ਐਸ ਏ ਐਸ ਨਗਰ ,5 ਨਵੰਬਰ 2021
ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਿਕ ਫੋਟੋ ਵਾਲੀ ਵੋਟਰ ਸੂਚੀ ਦੀ ਯੋਗਤਾ ਮਿਤੀ ।-1-2022 ਦੇ ਅਧਾਰ ਤੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਮਿਤੀ 01-11-2021 ਤੋਂ ਸ਼ੁਰੂ ਹੋ ਗਿਆ ਹੈ। ਜਿਹਨਾਂ ਵੋਟਰਾਂ ਦੀ ਉਮਰ 1-1-2022 ਨੂੰ 18 ਸਾਲ ਦੀ ਹੋ ਰਹੀ ਹੈ ਜਾਂ ਜਿਹਨਾਂ ਵੋਟਰਾਂ ਦੀ ਵੋਟ ਨਹੀਂ ਬਣੀ ਹੋਈ ਹੈ, ਉਹ ਆਪਣੇ ਦਾਅਵੇ ਅਤੇ ਇਤਰਾਜਾਂ ਸਬੰਧੀ ਫਾਰਮ ਨੰ. 6, 6ਏ, 7, 8, ਓ ਅਤੇ 2 ਤਾਜਾ ਪਾਸਪੋਰਟ ਸਾਇਜ ਫੋਟੋਆਂ ਮਿਤੀ 01-11-2021 ਤੋਂ 30-11-2021 ਤਕ ਸਬੰਧਤ ਬੂਥ ਲੈਵਲ ਅਫਸਰ ਨੂੰ ਦੇ ਸਕਦੇ ਹਨ। ਬੂਥ ਲੈਵਲ ਅਫਸਰ ਵੱਲੋਂ ਮਿਤੀ 06, 07, 20 ਅਤੇ 21 ਨਵੰਬਰ ਨੂੰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ। ਭਾਰਤ ਚੋਣ ਕਮਿਸ਼ਨ ਦੇ ਪੋਰਟਲ NVSP.in ਅਤੇ Voter Helline App ਤੇ ਆਪ ਆਨ-ਲਾਈਨ ਵੀ ਅਪਲਾਈ ਕਰ ਸਕਦੇ ਹਨ । ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ ਐਸ ਏ ਐਸ ਨਗਰ ਵੱਲੋਂ ਦਿੱਤੀ ਗਈ l
ਹੋਰ ਪੜ੍ਹੋ :-ਮਾਰਚ 2022 ਤੱਕ ਸਾਰੇ ਪੇਂਡੂ ਘਰਾਂ ਤੱਕ ਨਲ ਰਾਹੀਂ ਜਲ ਦੀ ਪਹੁੰਚ ਹੋਵੇਗੀ ਯਕੀਨੀ-ਬਬੀਤਾ ਕਲੇਰ
ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਵੋਟ ਅਜੇ ਤੱਕ ਨਹੀਂ ਬਣੀ ਉਹ ਇਹਨਾਂ ਕੈਂਪਾ ਦਾ ਫਾਇਦਾ ਚਕਣ ਅਤੇ ਆਪਣੀ ਵੋਟ ਜਰੂਰ ਬਣਵਾਉਣ।