ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕੱਲ੍ਹ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ

DCM, SH SUKHJINDER SINGH RANDHAWA
ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਕੱਲ੍ਹ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ
ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਕੱਲ੍ਹ 20 ਨਵੰਬਰ ਨੂੰ ਸ਼ੂਗਰ ਮਿਲ ਪਨਿਆੜ ਵਿਖੇ ਨਵੀਂ ਖੰਡ ਮਿੱਲ ਜਿਸ ਦੀ ਸਮਰੱਥਾ 5000 ਟੀ.ਸੀ.ਡੀ ਸਮੇਤ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ

ਗੁਰਦਾਸਪੁਰ, 19 ਨਵੰਬਰ  2021

ਸ੍ਰੀ ਚਰਨਜੀਤ ਸਿੰਘ ਚੰਨੀ, ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ, ਮਾਣਯੋਗ ਉੱਪ ਮੁੱਖ ਮੰਤਰੀ ਪੰਜਾਬ, ਕੱਲ੍ਹ 20 ਨਵੰਬਰ 2021 ਨੂੰ ਦੁਪਹਿਰ 2 ਵਜੇ ਸਹਿਕਾਰੀ ਖੰਡ ਮਿੱਲ ਗੁਰਦਾਸਪੁਰ ਵਿਖੇ ਨਵੀਂ ਖੰਡ ਮਿੱਲ ਜਿਸ ਦੀ ਸਮਰੱਥਾ 5000 ਟੀ.ਸੀ.ਡੀ ਸਮੇਤ 28 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹ ਜਾਣਕਾਰੀ ਸ੍ਰੀ ਪੀ.ਕੇ ਭੱਲਾ ਜਨਰਲ ਮੈਨੇਜਰ ਸਹਿਕਾਰੀ ਖੰਡ ਮਿੱਲ ਪਨਿਆੜ ਨੇ ਦਿੱਤੀ।

ਹੋਰ ਪੜ੍ਹੋ :-ਬੀ.ਐਲ.ਓਜ਼ 20, 21 ਨਵੰਬਰ 2021 ਨੂੰ ਪੋਲਿੰਗ ਬੂਥਾਂ ਤੇ ਬੈਠਣਗੇ

ਜੀ.ਐਮ ਭੱਲਾ ਨੇ ਅੱਗੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਣਯੋਗ ਉੱਪ ਮੁੱਖ ਮੰਤਰੀ ਪੰਜਾਬ ਸਮੇਤ ਕੈਬਨਿਟ ਵਜ਼ੀਰਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸ੍ਰੀਮਤੀ ਅਰੁਣਾ ਚੋਧਰੀ, ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਸਮੇਤ ਵੱਖ-ਵੱਖ ਰਾਜੀਨਿਤਕ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਿਰਕਤ ਕਰਨਗੀਆਂ।

ਉਨਾਂ ਅੱਗੇ ਦੱਸਿਆ ਕਿ ਨਵੇਂ ਪ੍ਰੋਜੈਕਟ ਦੀ ਸਥਾਪਨਾ ਨਾਲ ਇਸ ਵਿਚ ਬਿਜਲੀ ਦੀ ਪੈਦਾਵਾਰ ਤੋਂ ਇਲਾਵਾ ਸਲਫਰਲੈਸ ਸ਼ੂਗਰ ਦਾ ਉਤਪਾਦਨ ਵੀ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਨਵੀਂ ਖੰਡ ਮਿੱਲ ਦੀ ਸਥਾਪਨਾ ਲਈ ਕੁਲ ਲਾਗਤ ਦੋ ਸਾਲ ਦੇ ਓਪਰੇਸ਼ਨ ਐਡ ਮੇਨਟੈਨੇਸ ਕੰਟਰੈਕਟ ਸਮੇਤ ਲਗਭਗ 413.80 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਵਿਚ ਪਲਾਂਟ ਅਤੇ ਮਸ਼ੀਨਰੀ ਸਮੇਤ ਸਿਵਲ ਵਰਕ ਅਤੇ ਜੀ.ਐਸ.ਟੀ ਸਹਿਤ 369.00 ਕਰੋੜ ਰੁਪਏ ਦੀ ਲਾਗਤ ਸ਼ਾਮਲ ਹੈ। ਉਨਾਂ ਦੱਸਿਆ ਕਿ ਨਵੀਂ ਖੰਡ ਮਿੱਲ ਦੀ ਸਥਾਪਨਾ ਉਪਰੰਤ ਰੋਜਾਨਾ 50 ਹਜ਼ਾਰ ਤੋਂ 60 ਹਜਾਰ ਕੁਇੰਟਲ ਗੰਨਾ ਪੀੜ੍ਹਿਆ ਜਾਵੇਗਾ ਅਤੇ  ਲਗਭਗ 20 ਮੈਗਾਵਾਟ ਬਿਜਲੀ ਸਟੇਟ ਗਰਿੱਡ ਨੂੰ ਸਪਲਾਈ ਜਾਵੇਗੀ। ਇਹ ਪ੍ਰੋਜੈਕਟ 15 ਮਹੀਨੇ ਵਿਚ ਸਥਾਪਤ ਹੋਵੇਗਾ।

Spread the love