ਖੇਤੀਬਾੜੀ ਅਧਿਕਾਰੀਆਂ ਵੱਲੋਂ ਮਹਿਲ ਕਲਾਂ ਦੇ ਡੀਲਰਾਂ ਨਾਲ ਮੀਟਿੰਗ
ਬਰਨਾਲਾ, 19 ਅਪ੍ਰੈਲ 2022
ਖੇਤੀਬਾੜੀ ਵਿਭਾਗ ਦਫ਼ਤਰ ਮਹਿਲ ਕਲਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਸ੍ਰੀ ਬਲਵੀਰ ਚੰਦ ਦੀ ਅਗਵਾਈ ਹੇਠ ਬਲਾਕ ਮਹਿਲ ਕਲਾਂ ਦੇ ਕੀੜੇਮਾਰ ਦਵਾਈਆਂ, ਬੀਜ ਤੇ ਖਾਦ ਡੀਲਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਅਬੋਹਰ ਵਿਖੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਨੀਰਿਖਣ ਬਦਲੇਗੀ ਅਬੋਹਰ ਦੀ ਨੁਹਾਰ
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਬੀਜ ਹੀ ਦਿੱਤਾ ਜਾਵੇ। ਡੀਲਰਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਿਸਟੀ, ਲੁਧਿਆਣਾ ਵੱਲੋਂ ਮਨਜੂਰਸ਼ੁਦਾ ਕੀੜੇਮਾਰ ਦਵਾਈਆਂ ਅਤੇ ਖਾਦ ਵੇਚਣ ਦੀ ਹਦਾਇਤ ਕੀਤੀ ਗਈ। ਉਨਾਂ ਕਿਹਾ ਕਿ ਹਰੇਕ ਕਿਸਾਨ ਨੂੰ ਕੋਈ ਵੀ ਇਨਪੁਟਸ ਦੇਣ ਸਮੇਂ ਪੱਕਾ ਬਿੱਲ ਦਿੱਤਾ ਜਾਵੇ।
ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਮਹਿਲ ਕਲਾਂ ਡਾ. ਜਰਨੈਲ ਸਿੰਘ ਵੱਲੋਂ ਆਏ ਹੋਏ ਡੀਲਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਜਸਮੀਨ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਇਨਪੁਟਸ ਮੁਹੱਈਆ ਕਰਾਉਣ ਲਈ ਵਿਭਾਗ ਵੱਲੋਂ ਕੀਤੀ ਜਾਂਦੀ ਸੈਂਪਲਿੰਗ ਵਿੱਚ ਸਮੂਹ ਡੀਲਰ ਸਹਿਯੋਗ ਦੇਣ।
ਇਸ ਮੌਕੇ ਸ੍ਰੀ ਚਰਨ ਰਾਮ ਏਈਓ, ਯਾਦਵਿੰਦਰ ਸਿੰਘ ਤੁੰਗ, ਹਰਪਾਲ ਸਿੰਘ ਏ.ਐੱਸ.ਆਈ, ਸਮੂਹ ਆਤਮਾ ਸਟਾਫ ਤੇ ਡੀਲਰ ਰਣਜੀਤ ਸਿੰਘ, ਬੇਅੰਤ ਸਿੰਘ, ਅਰਜਿੰਦਰ ਸਿੰਘ, ਗੁਰਦੀਪ ਸਿੰਘ, ਰਾਜੀਵ ਸਿੰਗਲਾ, ਪ੍ਰਮੋਦ ਕੁਮਾਰ, ਸੁਲੱਖਣ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।