ਗੁਰਦਾਸਪੁਰ, 9 ਜਨਵਰੀ 2023
ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ 11 ਜਨਵਰੀ 2023 ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵਿਖੇ ਇੱਕ ਰੋਜ਼ਗਾਰ ਮੇਲੇ/ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ – ਵੋਟਰ ਸੂਚੀਆਂ ਦਾ ਡੇਟਾ ਅਧਾਰ ਕਾਰਡ ਨਾਲ ਲਿੰਕ ਕਰਨ ਲਈ ਪੋਲਿੰਗ ਬੂਥਾਂ ‘ਤੇ ਲਗਾਏ ਗਏ ਵਿਸ਼ੇਸ਼ ਕੈੰਪ
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਸੋਨਾਲੀਕਾ ਕੰਪਨੀ ਵਲੋਂ 10ਵੀਂ, 12ਵੀਂ ਅਤੇ ਆਈ.ਟੀ.ਆਈ ਪਾਸ ਪ੍ਰਾਰਥੀ, ਜਿਨ੍ਹਾਂ ਦੀ ਉਮਰ 18 ਤੋਂ 40 ਸਾਲ ਹੈ, ਨੂੰ ਹੈਲਪਰ ਅਤੇ ਮਸ਼ੀਨਿਸਟ ਦੀ ਭਰਤੀ ਲਈ ਕੰਨਟਰੈਕਟਰ ਪੇਅ ਰੋਲ ’ਤੇ ਚੰਗੀ ਸੈਲਰੀ ਤੇ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਮਿਤੀ 11 ਜਨਵਰੀ 2023 ਨੂੰ ਮਾਰੂਤੀ ਸਜੂਕੀ ਇੰਡੀਆ ਲਿਮ: ਕੰਪਨੀ ਵਲੋਂ ਆਈ.ਟੀ.ਆਈ ਪਾਸ (ਕੇਵਲ ਲੜਕੇ) ਜਿਵੇਂ ਕਿ ਫਿਟਰ, ਵੈਲਡਰ, ਪੇਂਟਰ, ਇਲੈਕਟਰੀਸ਼ੀਅਨ, ਟਰਨਰ, ਡੀਜ਼ਲ ਮੈਕਨਿਕ, ਕੋਪਾ (ਸੀ.ਓ.ਪੀ.ਏ) ਮਸ਼ੀਨਿਸਟ, ਮੋਟਰ ਮਕੈਨਿਕ ਆਦਿ ਟਰੇਡ ਨਾਲ ਸਬੰਧਤ ਪ੍ਰਾਰਥੀਆਂ ਦੀ ਅਪੈਰੀਨਟਸਸ਼ਿਪ ਲਈ ਨਾਮ ਰਜਿਸਟਰ ਕੀਤਾ ਜਾਣਾ ਹੈ, ਜਿਸ ਲਈ ਉਮਰ ਦੀ ਹੱਦ 18-23 ਸਾਲ ਹੈ। ਅਪੈਰੀਨਟਸ ਦੌਰਾਨ ਉਮੀਦਵਾਰ ਨੂੰ 12835 ਰੁਪਏ ਪ੍ਰਤੀ ਮਹੀਨਾ ਸਟਾਈਫਨ ਦਿੱਤਾ ਜਾਵੇਗਾ। ਇਸਤੋਂ ਇਲਾਵਾ ਕੰਪਨੀ ਵਲੋਂ ਕੰਪਨੀ ਦੀ ਪਾਲਿਸੀ ਮੁਤਾਬਕ ਯੂਨੀਫਾਰਮ, ਸਬਸੀਡਾਈਜ ਫੂਡ ਅਤੇ ਹੋਰ ਲਾਭ ਵੀ ਦਿੱਤੇ ਜਾਣਗੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਸਾਰੇ 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ ਪ੍ਰਾਰਥੀਆਂ ਨੂੰ ਸੋਨਾਲੀਕਾ ਕੰਪਨੀ ਵਿੱਚ ਇੰਟਰਵਿਊ ਦੇਣ ਅਤੇ ਅਪੈਰੀਨਟਸ ਕਰਨ ਦੇ ਚਾਹਵਾਨ ਪ੍ਰਾਰਥੀਆਂ ਨੂੰ ਆਪਣਾ ਨਾਮ ਰਜਿਸਟਰ ਕਰਵਾਉਣ ਲਈ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਮਿਤੀ 11 ਜਨਵਰੀ 2023 ਨੂੰ ਸਵੇਰੇ 10:00 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਕਮਰਾ ਨੰ: 217, ਬਲਾਕ ਬੀ, ਡੀ.ਸੀ. ਦਫਤਰ, ਨੇੜੇ ਬੱਸ ਸਟੈਂਡ ਗੁਰਦਾਸਪੁਰ ਵਿਖੇ ਨਿੱਜੀ ਤੌਰ ’ਤੇ ਹਾਜ਼ਰ ਹੋਣ ਅਤੇ ਇਸ ਮੌਕੇ ਦਾ ਲਾਭ ਉਠਾਉਣ।