ਉਦਯੋਗਾਂ ਨੂੰ ਪ੍ਰਫੂਲਤ ਕਰਨ ਲਈ ਉਦਯੋਗ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਵਿਸ਼ੇਸ਼ ਸਕੀਮਾਂ

BABITA KALAIR
18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵੋਟ ਬਣਾਉਣ ਤੋਂ ਵਾਂਝੇ ਨੋਜਵਾਨਾਂ ਲਈ 31 ਜਨਵਰੀ ਤੱਕ ਵੋਟਾਂ ਬਣਾਉਣ ਦਾ ਮੌਕਾ

ਫਾਜ਼ਿਲਕਾ 18 ਅਕਤੂਬਰ 2021

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਉਦਯੋਗਾਂ ਨੂੰ ਪ੍ਰਫੂਲਤ ਕਰਨ ਲਈ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2017 ਮਿਤੀ 17 ਅਕਤੂਬਰ 2017 ਤੋਂ ਲਾਗੂ ਕੀਤੀ ਗਈ ਹੈ।ਇਸ ਪਾਲਿਸੀ ਅਧੀਨ ਆਨਲਾਈਨ ਪੋਰਟਲ   www.pbindustries.gov.in  ਬਣਾਇਆ ਗਿਆ ਹੈ। ਜਿਸ ਤੇ ਨਵੇ ਅਤੇ ਮੌਜ਼ੂਦਾ ਨਿਵੇਸ਼ਕਾਂ ਨੂੰ ਸੁਵਿਧਾਵਾਂ ਮੁਹੱਈਆਂ ਕਰਵਾਉਣਾ, ਰੈਗੂਲੇਟਰੀ ਪ੍ਰਵਾਨਗੀਆਂ ਅਤੇ ਵਿੱਤੀ ਪ੍ਰੋਤਸਾਹਨ ਮੁਹੱਈਆ ਕਰਵਾਉਣੇ ਆਦਿ ਦਿੱਤੀਆਂ ਜਾਂਦੀਆਂ ਹਨ।ਇਹ ਜਾਣਕਾਰੀ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਮੈਡਮ ਬਬੀਤਾ ਕਲੇਰ ਨੇ ਦਿੱਤੀ।

ਹੋਰ ਪੜ੍ਹੋ :-ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੀ ਨਵੀ ਬਾਡੀ ਨੇ ਹੱਕੀ ਮੰਗਾਂ ਲਈ ਸਰਕਾਰ ਖਿਲਾਫ ਕੀਤੀ ਨਾਅਰੇਬਾਰੀ

