ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਕੋਈ ਤਸਵੀਰ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ : ਐਸ. ਐਸ.ਪੀ.

Vivek S Soni
ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਕੋਈ ਤਸਵੀਰ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ : ਐਸ. ਐਸ.ਪੀ. 
ਬਿਭੌਰ ਸਾਹਿਬ ਵਾਸੀ ਵੱਲੋਂ ਵੀਡੀਓ ਅਪਲੋਡ ਕਰਨ ਅਤੇ ਮਾੜੀ ਸ਼ਬਦਾਵਲੀ ਬੋਲਣ ‘ਤੇ ਪਰਚਾ ਦਰਜ
ਰੂਪਨਗਰ, 31 ਦਸੰਬਰ 2022
ਐਸ.ਐਸ.ਪੀ ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ 2 ਦਿਨ ਪਹਿਲਾ ਨੰਗਲ ਦੇ ਇੱਕ ਵਿਅਕਤੀ ਹਰੀਸ਼ ਸ਼ਰਮਾ ਵਾਸੀ ਪਿੰਡ ਬਿਭੌਰ ਸਾਹਿਬ ਵੱਲੋਂ ਬੰਦੂਕ ਲੈ ਕੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਅਪਲੋਡ ਕੀਤੀ ਗਈ ਸੀ, ਜਿਸ ਵਿੱਚ ਉਹ ਗਾਲੀ ਗਲੋਚ ਕਰਕੇ ਕੁੱਝ ਪੁਲੀਸ ਅਫ਼ਸਰਾਂ ਅਤੇ ਹੋਰਨਾਂ ਨੂੰ ਮਾੜੀ ਸ਼ਬਦਾਬਲੀ ਬੋਲ ਰਿਹਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਵੀਡੀਓ ਵਾਇਰਲ ਹੋਣ ‘ਤੇ ਉਸ ਨੂੰ ਗ੍ਰਿਫ਼ਤਾਰ ਕਰਨ ਗਏ ਪੁਲੀਸ ਕਰਮਚਾਰੀਆਂ ਨਾਲ ਵੀ ਉਸ ਵਿਅਕਤੀ ਵੱਲੋਂ ਹੱਥੋਪਾਈ ਅਤੇ ਗਲਤ ਵਿਵਹਾਰ ਕੀਤਾ ਗਿਆ।
ਐਸ.ਐਸ.ਪੀ. ਸ਼੍ਰੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਉਸ ਵਿਅਕਤੀ ਖਿਲਾਫ ਕਾਰਵਾਈ ਕਰਦੇ ਹੋਏ ਧਾਰਾ 353, 186, 506, 294 ਆਈ.ਪੀ.ਸੀ. 25-54-59 ਆਰਮਜ਼ ਐਕਟ ਅਧੀਨ ਪਰਚਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਕੋਰਟ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਥਿਆਰਾਂ ਨਾਲ ਸੋਸ਼ਲ ਮੀਡੀਆ ‘ਤੇ ਕਿਸੇ ਵੀ ਤਰ੍ਹਾਂ ਦੀ ਫੋਟੋ ਅਤੇ ਵੀਡੀਓ ਅਪਲੋਡ ਕਰਨ ਜਾਂ ਕਿਸੇ ਨੂੰ ਧਮਕਾਉਣ ‘ਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Spread the love