ਅੰਮ੍ਰਿਤਸਰ 9 ਅਗਸਤ 2022
ਫਸਲਾਂ ਦੀ ਰਹਿੰਦ-ਖੂਹੰਦ ਦੀ ਖੇਤਾਂ ਵਿੱਚ ਸੰਭਾਲ ਲਈ ਪੰਜਾਬ ਸਰਕਾਰ ਪਾਸੋਂ ਖੇਤੀ ਮਸ਼ੀਨਰੀ ਸਬਸਿਡੀ ਤੇ ਪ੍ਰਾਪਤ ਕਰਨ ਲਈ ਚਾਹਵਾਨ ਬਿਨੈਕਾਰ ਮਿਤੀ 15 ਅਗਸਤ 2022 ਤੱਕ ਆਨਲਾਈਨ ਪੋਰਟਲ https:// agrimachinerypb.com ੳੇੁੱਤੇ ਅਪਲਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਇੰਨ ਸੀਟੂ ਸਟਰਾਅ ਮੈਨੇਜਮਂੈਟ ਸਕੀਮ ਤਹਿਤ ਨਿੱਜੀ ਤੌਰ ਤੇ ਵਿਅਕਤੀਗਤ ਕਿਸਾਨਾਂ ਨੂੰ 50% ਸਬਸਿਡੀ ਅਤੇ ਸਹਿਕਾਰੀ ਸਭਾਵਾਂ/ FPOs (ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ)/ ਗਰਾਮ ਪੰਚਾਇਤਾਂ ਨੂੰ 80% ਸਬਸਿਡੀ ਤੇ ਖੇਤੀ ਮਸ਼ੀਨਰੀ ਮਿਲੇਗੀ ਜਦੋਂਕਿ ਰਜਿਸਟਰਡ ਕਿਸਾਨ ਗੁਰੱਪਾਂ ਨੂੰ ਇਸ ਸਕੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਹ ਖੇਤੀ ਮਸ਼ੀਨਰੀ ਇੰਨ ਸੀਟੂ CRM ਸਕੀਮ ਸਾਲ 2022-23 ਦੌਰਾਨ ਦਿੱਤੀ ਜਾਵੇਗੀ ਅਤੇ ਇਸ ਵਿੱਚ ਮੁੱਖ ਤੌਰ ਤੇ ਸੁਪਰ ਸੀਡਰ, ਬੇਲਰ, ਰੇਕ, ਹੈਪੀ ਸੀਡਰ, ਜੀਰੋ ਡਰਿੱਲ, ਉਲਟਾਵੇਂ ਹੱਲ, ਪੈਡੀ ਚੌਪਰ, ਮਲਚਰ, ਸ਼ਰਬ ਮਾਸਟਰ, ਰੋਟਰੀ ਸਲੈਸ਼ਰ, ਸੁਪਰ ਐਸ.ਐਮ.ਐਸ, ਕਰਾਪ ਰੀਪਰ ਆਦਿ ਮਸ਼ੀਨਾਂ ਦਿੱਤੀਆਂ ਜਾਣਗੀਆਂ।
ਹੋਰ ਪੜ੍ਹੋ :-ਸਹਾਇਕ ਕਮਿਸ਼ਨਰ ਫੂਡ ਵੱਲੋਂ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਨਾਲ ਮੀਟਿੰਗ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੋ ਵੀ ਕਿਸਾਨ ਨਿੱਜੀ ਤੌਰ ਤੇ ਜਾਂ ਸਹਿਕਾਰੀ ਸਭਾਵਾਂ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਅਤੇ ਗਰਾਮ ਪੰਚਾਇਤਾਂ ਮਸ਼ੀਨਰੀ ਲੈਣਾ ਚਾਹੁੰਦੇ ਹਨ ਉਹ ਆਪਣੇ ਆਪ ਨੂੰ ਉੱਪਰ ਦਿੱਤੇ ਪੋਰਟਲ ਤੇ ਰਜਿਸਟਰ ਕਰ ਲੈਣ। ਜੋ ਵੀ ਬਿਨੈਕਾਰ ਇਸ ਪੋਰਟਲ ਰਾਂਹੀ ਆਪਣੀਆਂ ਅਰਜੀਆਂ ਦੇਣਗੇ ਸਿਰਫ ਉਹਨਾਂ ਨੂੰ ਹੀ ਖੇਤੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਵਿਚਾਰਿਆ ਜਾਵੇਗਾ। ਜੇਕਰ ਕਿਸਾਨਾਂ ਨੂੰ ਆਨਲਾਈਨ ਅਪਲਾਈ ਕਰਨ ਸਮੇਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਨੇੜਲੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ।
ਫਾਇਲ ਫੋਟੋ : ਮੁੱਖ ਖੇਤੀਬਾੜੀ ਅਫਸਰ ਸ਼੍ਰੀ ਜਤਿੰਦਰ ਸਿੰਘ ਗਿੱਲ