ਡੇਂਗੂ ਦੇ ਮਰੀਜਾਂ ਨਾਲ ਵੀ ਕੀਤੀ ਗੱਲਬਾਤ
ਅੰਮਿ੍ਰਤਸਰ, 13 ਅਕਤੂਬਰ 2021
ਉਪ ਮੁੱਖ ਮੰਤਰੀ ਸ੍ਰੀ ਓ ਪੀ ਸੋਨੀ ਨੇ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲਾਂ ਦੀ ਚੈਕਿੰਗ ਸ਼ੁਰੂ ਕੀਤੀ ਹੈ, ਜਿਸ ਵਿਚ ਉਹ ਉਚੇਚਾ ਧਿਆਨ ਡੇਂਗੂ ਦੇ ਮਰੀਜਾਂ ਲਈ ਕੀਤੇ ਗਏ ਪ੍ਰਬੰਧਾਂ ਵੱਲ ਦੇ ਰਹੇ ਹਨ। ਸਿਵਲ ਹਸਪਤਾਲ ਅੰਮਿ੍ਰਤਸਰ ਵਿਚ ਕੀਤੀ ਚੈਕਿੰਗ ਦੌਰਾਨ ਵੀ ਉਨਾਂ ਡੇਂਗੂ ਦੇ ਮਰੀਜਾਂ ਲਈ ਕੀਤੇ ਗਏ ਪ੍ਰਬੰਧਾਂ ਦਾ ਪਤਾ ਲਗਾਉਣ ਲਈ ਡੇਂਗੂ ਵਾਰਡ ਦਾ ਦੌਰਾ ਕੀਤਾ।
ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਜ਼ਿਲ੍ਹਾ ਜਲੰਧਰ ਦੇ ਸਰਕਾਰੀ ਸਕੂਲਾਂ ਵਿੱਚ ਲਗਾਏ 322 ਜਾਗਰੂਕਤਾ ਕੈਂਪ
ਉਨਾਂ ਕਿਹਾ ਕਿ ਮੈਂ ਹਦਾਇਤ ਕੀਤੀ ਹੈ ਕਿ ਵਿਭਾਗ ਦੇ ਸੈਕਟਰੀ, ਡਾਇਰੈਟਰ, ਜਾਇੰਟ ਡਾਇਰੈਕਟ ਹਫਤੇ ਵਿਚ 2-2 ਦਿਨ ਫੀਲਡ ਵਿਚ ਲਗਾ ਕੇ ਜਿੱਥੇ ਜਾਂਚ ਕਰਨਗੇ, ਉਥੇ ਪ੍ਰਬੰਧਾਂ ਵਿਚ ਸੁਧਾਰ ਲਿਆਉਣਗੇ। ਸ੍ਰੀ ਸੋਨੀ ਅੱਜ ਇਸ ਦੌਰੇ ਦੌਰਾਨ 50 ਦੇ ਕਰੀਬ ਮਰੀਜਾਂ ਨੂੰ ਮਿਲੇ ਅਤੇ ਉਨਾਂ ਨਾਲ ਹਸਪਤਾਲ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਜਿਸ ਵਿਚ ਕੋਈ ਕੁਤਾਹੀ ਕਿਧਰੇ ਨਹੀਂ ਮਿਲੀ ਤੇ ਨਾ ਹੀ ਕਿਸੇ ਨੇ ਕੋਈ ਸ਼ਿਕਾਇਤ ਕੀਤੀ। ਉਨਾਂ ਇਸ ਪ੍ਰਬੰਧ ਉਤੇ ਸੰਤਸ਼ੁਟੀ ਕਰਦੇ ਸਿਵਲ ਸਰਜਨ ਅੰਮਿ੍ਰਤਸਰ ਤੇ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਾਬਾਸ਼ ਦਿੱਤੀ। ਉਨਾਂ ਕਿਹਾ ਕਿ ਸਾਡੇ ਕੋਲ ਹਰੇਕ ਤਰਾਂ ਦੇ ਪ੍ਰਬੰਧ ਹਨ, ਮੈਂ ਹਸਪਤਾਲ ਦੀ ਲੈਬਾਰਟਰੀ ਵੀ ਚੈਕ ਕੀਤੀ ਹੈ ਅਤੇ ਕਿਸੇ ਤਰਾਂ ਦੀ ਕੁਤਾਹੀ ਕਿਧਰੇ ਵਿਖਾਈ ਨਹੀਂ ਦਿੱਤੀ। ਇਸ ਮੌਕੇ ਵਿਭਾਗ ਦੇ ਸੈਕਟਰੀ ਸ੍ਰੀ ਵਿਕਾਸ ਗਰਗ, ਐਮ ਡੀ ਸ੍ਰੀ ਅਮਿਤ ਕੁਮਾਰ, ਡਾਇਰੈਕਟਰ ਅੰਦੇਸ਼ ਕੰਗ, ਸਿਵਲ ਸਰਜਨ ਡਾ. ਚਰਨਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।