ਜ਼ਿਲ੍ਹਾ ਉਦਯੋਗ ਮੈਨੇਜਰ ਮੈਡਮ ਸੁਸ਼ਮਾ ਕੁਮਾਰੀ ਨੇ ਵਿਸਥਾਰਪੂਰਵਕ ਜਾਣਕਾਰੀ ਦੱਸਿਆ ਕਿ ਇਸ ਪਾਲਿਸੀ ਅਧੀਨ ਬਾਰਡਰ ਜ਼ੋਨ (30 ਕਿਲੋਮੀਟਰ ਇੰਟਰਨੈਸ਼ਨਲ ਬਾਊਡਰੀ ਦੇ ਅੰਦਰ) ਵਿੱਚ ਲੱਗਣ ਵਾਲੇ ਨਵੇ/ਆਪਣੀ ਐਫ.ਸੀ.ਆਈ ਵਿੱਚ ਘੱਟੋ-ਘੱਟ 50 ਫੀਸਦੀ ਵਾਧਾ ਕਰਣ ਵਾਲੇ ਪੁਰਾਣੇ ਯੂਨਿਟਾਂ ਨੂੰ ਬਿਜਲੀ ਕਰ, ਅਸ਼ਟਾਮ ਡਿਊਟੀ ਸੀ.ਐਲ.ਯੂ/ਈ.ਡੀ.ਸੀ ਤੋਂ 100 ਫੀਸਦੀ ਛੋਟ ਐਫ.ਸੀ.ਆਈ ਦੇ 125 ਫੀਸਦੀ ਤੱਕ 10 ਸਾਲਾਂ ਲਈ ਐਸ.ਜੀ.ਐਸ.ਟੀ ਦੀ ਛੋਟ ਅਤੇ ਫੂਡ ਪ੍ਰੋਸੈਸਿੰਗ ਯੂਨਿਟਾਂ ਲਈ ਕੱਚੇ ਮਾਲ ਦੀ ਖਰੀਦ ਲਈ ਅਦਾ ਕੀਤੇ ਜਾਣ ਵਾਲੇ ਸਾਰੇ ਟੈਕਸਾਂ ਅਤੇ ਫੀਸਾਂ ਤੋਂ 10 ਸਾਲਾਂ ਲਈ ਜਾਂ ਐਫ.ਸੀ.ਆਈ ਦੇ 100 ਫੀਸਦੀ ਤੱਕ ਦੀ ਛੋਟ ਦਿੱਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਪ੍ਰੋਗਰਾਮ ਤਹਿਤ ਨਵੇ ਉੱਦਮੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਬੈਂਕਾਂ ਰਾਹੀਂ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ। ਨਿਰਮਾਣ ਯੂਨਿਟ ਲਈ 25 ਲੱਖ ਅਤੇ ਸਰਵਿਸ ਯੁਨਿਟ ਲਈ 10 ਲੱਖ ਰੁਪਏ ਤੱਕ ਦਾ ਕਰਜਾ ਮੁਹੱਈਆ ਕਰਵਾਉਣ ਦੀ ਸੁਵਿਧਾ ਉਪਲੱਬਧ ਹੈ। ਇਸ ਯੋਜਨਾ ਤਹਿਤ ਆਮ ਸ਼੍ਰੇਣੀ ਲਈ ਸ਼ਹਿਰੀ ਖੇਤਰ ਵਿੱਚ 15 ਫੀਸਦੀ ਅਤੇ ਦਿਹਾਤੀ ਖੇਤਰ ਵਿੱਚ 25 ਫੀਸਦੀ ਅਤੇ ਰਿਜ਼ਰਵ ਸ਼੍ਰੇਣੀ/ਮਹਿਲਾਵਾਂ ਲਈ ਸ਼ਹਿਰੀ ਖੇਤਰ ਵਿੱਚ 25 ਫੀਸਦੀ ਅਤੇ ਦਿਹਾਤੀ ਖੇਤਰ ਵਿੱਚ 35 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਪੀ.ਐਮ.ਈ.ਜੀ.ਪੀ ਸਕੀਮ ਆਨਲਾਈਨ ਐਪਲੀਕੇਸ਼ਨ  www.kviconline.gov.in  ਤੇ ਭਰੀ ਜਾ ਸਕਦੀ ਹੈ।

ਵਿਭਾਗ ਦੇ ਅਧਿਕਾਰੀ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਨਵੇ, ਸੂਖਮ, ਲਘੂ ਅਤੇ ਦਰਮਿਆਣੇ ਉਦਯੋਗਾਂ ਲਈ ਲਾਹੇਵੰਦ ਸਾਬਿਤ ਹੋ ਰਿਹਾ ਹੈ। ਐਮ.ਐਸ.ਐਮ.ਈ ਦੀ ਆਨਾਈਨ ਰਹਿਸਟਰੇਸ਼ਨ www.udyamregistration.gov.in  ਤੇ ਉੱਦਮੀ ਵੱਲੋਂ ਆਪਣੀ ਪੱਧਰ ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸੋਸਾਇਟੀ ਐਕਟ-1860 ਅਧੀਨ ਸੋਸ਼ਲ ਵੈਲਫੇਅਰ ਸੋਸਾਇਟੀਆਂ ਦੀ ਰਜਿਸਟਰੇਸ਼ਨ ਕੀਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਉਦਮੀ ਸਕੀਮਾ ਸਬੰਧੀ ਜਾਣਕਾਰੀ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਫਾਜ਼ਿਲਕਾ ਦੇ ਕਮਰਾ ਨੰ. ਸੀ-203 ਵਿਖੇ ਪਹੁੰਚ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ।

Spread the love