ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਡਰ ਅਤੇ ਲਾਲਚ ਤੋਂ ਕਰਨ ਲਈ ਪ੍ਰੇਰਿਆ
ਬਰਨਾਲਾ, 9 ਫਰਵਰੀ 2022
ਜ਼ਿਲਾ ਬਰਨਾਲਾ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਚੋਣ ਅਫਸਰ ਸ੍ਰੀ ਕੁਮਾਰ ਸੌਰਭ ਰਾਜ ਦੀਆਂ ਹਦਾਇਤਾਂ ਅਨੁਸਾਰ ਸਵੀਪ ਸੈੱਲ ਵੱਲੋਂ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਵਿਦਿਆਰਥੀਆਂ ਦਾ ਕੁਇਜ਼ ਮੁਕਾਬਲਾ ਕਰਵਾਇਆ ਗਿਆ।
ਹੋਰ ਪੜ੍ਹੋ :-ਬੰਦੀ ਸਿੱਖਾਂ ਦੀ ਰਿਹਾਈ ਲਈ ਸਿੱਖ ਜੱਥੇਬੰਦੀਆਂ ਦਾ ਵਫਦ ਭਾਜਪਾ ਆਗੂ ਗਜੇਂਦਰ ਸ਼ੇਖਾਵਤ ਨੂੰ ਮਿਲਿਆ
ਇਸ ਮੌਕੇ ਸਹਾਇਕ ਨੋਡਲ ਅਫਸਰ ਸਵੀਪ ਜਗਦੀਪ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਆਪਣੀ ਸਮਝਦਾਰੀ ਅਨੁਸਾਰ ਬਿਨਾਂ ਕਿਸੇ ਲਾਲਚ ਅਤੇ ਡਰ ਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਹਾਇਕ ਨੋਡਲ ਅਫਸਰ ਮੇਜਰ ਸਿੰਘ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਨਾਲ ਸਬੰਧਤ ਮੋਬਾਈਲ ਐਪਲੀਕੇਸ਼ਨਜ਼ ਬਾਰੇ ਦੱਸਿਆ, ਜਿਸ ਨਾਲ ਘਰ ਬੈਠੇ ਹੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਸਹਾਇਕ ਨੋਡਲ ਅਫਸਰ ਲਵਪ੍ਰੀਤ ਸਿੰਘ ਨੇ ਈਵੀਐਮਜ਼ ਦੀ ਕਾਰਜਪ੍ਰਣਾਲੀ ਤੇ ਚੋਣ ਪ੍ਰਕਿਰਿਆ ਦੇ ਹੋਰ ਪੱਖਾਂ ’ਤੇ ਗੱਲ ਕੀਤੀ।
ਇਸ ਮੌਕੇ ਕੁਇਜ਼ ਮੁਕਾਬਲੇ ’ਚ ਬਾਰਵੀਂ ਜਮਾਤ ਦੇ ਮਨਪ੍ਰੀਤ ਸਿੰਘ ਤੇ ਦੀਪ ਪ੍ਰਕਾਸ਼ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌੌਕੇ ਇਲੈਕਸ਼ਨ ਲਿਟਰੇਸੀ ਕਲੱਬ ਦੇ ਇੰਚਾਰਜ ਇੰਦਰਜੀਤ ਬਾਂਸਲ ਤੇ ਸਕੂਲ ਦਾ ਸਟਾਫ ਹਾਜ਼ਰ ਸੀ।