ਰੂਪਨਗਰ, 04 ਦਸੰਬਰ 2021
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਮਾਤਾ ਸਵਰਗੀ ਰਾਜ ਰਾਣੀ ਨਮਿੱਤ ਅੰਤਿਮ ਅਰਦਾਸ ਅੱਜ ਗੁਰੂਦੁਆਰਾ ਹੈਡ ਦਰਬਾਰ ਕੋਟ ਪੁਰਾਣ (ਟਿੱਬੀ ਸਾਹਿਬ) ਰੂਪਨਗਰ ਵਿਖੇ ਬਾਅਦ ਦੁਪਹਿਰ 1.00 ਵਜੇ ਤੋਂ 2.00 ਤੱਕ ਹੋਵੇਗੀ।ਸਵਰਗੀ ਮਾਤਾ ਰਾਜ ਰਾਣੀ ਦਾ ਸੰਖੇਪ ਬੀਮਾਰੀ ਦੇ ਚਲਦਿਆ 24 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ।ਮਾਤਾ ਰਾਜ ਰਾਣੀ ਪਿੰਡ ਖਟਾਣਾ ਦੇ ਤਿੰਨ ਵਾਰ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਅਤੇ ਅੰਤਿਮ ਸਮੇਂ ਤੱਕ ਬਤੌਰ ਸਰਪੰਚ ਪਿੰਡ ਦੇ ਲੋਕਾਂ ਦੀ ਸੇਵਾ ਕਰਦੇ ਰਹੇ।
ਅੱਜ ਸ਼ਨੀਵਾਰ ਨੂੰ ਸੰਤ ਬਾਬਾ ਗੁਰਦਿਆਲ ਸਿੰਘ ਬੇਦੀ, ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ,ਵਿਧਾਇਕ ਅਮਰਜੀਤ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ,ਜਤਿੰਦਰ ਸਿੰਘ ਔਲਖ ਆਈ.ਜੀ. ਮਨਮੋਹਣ ਸਿੰਘ, ਰਾਣਾ ਵਰਿੰਦਰ ਸਿੰਘ, ਸੰਜੀਵ ਸ਼ਰਮਾ ਏਡੀਸੀ, ਡਾ. ਆਰ.ਐਸ.ਪਰਮਾਰ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਦੀ ਮਾਤਾ ਰਾਜ ਰਾਣੀ ਦੇ ਦੇਹਾਂਤ ‘ਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਦੁੱਖ ਦੀ ਇਸ ਘੜੀ ਵਿੱਚ ਵਿੱਚ ਅੱਜ ਇਸ ਮੌਕੇ ‘ਤੇ ਸੁੱਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਅਸ਼ਵਨੀ ਸ਼ਰਮਾ ਨੂਰਪੁਰਬੇਦੀ, ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ, ਕਾਂਗਰਸੀ ਆਗੂਰਮੇਸ਼ ਗੋਇਲ,ਕੌਸਲਰ ਪੋਮੀ ਸੋਨੀ, ਆਦਿ ਵੀ ਹਾਜ਼ਰ ਸਨ।