ਫਿਰੋਜ਼ਪੁਰ 26 ਅਕਤੂਬਰ 2021
09 ਤੋਂ 15 ਨਵੰਬਰ 2021 ਤੱਕ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ਤੇ ਉਪਕਰਨ ਵੰਡ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਨੀਤ ਕੁਮਾਰ ਨੇ ਦੱਸਿਆ ਕਿ 5 ਤੋਂ 10 ਅਪ੍ਰੈਲ 2021 ਨੂੰ ਲਗਾਏ ਗਏ ਸ਼ਨਾਖਤੀ ਕੈਂਪਾਂ ਦੌਰਾਨ ਸ਼ਨਾਖ਼ਤ ਕੀਤੇ ਗਏ 702 ਵਿਅਕਤੀਆਂ ਨੂੰ ਵਿਸ਼ੇਸ਼ ਉਪਕਰਨ ਮੁਹੱਈਆ ਕਰਵਾਏ ਜਾਣ ਲਈ ਇਹ ਉਪਕਰਨ ਵੰਡ ਕੈਂਪ ਲਗਾਏ ਜਾਣਗੇ।
ਹੋਰ ਪੜ੍ਹੋ :-ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਵਿਖੇ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਬਾਰੇ ਲਗਾਏ ਕਿਸਾਨ ਮੇਲੇ ਨੂੰ ਕਿਸਾਨਾਂ ਵੱਲੋਂ ਮਿਲਿਆ ਭਰਵਾਂ ਹੁੰਗਾਰਾ
ਉਨ੍ਹਾਂ ਕੈਂਪਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪਹਿਲਾ ਕੈਂਪ 9 ਨਵੰਬਰ ਨੂੰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਮੱਖੂ ਵਿਖੇ 56 ਲਾਭਪਾਤਰੀਆਂ ਨੂੰ, 10 ਨਵੰਬਰ ਨੂੰ ਸਰਕਾਰੀ ਸੀਨੀ ਸਕੈਂਡਰੀ ਸਕੂਲ ਲੜਕੇ ਜ਼ੀਰਾ ਵਿਖੇ 88 ਲਾਭਪਾਤਰੀਆਂ ਨੂੰ, 11 ਨਵੰਬਰ ਨੂੰ ਸਰਕਾਰੀ ਸੀਨੀ ਸਕੈਂਡਰੀ ਸਕੂਲ ਲੜਕੇ ਤਲਵੰਡੀ ਭਾਈ ਵਿਖੇ 84 ਲਾਭਪਾਤਰੀਆਂ ਨੂੰ, 12 ਨਵੰਬਰ ਨੂੰ ਸਰਕਾਰੀ ਸੀਨੀ ਸਕੈਂਡਰੀ ਸਕੂਲ ਲੜਕੇ ਫਿਰੋਜ਼ਪੁਰ ਵਿਖੇ 133 ਲਾਭਪਾਤਰੀਆਂ ਨੂੰ, 13 ਨਵੰਬਰ ਨੂੰ ਸਰਕਾਰੀ ਸੀਨੀ ਸਕੈਂਡਰੀ ਸਕੂਲ ਲੜਕੇ ਮਮਦੋਟ ਵਿਖੇ 162 ਅਤੇ 15 ਨਵੰਬਰ ਨੂੰ ਸਰਕਾਰੀ ਸੀਨੀ ਸਕੈਂਡਰੀ ਸਕੂਲ ਲੜਕੇ ਗੁਰੂਹਰਸਹਾਏ ਵਿਖੇ 179 ਲਾਭਪਾਤਰੀਆਂ ਨੂੰ ਉਪਕਰਨ ਵੰਡਨ ਲਈ ਇਹ ਕੈਂਪ ਸਵੇਰੇ 10 ਵਜੇ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਸ਼ਨਾਖ਼ਤ ਕੀਤੇ ਗਏ ਵਿਅਕਤੀਆਂ ਵੱਲੋਂ ਆਪਣੀਆਂ ਰਸੀਦਾਂ ਨਾਲ ਲਿਆਂਦੀਆਂ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।