ਗੁਰਦਾਸਪੁਰ, 4 ਫਰਵਰੀ 2022
ਵਿਧਾਨ ਸਭਾ ਚੋਣਾਂ-2022 ਦੀ ਗਿਣਤੀ, ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਜਿਲਾ ਪ੍ਰਸ਼ਾਸਨ ਵਲੋ ਗਿਣਤੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਨਰਲ ਆਬਜ਼ਰਵਰ, ਸ੍ਰੀ ਚੰਦਰਾ ਸ਼ੇਖਰ ਸਾਖਾਮੁਰੀ, ਸ੍ਰੀ ਕਲਿਆਣ ਚੰਦਰ ਚਮਨ, ਡਾ. ਨੀਰਜ ਸ਼ੁਕਲਾ ਅਤੇ ਸ੍ਰੀ ਮਨਵਿੰਦਰਾ ਪ੍ਰਤਾਪ ਸਿੰਘ, ਖਰਚਾ ਆਬਜਰਵਰ ਸ੍ਰੀ ਸੌਰਭ ਕੁਮਾਰ ਰਾਏ ਤੇ ਸ੍ਰੀ ਸੀ.ਪੀ ਚੰਦਰਕਾਂਤ ਅਤੇ ਪੁਲਿਸ ਆਬਜਰਵਰ ਸ੍ਰੀ ਨਵਨੀਤ ਸੇਕਰਾ ਆਈ.ਪੀ.ਐਸ ਤੇ ਸ੍ਰੀ ਰਾਜੀਵ ਸਵਰੂਪ ਆਈ.ਪੀ.ਐਸ ਵਲੋਂ ਲਿਆ ਗਿਆ। ਇਸ ਮੌਕੇ ਜਨਾਬ ਮੁਹੰਮਦ ਇਸ਼ਫਾਕ ਜ਼ਿਲਾ ਚੋਣ ਅਫਸਰ-ਕਮ–ਡਿਪਟੀ ਕਮਿਸ਼ਨਰ ਗੁਰਦਾਸਪੁਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ੍ਰੀ ਗੋਰਵ ਤੂਰਾ ਐਸ.ਐਸ.ਪੀ ਬਟਾਲਾ, ਤੇ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਸਮੇਤ ਵੱਖ-ਵੱਖ ਅਧਿਕਾਰੀ ਮੋਜੂਦ ਸਨ।
ਹੋਰ ਪੜ੍ਹੋ :-ਕਾਂਗਰਸ ਨੇ ਪੰਜਾਬ ਨੂੰ ਪੰਜ ਸਾਲ ਵਿੱਚ ਦੋ ਬੇਈਮਾਨ ਮੁੱਖ ਮੰਤਰੀ ਦਿੱਤੇ – ਭਗਵੰਤ ਮਾਨ
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਜ਼ਿਲੇ ਦੇ ਸਾਰੇ 07 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਚੋਣ ਆਬਜ਼ਰਵਰਾਂ ਵਲੋਂ ਸਟਰਾਂਗ ਰੂਮਾਂ ਤੇ ਗਿਣਤੀ ਕੇਂਦਰਾਂ ਜਾਇਜ਼ਾ ਲਿਆ ਤੇ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ।
ਜ਼ਿਲਾ ਚੋਣ ਅਫਸਰ ਤੇ ਪੁਲਿਸ ਅਧਿਕਾਰੀਆਂ ਵਲੋਂ ਗਿਣਤੀ ਕੇਂਦਰਾਂ ਦੀ ਸੁਰੱਖਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨਾਂ ਦੱਸਿਆ ਕਿ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਗਸ਼ਤ ਵਿਚ ਵਾਧਾ ਕਰਨ ਦੇ ਨਾਲ-ਨਾਲ ਹੋਰ ਲੋੜੀਦੇ ਪ੍ਰਬੰਧ ਵੀ ਕੀਤੇ ਗਏ ਹਨ।