ਫਿਰੋਜ਼ਪੁਰ 4 ਮਾਰਚ 2022
ਮਸਾਲਿਆਂ ਦੀ ਗੁਣਵਤਾ ਅਤੇ ਸੁਧਤਾ ਨੂੰ ਪਰਖਣ ਲਈ ਡਾ: ਰਜਿੰਦਰ ਅਰੋੜਾਂ, ਸਿਵਲ ਸਰਜਨ, ਫਿਰੋਜ਼ਪੁਰ ਜੀ ਦੇ ਦਿਸ਼ਾ-ਨਿਰਦੇਸਾਂ ਤਹਿਤ ਜਿਲ੍ਹਾ ਫਿਰੋਜ਼ਪੁਰ ਵਿਖੇ ਸ੍ਰੀ ਅਮੀਤ ਜੋਸ਼ੀ, ਸਹਾਇਕ ਕਮਿਸ਼ਨਰ, ਫੂਡ ਸੇਫਟੀ ਅਤੇ ਸ੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋ ਵੱਖ^ਵੱਖ ਦੁਕਾਨਾਂ ਤੋਂ ਮਸਾਲਿਆਂ ਦੇ 14 ਸੈਪਲ ਲਏ ਹਨ। ਇਨ੍ਹਾਂ ਸੈਪਲਾਂ ਨੂੰ ਜਾਂਚ ਲਈ ਗੁਰੂਗਰਾਮ ਦੀ ਲੈਬ ਵਿੱਚ ਭੇਜ ਦਿੱਤਾ ਗਿਆ ਹੈ।
ਹੋਰ ਪੜ੍ਹੋ :-ਬਾਬਾ ਵਡਭਾਗ ਸਿੰਘ ਜੀ ਦੇ ਮੇਲੇ ਸਬੰਧੀ ਭਾਰੀ ਵਾਹਨ ਨੂੰ ਅੰਤਰਰਾਜੀ ਬੈਰੀਅਰ ਊਨਾ (ਹਿਮਾਚਲ ਪ੍ਰਦੇਸ਼) ਤੋਂ ਅੱਗੇ ਆਉਣ ਦੀ ਆਗਿਆ ਨਹੀਂ ਹੋਵੇਗੀ
ਚੈਕਿੰਗ ਦੌਰਾਨ ਅਧਿਕਾਰੀਆਂ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਖਾਣ^ਪੀਣ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਬਿਮਾਰੀ ਤੋਂ ਬਚਾ ਰਹੇ । ਉਨ੍ਹਾਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਸ਼ੁੱਧ ਅਤੇ ਸਾਫ ਸੁਧਰੇ ਖਾਦ ਪਦਾਰਥਾ ਨੂੰ ਵੇਚਣ ਅਤੇ ਖਰੀਦ ਦੀ ਅਪੀਲ ਕੀਤੀ।