ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਨੇ ਕੀਤਾ ਮੰਡੀਆਂ ਦਾ ਦੌਰਾ

ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਨੇ ਕੀਤਾ ਮੰਡੀਆਂ ਦਾ ਦੌਰਾ
ਉਪ ਮੰਡਲ ਮੈਜਿਸਟਰੇਟ ਫਿਰੋਜਪੁਰ ਨੇ ਕੀਤਾ ਮੰਡੀਆਂ ਦਾ ਦੌਰਾ

ਫਿਰੋਜ਼ਪੁਰ 18 ਅਪ੍ਰੈਲ 2022

ਕਣਕ ਦੇ ਸੀਜਨ ਦੌਰਾਨ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਐਸਡੀਐਮ ਫਿਰੋਜ਼ਪੁਰ ਓਮ ਪ੍ਰਕਾਸ਼ ਵੱਲੋਂ ਮਾਰਕਿਟ ਕਮੇਟੀ ਮਮਦੋਟ ਦੀ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਤੋਲ ਵੀ ਚੈੱਕ ਕੀਤੇ ਗਏ। ਪਿੰਡ ਟਿੱਬੀ ਖੁਰਦ ਵਿਖੇ ਵਿਰਸਾ ਸਿੰਘ ਆੜ੍ਹਤੀਏ ਦੇ ਤੋਲ ਉੱਤੇ ਲਿਫਟਿੰਗ ਵੱਧ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਪਿੰਡ ਖੁੰਦਰ ਉਤਾੜ ਵਿਖੇ ਵੀ ਤੋਲ ਵਿੱਚ ਫਰਕ ਸੀ। ਖਰੀਦ ਕੇਂਦਰ ਰਾਉ ਕੇ ਹਿਠਾੜ ਵਿਖੇ ਵੀ ਤੋਲ ਕਾਫੀ ਵੱਧ ਮਾਤਰਾ ਵਿੱਚ ਫੜਿਆ ਗਿਆ। ਮੌਕੇ ਤੇ ਮੌਜੂਦ ਸਕੱਤਰ ਮਾਰਕਿਟ ਕਮੇਟੀ ਮਮਦੋਟ ਨੂੰ ਹਦਾਇਤ ਕੀਤੀ ਗਈ ਕਿ ਇੰਨ੍ਹਾਂ ਆੜ੍ਹਤੀਆਂ ਅਤੇ ਤੋਲੇ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਰਿਪੋਰਟ ਭੇਜੀ ਜਾਵੇ।

ਹੋਰ ਪੜ੍ਹੋ :-ਲੜਕੀਆਂ ਲਈ ਪਲੇਸਮੈਂਟ ਕੈਂਪ 20 ਨੂੰ

ਇਸ ਤੋਂ ਇਲਾਵਾ ਖਰੀਦ ਕੇਂਦਰ ਕੜ੍ਹਮਾਂ, ਮਮਦੋਟ, ਹਜਾਰਾ ਸਿੰਘ ਵਾਲਾ ਵਿਖੇ ਵੀ ਕਣਕ ਦੀ ਖਰੀਦ ਲਈ ਖਰੀਦ ਕੇਂਦਰ ਚੈੱਕ ਕੀਤੇ ਗਏ। ਲਿਫਟਿੰਗ ਕਾਫੀ ਮਾਤਰਾ ਵਿੱਚ ਪਈ ਸੀ। ਸਬੰਧਤ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਲਿਫਟਿੰਗ ਤੁਰੰਤ ਕਰਵਾਉਣ ਤਾਂ ਜੋ ਮੰਡੀਆਂ ਵਿੱਚ ਹੋਰ ਕਣਕ ਲਿਆਉਣ ਲਈ ਜਗ੍ਹਾ ਬਣ ਸਕੇ। ਇਸ ਮੌਕੇ ਸ੍ਰੀ ਮੁਕੇਸ਼ ਕੁਮਾਰ ਸਕੱਤਰ ਮਾਰਕਿਟ ਕਮੇਟੀ ਮਮਦੋਟ ਅਤੇ ਉਨ੍ਹਾਂ ਦਾ ਸਟਾਫ ਹਾਜ਼ਰ ਸਨ।

Spread the love