲਾ ਹਨ । ਹੰਡਿਆਇਆ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਬਰਨਾਲਾ, ਮੁੱਖ ਥਾਣਾ ਅਫਸਰ ਸਦਰ ਬਰਨਾਲਾ ਅਤੇ ਕਾਰਜ ਸਾਧਕ ਅਫਸਰ ਨਗਰ ਪੰਚਾਇਤ ਹੰਡਿਆਇਆ ਹਨ । ਮਹਿਲ ਕਲਾਂ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਮਹਿਲ ਕਲਾਂ, ਮੁਖ ਥਾਣਾ ਅਫਸਰ ਮਹਿਲ ਕਲਾਂ ਅਤੇ ਬਲਾਕ ਅਤੇ ਵਿਕਾਸ ਪੰਚਾਇਤ ਅਫਸਰ ਮਹਿਲ ਕਲਾਂ ਹਨ।
ਇਸੇ ਤਰ੍ਹਾਂ ਤਪਾ ਟੀਮ ਦੇ ਮੈਂਬਰ ਤਹਿਸੀਲਦਾਰ ਤਪਾ, ਮੁੱਖ ਥਾਣਾ ਅਫਸਰ ਤਪਾ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਤਪਾ ਹਨ । ਭਦੌੜ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਭਦੌੜ, ਮੁੱਖ ਥਾਣਾ ਅਫਸਰ ਭਦੌੜ ਅਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਭਦੌੜ ਹਨ। ਸਹਿਣਾ ਦੀ ਟੀਮ ਦੇ ਮੈਂਬਰ ਨਾਇਬ ਤਹਿਸੀਲਦਾਰ ਤਪਾ, ਮੁੱਖ ਥਾਣਾ ਅਫਸਰ ਸਹਿਣਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਹਿਣਾ ਹਨ।
ਇਸ ਮੌਕੇ ਉਨ੍ਹਾਂ ਲਾਈਸੰਸ ਧਾਰਕ ਵਿਕਰੇਤਾਵਾਂ ਨੂੰ ਸਿਰਫ਼ ਵਾਤਾਵਰਨ ਪੱਖੀ ਗਰੀਨ ਪਟਾਕੇ ਵੇਚਣ ਅਤੇ ਖ਼ਰੀਦਦਾਰਾਂ ਨੂੰ ਵੀ ਗ੍ਰੀਨ ਪਟਾਕੇ ਹੀ ਖ਼ਰੀਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਖਰੀਦ ਅਤੇ ਵਿਕਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਅਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ।
ਇਸ ਮੌਕੇ ਉਨ੍ਹਾਂ ਲਾਈਸੰਸ ਧਾਰਕ ਵਿਕਰੇਤਾਵਾਂ ਨੂੰ ਸਿਰਫ਼ ਵਾਤਾਵਰਨ ਪੱਖੀ ਗਰੀਨ ਪਟਾਕੇ ਵੇਚਣ ਅਤੇ ਖ਼ਰੀਦਦਾਰਾਂ ਨੂੰ ਵੀ ਗ੍ਰੀਨ ਪਟਾਕੇ ਹੀ ਖ਼ਰੀਦਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਖਰੀਦ ਅਤੇ ਵਿਕਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਅਤੇ ਸਮੇਂ ਅਨੁਸਾਰ ਹੀ ਕੀਤੀ ਜਾਵੇ।