ਉੱਪ ਮੰਡਲ ਮੈਜਿਸਟਰੇਟ ਪਰਮਜੀਤ ਸਿੰਘ ਨੇ ਵੋਟਰਾਂ ਲਈ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਤੋਰਿਆ

MOBILE VAN
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਉੱਪ ਮੰਡਲ ਮੈਜਿਸਟਰੇਟ ਸ ਪਰਮਜੀਤ ਸਿੰਘ ਨੇ ਵੋਟਰਾਂ ਨੂੰ ਵਿਧਾਨ ਸਭਾ ਚੋਣਾਂ-2022 ਪ੍ਰਤੀ ਵਿਭਿੰਨ ਜਾਣਕਾਰੀਆਂ ਮੁੱਹਈਆ ਕਰਵਾਉਣ
ਸ੍ਰੀ ਚਮਕੌਰ ਸਾਹਿਬ, 7 ਜਨਵਰੀ 2022
ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਵਿੱਚ ਉੱਪ ਮੰਡਲ ਮੈਜਿਸਟਰੇਟ ਸ ਪਰਮਜੀਤ ਸਿੰਘ ਨੇ ਵੋਟਰਾਂ ਨੂੰ ਵਿਧਾਨ ਸਭਾ ਚੋਣਾਂ-2022 ਪ੍ਰਤੀ ਵਿਭਿੰਨ ਜਾਣਕਾਰੀਆਂ ਮੁੱਹਈਆ ਕਰਵਾਉਣ ਦੇ ਮੰਤਵ ਨਾਲ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਤੋਰਿਆ।

ਹੋਰ ਪੜ੍ਹੋ :-ਅਧਿਆਪਕਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ

ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਇਸ ਮੋਬਾਇਲ ਵੈਨ ਰਾਹੀਂ ਜਨਤਾ ਨੂੰ ਜਾਗਰੂਕ ਕਰਨ ਲਈ ਛੋਟੀਆਂ—ਛੋਟੀਆਂ ਪਰ ਮਹੱਤਵਪੂਰਨ ਵੀਡਿਓ ਕਲਿੱਪਾਂ ਦਿਖਾਈਆਂ ਜਾ ਰਹੀਆਂ ਹਨ। ਇਹ ਵੈਨ 11 ਦਿਨ ਇਸ ਹਲਕੇ ਵਿੱਚ ਰਹੇਗੀ।
ਇਸ ਮੌਕੇ ਹਲਕਾ ਸ੍ਰੀ ਚਮਕੌਰ ਸਾਹਿਬ ਸਵੀਪ ਦੇ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਕਿਹਾ ਸੁਪਰਵਾਈਜ਼ਰ ਅਤੇ ਬੀ ਐੱਲ ਓ ਦੇ ਸਹਿਯੋਗ ਨਾਲ਼ ਇਸ ਮੋਬਾਇਲ ਵੈਨ ਨੇ ਥਾਂ—ਥਾਂ ਜਨਤਾ ਨੂੰ ਜਾਗਰੂਕ ਕਰਨ ਲਈ ਉਚੇਚੇ ਜਤਨ ਕਰਨੇ ਹਨ।ਇਸ ਵਿੱਚ ਵੀ ਵੀ ਪੈਟ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਇਸ ਵਾਰ ਵੋਟਰ ਨੂੰ ਆਪਣੀ ਪਾਈ ਵੋਟ ਸੱਤ ਸੈਕਿੰਡ ਲਈ ਦਿਖਾਈ ਵੀ ਦੇਵੇਗੀ। ਇਨ੍ਹਾਂ ਕਲਿੱਪਾਂ ਵਿੱਚ ਵੋਟ ਬਣਾਉਣ, ਵੋਟ ਪੁਆਉਣ, ਵੋਟ ਕਟਾਉਣ, ਵੋਟਰ ਕਾਰਡ, ਐੱਨ ਆਰ ਆਈ ਵੋਟਰਾਂ, ਅੰਗਹੀਣ ਅਤੇ ਹੋਰ ਗਤੀਵਿਧੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ।
Spread the love