ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵਲੋਂ ਰਾਜ ਭਰ ਵਿੱਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ – ਸੋਨੀ

OP SONI
ਸੀ.ਐਚ.ਸੀ.ਭਗੜਾਣਾ ਅਤੇ ਐਸ.ਡੀ.ਐਚ. ਖਮਾਣੋਂ ਨੂੰ ਜਲਦ ਅਪਗ੍ਰੇਡ ਕੀਤਾ ਜਾ ਰਿਹਾ : ਸੋਨੀ

ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਜ਼ਿਲਿ੍ਹਆਂ ਦੀ ਜਿੰਮੇਵਾਰੀ

ਅੰਮ੍ਰਿਤਸਰ 14 ਅਕਤੂਬਰ 2021

ਰਾਜ ਭਰ ਵਿੱਚ ਡੇਂਗੂ ਦੇ ਮਰੀਜਾਂ ਦੀ ਸਾਂਭ-ਸੰਭਾਲ ਅਤੇ ਠੀਕ ਇਲਾਜ ਸਾਡੀ ਪਹਿਲੀ ਜਿੰਮੇਵਾਰੀ ਹੈ ਅਤੇ ਇਸ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅਧਿਕਾਰੀਆਂ ਨੂੰ ਇਹ ਸੁਨੇਹ ਦਿੰਦੇ ਹੋਏ ਰਾਜ ਭਰ ਵਿੱਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜਾਂ ਦਾ ਹਾਲ-ਚਾਲ ਜਾਣਨ ਲਈ ਵਿਸ਼ੇਸ਼ ਟੀਮਾਂ ਗਠਿਤ ਕਰ ਦਿੱਤੀਆਂ ਹਨ। ਦੱਸਣਯੋਗ ਹੈ ਕਿ ਉਪ ਮੁੱਖ ਮੰਤਰੀ ਨੇ ਬੀਤੇ ਦਿਨ ਖੁਦ ਸਿਵਲ ਹਸਪਤਾਲ  ਅੰਮ੍ਰਿਤਸਰ ਦੀ ਚੈਕਿੰਗ ਅਚਨਚੇਤ ਪੁੱਜ ਕੇ ਕੀਤੀ ਸੀ ਅਤੇ ਡੇਂਗੂ ਵਾਰਡ ਵਿਚ ਮਰੀਜਾਂ ਦਾ ਹਾਲ-ਚਾਲ ਪੁੱਛਿਆ ਸੀ।

ਹੋਰ ਪੜ੍ਹੋ :-ਮਗਨਰੇਗਾ ਸਕੀਮ ਅਧੀਨ ਜੀ.ਆਈ.ਐਸ.ਪਲਾਨਿੰਗ ਮੁਹਿੰਮ ਆਯੋਜਿਤ

ਅੱਜ ਉਸੇ ਤਰਜ ਤੇ ਰਾਜ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਚੱਲ ਰਹੇ ਡੇਂਗੂ ਦੇ ਇਲਾਜ ਦੀ ਮੌਜੂਦਾ ਹਾਲਤ ਜਾਣਨ ਅਤੇ ਮਰੀਜਾਂ ਦਾ ਹਾਲ ਪੁੱਛਣ ਲਈ ਸਿਹਤ ਵਿਭਾਗ ਦੇ ਅਮੈ.ਡੀ.ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਦੀ ਡਿਊਟੀ ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ ਉਤੇ ਲਗਾਈ ਗਈ ਹੈ। ਜਾਰੀ ਪੱਤਰ ਅਨੁਸਾਰ ਐਮ.ਡੀ. ਨੈਸ਼ਨਲ ਹੈਲਥ ਮਿਸ਼ਨ ਸ੍ਰੀ ਕੁਮਾਰ ਰਾਹੁਲ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰਫਤਿਹਗੜ੍ਹ ਸਾਹਿਬਰੋਪੜ ਅਤੇ ਸ਼ਹੀਦ ਭਗਤ ਸਿੰਘ ਦੇ ਸਾਰੇ ਹਸਪਤਾਲਾਂ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ੍ਰੀ ਅਮਿਤ ਕੁਮਾਰ ਨੂੰ ਪਟਿਆਲਾਸੰਗਰੂਰਬਰਨਾਲਾ ਅਤੇ ਮਾਨਸਾ ਦੇ ਸਰਕਾਰੀ ਹਸਪਤਾਲਾਂ ਵਿਚ ਹੋ ਰਹੇ ਡੇਂਗੂ ਦੇ ਇਲਾਜ ਦਾ ਪਤਾ ਲਗਾਉਣ ਲਈ ਤਾਇਨਾਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਅੰਮ੍ਰਿਤਸਰਤਰਨਤਾਰਨਗੁਰਦਾਸਪੁਰਪਠਾਨਕੋਟ ਅਤੇ ਹੁਸ਼ਿਆਰਪੁਰ ਜ਼ਿਲਿ੍ਹਆਂ ਦੀ ਜਿੰਮੇਵਾਰੀ ਡਾਇਰੈਕਟਰ ਸ੍ਰੀਮਤੀ ਅੰਦੇਸ਼ ਕੰਗ ਨੂੰ ਲਗਾਇਆ ਗਿਆ ਹੈ। ਡਾਇਰੈਕਟਰ ਪਰਿਵਾਰ ਕਲਿਆਣ ਸ੍ਰੀ ਓ.ਪੀ. ਗੁਜਰਾਂ ਨੂੰ ਲੁਧਿਆਣਾਮੋਗਾਫਰੀਦਕੋਟਬਠਿੰਡਾ ਅਤੇ ਮਲੇਰਕੋਟਲਾ ਦੀ ਜਿੰਮੇਵਾਰੀ ਦਿੱਤੀ ਹੈ ਅਤੇ ਡਾ. ਜੀ.ਬੀ. ਸਿੰਘ ਨੂੰ ਮੁਕਤਸਰਫਾਜ਼ਿਲਕਾਫਿਰੋਜ਼ਪੁਰਕਪੂਰਥਲਾ ਅਤੇ ਜਲੰਧਰ ਜਿਲਿ੍ਹਆਂ ਦੀ ਜਿੰਮੇਵਾਰੀ ਦਿੰਦੇ ਤੁਰੰਤ ਫੀਲਡ ਵਿਚ ਜਾਣ ਦੀਆਂ ਹਦਾਇਤਾਂ ਕੀਤੀ ਗਈਆਂ ਹਨ। ਸ੍ਰੀ ਸੋਨੀ ਨੇ ਕਿਹਾ ਕਿ ਸਾਰੇ ਅਧਿਕਾਰੀ ਚਾਰ ਦਿਨਾਂ ਵਿਚ ਸਾਰੀ ਸਥਿਤੀ ਦੀ ਸਮੀਖਿਆ ਕਰਕੇ ਰਿਪੋਰਟ ਦੇਣਗੇ ਜਿਸ ਅਧਾਰ ਉਤ ਹੋਰ ਉਚੇਚੇ ਕਦਮ ਚੁੱਕੇ ਜਾਣਗੇ।

Spread the love