ਹੁਣ ਸੀਵਰੇਜ ਬੰਦ ਦੀ ਸਮੱਸਿਆ ਵੀ ਹਲਕਾ ਹੋ ਕੇ ਖਤਮ ਹੋਵੇਗੀ: ਵਿਧਾਇਕ ਪਰਮਿੰਦਰ ਸਿੰਘ ਪਿੰਕੀ
26 ਨਵੰਬਰ ਫਿਰੋਜ਼ਪੁਰ 2021
ਕਰਨ ਤੇ ਕਥਨੀ ਨੂੰ ਪੂਰਾ ਕਰਨ ਵਾਲੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹਲਕਾ ਵਾਸੀਆਂ ਨਾਲ ਜੋ ਵੀ ਵਾਅਦਾ ਕੀਤਾ ਉਹ ਪੂਰਾ ਕਰਕੇ ਦਿਖਾਇਆ, ਭਾਵੇਂ ਉਹ ਸਿਹਤ ਸਹੂਲਤਾਂ ਦਾ ਹੋਵੇ, ਸਿੱਖਿਆ ਦਾ ਹੋਵੇ ਜਾਂ ਸੀਵਰੇਜ ਸਿਸਟਮ ਦਾ ਹੋਵੇ। ਇਸੇ ਕੜੀ ਤਹਿਤ ਹਲਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਯਤਨਾਂ ਨਾਲ 50 ਸਾਲਾਂ ਬਾਅਦ ਸੀਵਰੇਜ ਦੇ ਮੇਨ ਹਾਲ ਦੀ ਸਫ਼ਾਈ ਦੀ ਸਮੱਸਿਆ ਨੂੰ ਦੂਰ ਕਰਨ ਲਈ ਡੇਢ ਕਰੋੜ ਦੀ ਲਾਗਤ ਨਾਲ ਸੁਪਰ ਸ਼ੇਕਰ ਮਸ਼ੀਨ ਦਾ ਸੈੱਟ ਆਇਆ ਹੈ ਅਤੇ ਇਸ ਮਸ਼ੀਨ ਨਾਲ ਹਲਕੇ ਦੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇਗੀ।
ਹੋਰ ਪੜ੍ਹੋ :-ਪੰਜਾਬ ਸਰਕਾਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਕਰਨ ਲਈ ਵਚਨਬੱਧ : ਵਿਧਾਇਕ ਪਾਹੜਾ
ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹੋ ਜਿਹੀ ਮਸ਼ੀਨ ਆਈ ਹੈ ਅਤੇ ਹੁਣ ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਉਨ੍ਹਾਂ ਦੇ ਹਲਕੇ ਦੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਉਨ੍ਹਾਂ ਨੂੰ ਸੀਵਰੇਜ ਦੀ ਸਫ਼ਾਈ ਲਈ 20 ਫੁੱਟ ਅੰਦਰ ਜਾਣਾ ਪੈਂਦਾ ਸੀ। ਜਿਸਦੇ ਕਾਰਨ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਪਰ ਹੁਣ ਸੁਪਰ ਸ਼ੇਕਰ ਮਸ਼ੀਨ ‘ਚ ਲੱਗੇ ਕੈਮਰੇ ਨਾਲ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ। ਜਿਸ ਕਾਰਨ ਹੁਣ ਕਿਸੇ ਵੀ ਵਿਅਕਤੀ ਨੂੰ ਸੀਵਰੇਜ ਦੇ ਅੰਦਰ ਨਹੀਂ ਜਾਣਾ ਪਵੇਗਾ।
ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਜਿਸ ਘਰ ਵਿੱਚ ਸਵੇਰੇ-ਸ਼ਾਮ ਪਾਠ ਪੂਜਾ ਹੁੰਦੀ ਹੈ, ਉੱਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਤੋਂ ਇਲਾਵਾ ਆਕਸੀਜਨ ਪਲਾਂਨ ਦੇ ਨਾਲ-ਨਾਲ ਟਰੋਮਾਵਾਰਡ ਅਤੇ ਹਸਪਤਾਲ ਵਿੱਚ 5 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਕੂਲਾਂ ਦੇ ਵਿਸਥਾਰ ਲਈ 1 ਕਰੋੜ 75 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਹੈ ਤਾਂ ਜੋ ਹਲਕਾ ਦਾ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ ਨਾ ਰਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 13 ਕਰੋੜ ਦਾ ਪਹਿਲਾ ਵੀ ਸੀਵਰੇਜ ਦਾ ਪ੍ਰਾਜੈਕਟ ਲਿਆਂਦਾ ਗਿਆ ਸੀ ਜਿਸ ਨਾਲ ਵੀ ਲੋਕਾਂ ਨੂੰ ਸੀਵਰੇਜ ਸਮੱਸਿਆ ਤੋਂ ਰਾਹਤ ਮਿਲੀ ਸੀ।
ਉਨ੍ਹਾਂ ਦੱਸਿਆ ਕਿ ਸੀਵਰੇਜ ਸਾਲ 1970 ਵਿੱਚ ਪਾਇਆ ਗਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਮੇਨ ਪਾਈਪ ਦੀ ਸਫ਼ਾਈ ਨਹੀਂ ਹੋਈ ਪਰ ਉਨ੍ਹਾਂ ਨੇ ਯਤਨ ਸਦਕਾ ਸੀਵਰੇਜ ਦੀ ਮੇਨ ਪਾਈਪ ਨੂੰ ਸਾਫ ਕਰਨ ਦੇ ਲਈ ਡੇਢ ਕਰੋੜ ਦੀ ਲਾਗਤ ਨਾਲ ਸੁਪਰ ਸ਼ੇਕਰ ਮਸ਼ੀਨ ਦਾ ਸੈੱਟ ਆ ਗਿਆ ਹੈ | ਜਿਸ ਕਾਰਨ ਹੁਣ ਸ਼ਹਿਰ ਦਾ ਸੀਵਰੇਜ ਸਿਸਟਮ ਸਹੀ ਢੰਗ ਨਾਲ ਕੰਮ ਕਰੇਗਾ। ਉਹਨਾਂ ਦੱਸਿਆ ਕਿ ਮੇਨ ਪਾਈਪ ਦੀ ਸਫਾਈ ਪੰਜ ਸਾਲ ਵਿੱਚ ਇੱਕ ਵਾਰ ਕੀਤੀ ਜਾਂਦੀ ਹੈ, ਉਹਨਾਂ ਦੱਸਿਆ ਕਿ ਇਸ ਮਸ਼ੀਨ ਨੂੰ ਚਲਾਉਣ ਲਈ 12 ਲੋਕਾਂ ਦੀ ਟੀਮ ਕੰਮ ਕਰੇਗੀ ਅਤੇ ਇਸ ਮਸ਼ੀਨ ਦੀ ਖਾਸ ਗੱਲ ਇਹ ਹੈ ਕਿ ਸੀਵਰੇਜ ਦੀ ਸਫਾਈ ਲਈ ਕੈਮਰੇ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਅੰਦਰ ਸੀਵਰੇਜ ਤੁਹਾਨੂੰ ਪਤਾ ਲੱਗੇਗਾ ਕਿ ਕਿੰਨੀ ਸਫਾਈ ਕੀਤੀ ਗਈ ਹੈ।