-ਜ਼ਿਲ੍ਹਾ ਸਵੀਪ ਟੀਮ ਵੱਲੋਂ ਬੂਥ ਪੱਧਰ ‘ਤੇ ਜਾ ਕੇ ਨਵੀਂਆਂ ਵੋਟਾਂ ਬਣਾਉਣ ਲਈ ਕੀਤਾ ਗਿਆ ਪ੍ਰੇਰਿਤ
-7 ਨਵੰਬਰ ਨੂੰ ਵੀ ਲੱਗਣਗੇ ਬੂਥ ਲੈਵਲ ਕੈਂਪ
ਪਟਿਆਲਾ, 6 ਨਵੰਬਰ 2021
ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਅਗਵਾਈ ਵਿਚ ਅੱਜ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ਉੱਪਰ ਨਵੀਂਆਂ ਵੋਟਾਂ ਬਣਾਉਣ ਤੇ ਸਰਸਰੀ ਸੁਧਾਈ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਗਿਆ ਜੋ ਕਿ ਮਿਤੀ 7 ਨਵੰਬਰ ਨੂੰ ਵੀ ਜਾਰੀ ਰਹਿਣਗੇ।
ਇਸ ਦੌਰਾਨ ਅੱਜ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ਵਿਚ ਨੌਜਵਾਨ ਵੋਟਰਾਂ ਨੂੰ ਉਤਸ਼ਾਹਿਤ ਕਰਨ ਅਤੇ ਬੂਥ ਪੱਧਰ ਉੱਪਰ ਚੋਣਾਂ ਵਾਲੇ ਦਿਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਉਣ ਲਈ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਸਵੀਪ ਟੀਮਾਂ ਨੇ ਦਸਤਕ ਦਿੱਤੀ। ਇਸ ਮੌਕੇ ਪਿਛਲੀ ਸਰਸਰੀ ਸੁਧਾਈ ਦੌਰਾਨ ਬਣਾਈਆਂ ਵੋਟਾਂ ਦੇ ਵੋਟਰ ਕਾਰਡ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕੈਂਪਾਂ ਦੌਰਾਨ ਯੋਗਤਾ ਮਿਤੀ 01 ਜਨਵਰੀ 2022 ਦੇ ਆਧਾਰ ‘ਤੇ ਨਵੀਂਆਂ ਵੋਟਾਂ ਵੀ ਬਣਾਈਆਂ ਜਾ ਰਹੀਆਂ ਹਨ।
ਹੋਰ ਪੜ੍ਹੋ :-ਬਾਦਲਾਂ ਵਾਂਗ ਕਾਂਗਰਸੀਆਂ ਨੇ ਵੀ ਨਹੀਂ ਬਖ਼ਸ਼ੀ ਗ਼ਰੀਬਾਂ-ਮਜ਼ਦੂਰਾਂ ਦੀ ਮਗਨਰੇਗਾ ਯੋਜਨਾ- ਮੀਤ ਹੇਅਰ
ਪ੍ਰੋ. ਅੰਟਾਲ ਨੇ ਦੱਸਿਆ ਕਿ ਇਸ ਵਾਰ ਜ਼ਿਲ੍ਹੇ ਵਿਚ ਵੱਧ ਤੋਂ ਵੱਧ ਵੋਟਾਂ ਬਣਾਉਣ ਅਤੇ ਚੋਣਾਂ ਦੌਰਾਨ ਵੋਟਰਾਂ ਦੀ 100 ਫੀਸਦੀ ਸ਼ਮੂਲੀਅਤ ਮੁੱਖ ਉਦੇਸ਼ ਹੈ। ਉਨ੍ਹਾਂ ਦੱਸਿਆ ਕਿ ਸਨੌਰ ਵਿੱਚ ਵੋਟਰ ਸਾਖਰਤਾ ਲਈ ਸਤਵੀਰ ਸਿੰਘ ਨੋਡਲ ਅਫ਼ਸਰ ਸਵੀਪ ਚੋਣ ਕਾਨੂੰਗੋ ਪ੍ਰਦੀਪ ਸ਼ਰਮਾ, ਪਟਿਆਲਾ ਦਿਹਾਤੀ ਵਿੱਚ ਕੁਲਜੀਤ ਸਿੰਘ ਚੋਣ ਕਾਨੂੰਗੋ, ਪਟਿਆਲਾ ਸ਼ਹਿਰੀ ਰੁਪਿੰਦਰ ਸਿੰਘ, ਨਾਭਾ ਪ੍ਰੇਮ ਪੁਰੀ ਅਤੇ ਰਾਜਪੁਰਾ ਵਿਖੇ ਰਮਨਦੀਪ ਸਿੰਘ ਸੋਢੀ ਦੀ ਅਗਵਾਈ ਵਿਚ ਸਵੀਪ ਟੀਮਾਂ ਬੀ ਐਲ ਓਜ ਦਾ ਮਨੋਬਲ ਵਧਾ ਰਹੀਆਂ ਸਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਸਨ।