ਕੂੜੇ ਅਤੇ ਪੱਤਿਆਂ ਨੂੰ ਅੱਗ ਲਾਉਣ ਵਾਲਿਆਂ ਖ਼ਿਲਾਫ਼ ਨਿਗਮ ਦੀ ਸਿਹਤ ਸ਼ਾਖਾ ਨੇ ਕੀਤੀ ਸਖਤੀ ਦੀ ਤਿਆਰੀ

news makhani
ਸਫ਼ਾਈ ਦੇ ਨਾਲ ਨਾਲ ਕੂੜੇ ਅਤੇ ਪੱਤਿਆਂ ਨੂੰ ਅੱਗ ਲਾਉਣ ਵਾਲਿਆਂ ਦਾ ਕੀਤਾ ਜਾ ਰਿਹਾ ਹੈ ਚਲਾਨ : ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ

ਲੁਧਿਆਣਾ, 21 ਅਪ੍ਰੈਲ 2022

ਲੁਧਿਆਣਾ ਸ਼ਹਿਰ ਦੀਆਂ ਸੜਕਾਂ ਅਤੇ ਖਾਲੀ ਪਲਾਟਾਂ ਵਿੱਚ ਕੂੜੇ ਅਤੇ ਦਰੱਖਤਾਂ ਦੇ ਪੱਤਿਆਂ ਨੂੰ ਲਗਾਈ ਜਾ ਰਹੀ ਅੱਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਵੱਲੋਂ ਸਖ਼ਤੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ ਦੀ ਅਪੀਲ

ਇਸ ਸੰਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਜਾਰੀ ਕੀਤੀਆਂ ਹੋਈਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਸੱਭਰਵਾਲ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਦੇ ਤਹਿਤ ਨਗਰ ਨਿਗਮ ਜ਼ੋਨ ਸੀ ਦੇ ਜ਼ੋਨਲ ਕਮਿਸ਼ਨਰ ਡਾ ਪੂਨਮਪ੍ਰੀਤ ਕੌਰ ਨੇ ਜ਼ੋਨ ਦੀ ਸਿਹਤ ਸ਼ਾਖਾ ਦੇ ਅਫਸਰਾਂ ਅਤੇ ਮੁਲਾਜ਼ਮਾਂ ਨਾਲ ਮੀਟਿੰਗ ਕਰ ਜਿੱਥੇ ਜ਼ੋਨ ਅਧੀਨ ਆਉਂਦੇ ਇਲਾਕਿਆਂ ਨੂੰ ਕੂੜਾ ਮੁਕਤ ਕਰਨ ਦੇ ਨਿਰਦੇਸ਼ ਦਿੱਤੇ ਉਸਦੇ ਨਾਲ ਹੀ ਉਨ੍ਹਾਂ ਸੀਐਸਆਈ ਰਜਿੰਦਰ ਕੁਮਾਰ ਸਮੇਤ ਸਮੂਹ ਸੈਨੇਟਰੀ ਇੰਸਪੈਕਟਰਾਂ ਨੂੰ ਸਿਹਤ ਸ਼ਾਖਾ ਦੇ ਸਮੂਹ ਮੁਲਾਜ਼ਮਾਂ ਦੀਆਂ ਜ਼ਿੰਮੇਵਾਰੀਆਂ ਫਿਕਸ ਕਰਨ ਲਈ ਕਿਹਾ। ਜ਼ੋਨਲ ਕਮਿਸ਼ਨਰ ਨੇ ਸਾਫ ਕੀਤਾ ਕਿ ਵੱਖ ਵੱਖ ਸੜਕਾਂ ਅਤੇ ਇਲਾਕਿਆਂ ਵਿੱਚ ਸਫ਼ਾਈ ਕਰਨ ਵਾਲੇ ਮੁਲਾਜ਼ਮ ਅੱਗ ਲਗਾਉਣ ਵਾਲਿਆਂ ਤੇ ਨਜ਼ਰ ਰੱਖਣ ਅਤੇ ਜਿੱਥੇ ਵੀ ਕੋਈ ਕੂੜੇ ਜਾਂ ਦਰੱਖਤਾਂ ਦੇ ਪੱਤਿਆਂ ਨੂੰ ਅੱਗ ਲਗਾਉਂਦਾ ਫੜਿਆ ਜਾਂਦਾ ਹੈ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਅਦਾਰਿਆਂ/ ਵਿਅਕਤੀਆਂ ਦਾ ਚਲਾਨ ਕਰ ਨਿਯਮਾਂ ਅਨੁਸਾਰ ਜੁਰਮਾਨਾ ਵਸੂਲ ਕੀਤਾ ਜਾਵੇ।

ਪਿਛਲੇ ਮਹੀਨੇ ਹੀ ਵਡੇ ਪੱਧਰ ਤੇ ਪੱਤਿਆਂ ਨੂੰ ਲਗਾਈ ਅੱਗ  ਵਾਸਤੇ ਏ ਟੀ ਆਈ ਕਾਲਜ ਦਾ ਚਲਾਨ ਕੀਤਾ ਗਿਆ ਸੀ ।

ਇਸ ਮੌਕੇ ਤੇ ਮੀਟਿੰਗ ਵਿਚ ਸੀ ਐੱਸ ਆਈ ਰਜਿੰਦਰ ਕੁਮਾਰ, ਐੱਸ ਆਈ ਗੁਰਵਿੰਦਰ ਸਿੰਘ ਸੇਖੋਂ, ਐਸ ਆਈ ਅਮਨਦੀਪ ਸਿੰਘ  ਗਿੱਲ, ਐੱਸ ਆਈ ਕਮਲਜੀਤ ਸਿੰਘ, ਐਸ ਆਈ ਜਗਜੀਤ ਸਿੰਘ, ਐੱਸ ਆਈ ਕੁਲਵਿੰਦਰ ਸਿੰਘ ਤੋਂ ਇਲਾਵਾ ਸਿਹਤ ਸ਼ਾਖਾ ਦੇ ਮੁਲਾਜ਼ਮ ਹਾਜ਼ਰ ਸਨ।

Spread the love