ਆਈਟੀਆਈ ਵਿਖੇ ਸਵੀਪ ਤਹਿਤ ਪ੍ਰੋਗਰਾਮ
ਮਹਿੰਦੀ ਮੁਕਾਬਲਿਆਂ ਨਾਲ ਭਖਾਈ ਜਾਗਰੂਕਤਾ ਮੁਹਿੰਮ
ਬਰਨਾਲਾ, 30 ਦਸੰਬਰ 2021
ਜ਼ਿਲਾ ਬਰਨਾਲਾ ਵਿੱਚ ਸਵੀਪ ਤਹਿਤ ਚੱਲ ਰਹੀਆਂ ਵੋਟਰ ਜਾਗਰੂਕਤਾ ਗਤੀਵਿਧੀਆਂ ਤਹਿਤ ਇੱਥੇ ਆਈਟੀਆਈ ਲੜਕੀਆਂ ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਤਹਿਤ ਵਿਦਿਆਰਥਣਾਂ ਦੇ ਮਹਿੰਦੀ ਮੁਕਾਬਲਿਆਂ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਗਿੱਧਾ, ਸਕਿੱਟ/ ਨਾਟਕ, ਕਵਿਤਾ ਆਦਿ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨਾਂ ਰਾਹੀਂ ਨੌਜਵਾਨਾਂ ਨੂੰ ਵੋਟ ਬਣਵਾਉਣ ਅਤੇ ਵੋਟਰਾਂ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ।
ਹੋਰ ਪੜ੍ਹੋ :-ਫ਼ੂਡ ਸੇਫ਼ਟੀ ਲਾਇਸੰਸ ਦੀ ਪ੍ਰਕਿ੍ਰਆ ਆਨਲਾਈਨ ਬਣਾਉਣ ਦਾ ਮਕਸਦ ਭਿ੍ਸ਼ਟਾਚਾਰ ਨੂੰ ਖ਼ਤਮ ਕਰਨਾ : ਸਿਵਲ ਸਰਜਨ
ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਰਾਜਵਿੰਦਰ ਕੌਰ ਅਤੇ ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਪੁੱਜੇ, ਜਿਨਾਂ ਨੇ ਵਿਦਿਆਰਥਣਾਂ ਦੇ ਉਦਮ ਨੂੰ ਸਲਾਹਿਆ। ਇਸ ਮੌਕੇ ਵਿਦਿਆਰਥਣਾਂ ਨੇ ਮਹਿੰਦੀ ਰਾਹੀਂ ਹੱਥਾਂ ’ਤੇ ਵੋਟਰ ਜਾਗਰੂਕਤਾ ਨਾਅਰੇ ਉਕੇਰੇ। ਇਸ ਤੋਂ ਇਲਾਵਾ ਨਾਟਕ, ਕਵਿਤਾਵਾਂ ਤੇ ਗਿੱਧੇ ਰਾਹੀਂ ਆਪਣੀ ਵੋਟ ਦੀ ਤਾਕਤ ਨੂੰ ਪਛਾਣਨ ਅਤੇ ਬਿਨਾਂ ਕਿਸੇ ਲਾਲਚ ਤੇ ਭੈਅ ਤੋਂ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਚੋਣ ਕਾਨੂੰਗੋ ਮਨਜੀਤ ਸਿੰਘ, ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ, ਲਵਪ੍ਰੀਤ ਸਿੰਘ, ਮੈਡਮ ਪਿ੍ਰਅੰਕਾ ਸ਼ਰਮਾ, ਆਈਟੀਆਈ ਤੋਂ ਮੈਡਮ ਬਿਮਲਾ ਤੇ ਹੋਰ ਸਟਾਫ ਮੌਜੂਦਾ ਰਿਹਾ।