ਮੋਰਿੰਡਾ, 11 ਜਨਵਰੀ 2022
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਬਲਾਕ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਦੇ ਵੱਖ—ਵੱਖ ਬੂਥਾਂ ਵਿਖੇ ਮੋਬਾਇਲ ਵੈਨ ਚਲਾਈ ਗਈ ਹੈ। ਇਸ ਮੋਬਾਇਲ ਵੈਨ ਨੂੰ ਉੱਪ ਮੰਡਲ ਮੈਜਿਸਟਰੇਟ ਪਰਮਜੀਤ ਸਿੰਘ ਨੇ ਰਵਾਨਾ ਕੀਤਾ ਹੈ।
ਹੋਰ ਪੜ੍ਹੋ :-ਡਰੱਗ ਕੇਸ- ਬਾਦਲਾਂ ਅਤੇ ਚੰਨੀ ਦੀ ਮਿਲੀਭੁਗਤ ਦਾ ਨਤੀਜਾ ਹੈ ਮਜੀਠੀਆ ਨੂੰ ਜ਼ਮਾਨਤ ਮਿਲਣਾ: ਭਗਵੰਤ ਮਾਨ
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਮੋਬਾਇਲ ਵੈਨ ਰਾਹੀਂ ਜਨਤਾ ਨੂੰ ਜਾਗਰੂਕ ਕਰਨ ਲਈ ਛੋਟੀਆਂ—ਛੋਟੀਆਂ ਪਰ ਮਹੱਤਵਪੂਰਨ ਵੀਡਿਓ ਕਲਿੱਪਾਂ ਦਿਖਾਈਆਂ ਜਾ ਰਹੀਆਂ ਹਨ। ਇਹ ਵੈਨ 11 ਦਿਨ ਇਸ ਹਲਕੇ ਵਿੱਚ ਰਹੇਗੀ।
ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਸਵੀਪ ਦੇ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਸੁਪਰਵਾਈਜ਼ਰ ਅਤੇ ਬੀ ਐੱਲ ਓ ਦੇ ਸਹਿਯੋਗ ਨਾਲ਼ ਇਸ ਮੋਬਾਇਲ ਵੈਨ ਨੇ ਥਾਂ—ਥਾਂ ਜਨਤਾ ਨੂੰ ਜਾਗਰੂਕ ਕਰਨ ਲਈ ਉਚੇਚੇ ਯਤਨ ਕੀਤੇ ਹਨ। ਇਸ ਵਿੱਚ ਵੀ-ਵੀ ਪੈਟ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਸ ਵਾਰ ਵੋਟਰ ਨੂੰ ਆਪਣੀ ਪਾਈ ਵੋਟ ਸੱਤ ਸੈਕਿੰਡ ਲਈ ਦਿਖਾਈ ਵੀ ਦੇਵੇਗੀ। ਇਨ੍ਹਾਂ ਕਲਿੱਪਾਂ ਵਿੱਚ ਵੋਟ ਬਣਾਉਣ, ਵੋਟ ਪੁਆਉਣ, ਵੋਟ ਕਟਾਉਣ, ਵੋਟਰ ਕਾਰਡ, ਐੱਨ ਆਰ ਆਈ ਵੋਟਰਾਂ, ਅੰਗਹੀਣ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਇਹ ਵੈਨ ਪਿੰਡ ਰੰਗੀਆਂ, ਕਾਂਝਲਾ, ਢੋਲਣ ਮਾਜਰਾ, ਸਹੇੜੀ, ਮੋਰਿੰਡਾ ਕਮੇਟੀ, ਨਗਰ ਖੇੜਾ ਮੋਰਿੰਡਾ, ਰੈਸਟ ਹਾਊਸ, ਬਿਜਲੀ ਬੋਰਡ ਮੋਰਿੰਡਾ, ਗੁਰਦੁਆਰਾ ਗੁਪਤਸਰ ਦੇ ਨੇੜੇ, ਮਾਨਖੇੜੀ ਅਤੇ ਘੜੂੰਆਂ ਵਿੱਚ ਜਨਤਾ ਨੂੰ ਜਾਗਰੂਕ ਕਰ ਚੁੱਕੀ ਹੈ।
ਵੈਨ ਲਈ ਵੱਖ ਵੱਖ ਥਾਵਾਂ ਉੱਤੇ ਇੰਤਜ਼ਾਮ ਬੀ ਐਲ ਓ ਅਮਰਿੰਦਰ ਸਿੰਘ, ਅਵਤਾਰ ਕੌਰ, ਕੁਲਦੀਪ ਕੌਰ, ਸੁਖਵਿੰਦਰ ਕੌਰ, ਕਮਲਪ੍ਰੀਤ ਕੌਰ, ਰਾਜਵਿੰਦਰ ਕੌਰ, ਗੁਰਚਰਨ ਸਿੰਘ, ਸਤੀਸ਼ ਕੁਮਾਰ, ਅਨਿ ਕੁਮਾਰ, ਅਮਰਦੀਪ ਕੌਰ, ਪਰਮਜੀਤ ਕੌਰ, ਮਨਮਿੰਦਰ ਕੌਰ, ਅਵਤਾਰ ਕੌਰ, ਆਸ਼ਾ ਰਾਣੀ, ਭੁਪਿੰਦਰ ਕੌਰ, ਪਰਮਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਕੀਤਾ ਤਾਂ ਕਿ ਵੋਟਰਾਂ ਨੂੰ ਵੱਧ ਤੋਂ ਵੱਧ ਚੋਣਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ ।